ਕੋਟ ਈਸੇ ਖਾਂ 6 ਦਸੰਬਰ (ਜਗਰਾਜ ਸਿੰਘ ਗਿੱਲ) ਕੇਂਦਰ ਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਵਿਰੁੱੱਧ ਬਿੱਲਾਂ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਹਰ ਰੋਜ਼ ਵਧਦਾ ਦਿਖਾਈ ਦੇ ਰਿਹਾ ਹੈ । ਉਧਰ ਕੇਂਦਰ ਦੀ ਸਰਕਾਰ ਬਿੱਲਾਂ ਵਿੱਚ ਸੋਧ ਕਰਨ ਦੀ ਗੱਲ ਕਰ ਰਹੀ ਹੈ । ਪਰ ਕਿਸਾਨਾਂ ਵੱਲੋਂ ਕੇਂਦਰ ਨਾਲ ਇੱਕ ਹੀ ਗੱਲ ਕੀਤੀ ਜਾ ਰਹੀ ਹੈ ਕਿ ਖੇਤੀ ਵਿਰੁੱਧ ਲਿਆਂਦੇ ਗਏ 3 ਬਿੱਲਾਂ ਨੂੰ ਰੱਦ ਕੀਤਾ ਜਾਵੇ । ਇਸ ਤੋਂ ਪਹਿਲਾਂ ਕੇਂਦਰ ਨਾਲ ਪੰਜ ਮੀਟਿੰਗਾਂ ਕੀਤੀਆਂ ਗਈਆਂ ਪਰ ਸਭ ਬੇਸਿੱਟਾ ਰਹੀਆਂ । ਜਿਸ ਕਰਕੇ ਕਿਸਾਨਾਂ ਦਾ ਗੁੱਸਾ ਕੇਂਦਰ ਸਰਕਾਰ ਦੇ ਪ੍ਰਤੀ ਵੱਧਦਾ ਜਾ ਰਿਹਾ ਹੈ । ਅਤੇ ਪਿੰਡਾਂ ਤੋਂ ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਵੱਲ ਕੂਚ ਕਰ ਰਹੇ ਹਨ । ਅੱਜ ਪਿੰਡ ਲੁਹਾਰਾ ਤੋਂ ਵੀ ਵੱਡੇ ਕਾਫਲੇ ਨੇ ਦਿੱਲੀ ਵੱਲ ਕੂਚ ਕੀਤਾ । ਇਸ ਪਿੰਡ ਦੇ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨੀ ਦੇ ਝੰਡੇ ਹੇਠ ਅਵਾਜ਼ ਬੁਲੰਦ ਕੀਤੀ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਵਿਚ ਪਾਰਟੀਬਾਜ਼ੀ ਨਹੀਂ ਕੀਤੀ ਜਾਵੇਗੀ । ਅਸੀਂ ਕੇਂਦਰ ਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਕੀ ਸਾਨੂੰ ਸਾਡੇ ਹੱਕ ਲੈਣੇ ਆਉਂਦੇ ਹਨ ਅਸੀਂ ਆਪਣੇ ਹੱਕ ਲੈ ਕੇ ਹੀ ਦਿੱਲੀ ਤੋਂ ਵਾਪਸ ਜਾਵਾਂਗੇ ਅੱਜ ਅਸੀਂ ਸਿਰਫ ਤੇ ਸਿਰਫ ਕਿਸਾਨ ਹਾਂ ਕਿਸਾਨੀ ਸਾਡਾ ਪਹਿਲਾ ਧਰਮ ਅਤੇ ਕਰਮ ਹੈ ਜਿਸ ਤੇ ਤੁਹਾਨੂੰ ਕਦੇ ਵੀ ਰਾਜ ਨਹੀਂ ਕਰਨ ਦਿਆਂਗੇ । ਪਿੰਡ ਲੋਹਾਰਾ ਤੋਂ ਦਿੱਲੀ ਗਏ ਕਿਸਾਨਾਂ ਦੇ ਪਰਿਵਾਰਾਂ ਲਈ ਇਕ ਆਰ ਐਮ ਪੀ ਡਾਕਟਰ ਜਗਦੀਪ ਸਿੰਘ ਫਤਿਹਗੜ੍ਹ ਕੋਰੋਟਾਣਾ ਸਾਹਮਣੇ ਆਇਆ ਹੈ ਜਿਸ ਨੇ ਕਿਹਾ ਹੈ ਕਿ ਦਿੱਲੀ ਜਾਣ ਵਾਲੇ ਪਰਿਵਾਰਾਂ ਨੂੰ ਜੇਕਰ ਕਦੇ ਵੀ ਕਿਸੇ ਵੀ ਕਿਸਮ ਦੀ ਕੋਈ ਦੁੱਖ ਤਕਲੀਫ ਹੁੰਦੀ ਹੈ ਤਾਂ ਬਿਨਾ ਕਿਸੇ ਦੇਰੀ ਬਿਨਾਂ ਕਿਸੇ ਪੈਸੇ ਤੋਂ ਉਨ੍ਹਾਂ ਦਾ ਇਲਾਜ ਕਰਨਗੇ