ਮੋਗਾ 11ਸਤੰਬਰ (ਸਤਪਾਲ ਭਾਗੀਕੇ) ਮੋਗਾ ਦੇ ਨਜਦੀਕ ਪਿੰਡ ਰੌਲੀ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਪਿੰਡ ਦੇ ਵਡੇਰਿਆਂ ਵੱਲੋਂ 1965 ਵਿੱਚ ਬਣਾਈ ਗਈ ਡਿਸਪੈਂਸਰੀ ਨੂੰ ਸਰਪੰਚ ਵੱਲੋਂ ਹੋਰ ਜਗਾ ਤੇ ਸ਼ਿਫਟਿਗ ਕਰਨ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਜਾਇਜਾ ਲੈਣ ਪਹੁੰਚੀ ਟੀਮ ਨੂੰ ਮਿਲੀ ਜਾਣਕਾਰੀ ਮੁਤਾਬਿਕ ਇਹ ਡਿਸਪੈਂਸਰੀ ਕਾਫੀ ਪੁਰਾਣੀ ਬਣੀ ਹੋਈ ਹੈ ਸਮੇਂ ਸਮੇਂ ਦੀਆਂ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ ਪਰ ਕਿਸੇ ਨੇ ਵੀ ਇਸ ਦੀ ਸਾਰ ਨਹੀਂ ਲਈ । ਪਰ ਮੌਜੂਦਾ ਸਰਪੰਚ ਵੱਲੋਂ ਇਸ ਦੀ ਰਿਪੇਅਰ ਕਰਾਉਣ ਦੀ ਬਜਾਏ ਹੋਰ ਜਗਾ ਤੇ ਨਵੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ।ਅਤੇ ਡਿਸਪੈਂਸਰੀ ਦਾ ਸਮਾਨ ਕਿਸੇ ਦੇ ਘਰ ਵਿੱਚ ਬਣੀਆਂ ਹੋਈਆਂ ਦੁਕਾਨਾਂ ਵਿੱਚ ਲਿਜਾ ਕੇ ਰੱਖ ਦਿੱਤਾ ।ਜਦੋਂ ਇਸ ਸਬੰਧੀ ਸਰਪੰਚ ਜਗਰਾਜ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਡਿਸਪੈਂਸਰੀ ਕਾਫੀ ਪੁਰਾਣੀ ਬਣੀ ਹੋਈ ਇਸ ਦੀ ਹਾਲਤ ਬਹੁਤ ਖਸਤਾ ਹੋਈ ਪਈ ਹੈ । ਕਿਸੇ ਵੇਲੇ ਵੀ ਅਨਹੋਣੀ ਘਟਨਾ ਦਾ ਰੂਪ ਧਾਰਨ ਕਰ ਸਕਦੀ ਹੈ ਇਸ ਕਰਕੇ ਅਸੀਂ ਨਵੀ ਬਣਾ ਰਹੇ ਹਾਂ ।
ਉੱਧਰ ਦੂਜੇ ਪਾਸੇ ਸਿਵਲ ਸਰਜਨ ਮੋਗਾ ਹਰਿੰਦਰਪਾਲ ਸਿੰਘ ਨੇ ਕਿਹਾ ਕਿ ਮਾਮਲਾ ਮੇਰੇ ਧਿਆਨ ਵਿੱਚ ਅੱਜ ਹੀ ਆਇਆ ਹੈ । ਪਰ ਡਿਸਪੈਂਸਰੀ ਨੂੰ ਸਰਕਾਰ ਦੀ ਮਨਜੂਰੀ ਤੋਂ ਬਿਨਾਂ ਹੋਰ ਜਗਾ ਤੇ ਸਿਫਟ ਨਹੀ ਕਰ ਸਕਦੇ । ਅਤੇ ਨਾ ਸਾਡੇ ਮਹਿਕਮੇ ਵੱਲੋਂ ਕੋਈ ਗਰਾਂਟ ਮੁਹੱਈਆ ਕੀਤੀ ਗਈ ਹੈ । ਆਖਿਰ ਵਿੱਚ ਉਹਨਾਂ ਨੇ ਮੁੜ ਉਸੇ ਡਿਸਪੈਂਸਰੀ ਵਿੱਚ ਸਮਾਨ ਰੱਖਣ ਦੇ ਅਦੇਸ ਦਿੱਤੇ
ਇਸ ਸਮੇਂ ਹਰਬੰਸ ਸਿੰਘ ਮੈਬਰ,ਪ੍ਰਿਤਪਾਲ ਸਿੰਘ ਮੈਬਰ, ਛਿੰਦਰਪਾਲ ਕੌਰ ਮੈਂਬਰ, ਬਿੱਲੂ ਸਿੰਘ, ਮੇਜਰ ਸਿੰਘ, ਜਗਤਾਰ ਸਿੰਘ, ਨਿਰਮਲ ਸਿੰਘ ਅਤੇ ਪਿੰਡ ਵਾਸੀ ਹਾਜਰ ਸਨ