ਕੋਟ ਈਸੇ ਖਾਂ (ਜਗਰਾਜ ਸਿੰਘ ਗਿੱਲ) ਵਧ ਰਹੀ ਗਰਮੀ ਮੀਹ ਦਾ ਨਾ ਪੈਣਾ ਲੋਕਾਂ ਲਈ ਬਹੁਤ ਹੀ ਨੁਕਸਾਨ ਦੇਹ ਹੈ। ਗਰਮੀ ਤੋਂ ਰਾਹਤ ਮੀਹ ਪੈਣ ਤੋਂ ਬਾਅਦ ਹੀ ਮਿਲ ਸਕਦੀ ਹੈ। ਵਧ ਰਹੀ ਗਰਮੀ ਨੂੰ ਦੇਖਦੇ ਹੋਏ ਵੀਰਵਾਰ ਵਾਲੇ ਦਿਨ ਬਾਬਾ ਦਾਮੂ ਸ਼ਾਹ ਜੀ ਦੀ ਦਰਗਾਹ ਤੇ ਆਉਣ ਵਾਲਿਆਂ ਸੰਗਤਾਂ ਲਈ ਪਿੰਡ ਲੋਹਾਰਾ ਦੇ ਸੇਵਾਦਾਰਾਂ ਵੱਲੋਂ ਠੰਢੇ ਪਾਣੀ ਦੀ ਸਵੀਲ ਲਗਾਈ ਗਈ। ਇਸ ਮੌਕੇ ਬੂਟਾ ਸਿੰਘ ਸਾਬਕਾ ਮੈਂਬਰ, ਜਗਰਾਜ ਸਿੰਘ ਰਾਜੂ, ਨਰੇਸ਼ ਕੁਮਾਰ ਬਾਵਾ, ਰੇਸ਼ਮ ਸਿੰਘ, ਜਰਨੈਲ ਸਿੰਘ ਦਾਰਾ ਸਿੰਘ ਤੋਂ ਇਲਾਵਾ ਹੋਰ ਵੀ ਸੇਵਾਦਾਰ ਹਾਜ਼ਰ ਸਨ।