ਪਿੰਡ ਮੰਝਲੀ (ਧਰਮਕੋਟ)ਵਿਖੇ ਨਜਾਇਜ਼ ਮਾਈਨਿੰਗ ਕਰਨ ਵਾਲੇ ਵਿਅਕਤੀ ਵਿਰੁੱਧ ਮਾਮਲਾ ਦਰਜ

ਪੋਕਲੇਨ ਮਸ਼ੀਨ ਵੀ ਕੀਤੀ ਜਬਤ

ਹੁਣ ਤੱਕ ਦਰਜ ਕੀਤੇ ਜਾ ਚੁੱਕੇ ਹਨ 4 ਮਾਮਲੇ, ਕਿਸੇ ਵੀ ਕੀਮਤ ਤੇ ਨਜਾਇਜ਼ ਮਾਈਨਿੰਗ ਨਹੀਂ ਹੋਵੇਗੀ ਬਰਦਾਸ਼ਤ-ਡਿਪਟੀ ਕਮਿਸ਼ਰ

 

ਮੋਗਾ 6 ਨਵੰਬਰ (ਜਗਰਾਜ ਸਿੰਘ ਗਿੱਲ)   ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੇ ਆਦੇਸ਼ਾਂ ਤਹਿਤ “ਜਿਸਦਾ ਖੇਤ ਉਸਦੀ ਰੇਤ” ਮੁਹਿੰਮ ਦਾ ਲਾਭ ਯੋਗ ਵਿਅਕਤੀ ਚੁੱਕ ਸਕਣ ਅਤੇ ਇਸ ਮੁਹਿੰਮ ਤਹਿਤ ਨਾਜਾਇਜ਼ ਮਾਈਨਿੰਗ ਨਾ ਹੋ ਸਕੇ ਇਸ ਉੱਪਰ ਨਜ਼ਰ ਰੱਖੀ ਜਾ ਰਹੀ ਹੈ   ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਮੋਗਾ ਵੱਲੋਂ ਜ਼ਿਲ੍ਹਾ ਮਾਈਨਿੰਗ ਅਫਸਰ ਗੁਰਜਿੰਦਰ ਸਿੰਘ, ਸਹਾਇਕ ਜ਼ਿਲ੍ਹਾ ਮਾਈਨਿੰਗ ਅਫਸਰ ਲਵਪ੍ਰੀਤ ਸਿੰਘ ਵੱਲੋਂ ਮੋਗਾ ਅਧੀਨ ਆਉਂਦੇ ਸਤਲੁਜ ਦਰਿਆ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਇਸ ਮੁਹਿੰਮ ਤਹਿਤ ਜਾਰੀ ਹਦਾਇਤਾਂ ਦੀਆਂ ਉਲੰਘਣਾ ਕਰਦੇ ਹੋਏ ਮੰਝਲੀ ਪਿੰਡ ਵਿਖੇ ਵਿਅਕਤੀ ਨੂੰ ਪਾਇਆ ਗਿਆ, ਜਿਸ ਕਰਕੇ ਇਸ ਉੱਪਰ ਮਾਈਨਿੰਗ ਸਬੰਧੀ ਮਾਈਨਜ ਐਂਡ ਮਿਨਰਲਜ ਐਕਟ 1957 ਦੀ ਧਾਰਾ 21 ਅਤੇ ਬੀ.ਐਨ.ਸੀ ਦੀ ਧਾਰਾ 303 ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ। ਇਸ ਵਿਅਕਕਤੀ ਵੱਲੋਂ ਵਰਤੋਂ ਵਿੱਚ ਲਿਆਂਦੀ ਜਾ ਰਹੀ ਪੋਕਲੇਨ ਮਸ਼ੀਨ ਨੂੰ ਵੀ ਕਬਜੇ ਵਿੱਚ ਲੈ ਲਿਆ ਗਿਆ ਹੈ। ਇਸ ਮੁਹਿੰਮ ਤਹਿਤ ਇਸ ਤੋਂ ਪਹਿਲਾਂ ਤਿੰਨ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।    ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ “ਜਿਸਦਾ ਖੇਤ ਉਸਦੀ ਰੇਤ” ਮੁਹਿੰਮ ਅਧੀਨ ਹੜ੍ਹਾਂ ਦੌਰਾਨ ਦਰਿਆਵਾਂ ਨਾਲ ਲੱਗਦੇ ਪਿੰਡਾਂ ਵਿੱਚ ਵਾਹੀਯੋਗ ਜਮੀਨਾਂ ਵਿੱਚ ਆਈ ਰੇਤ/ਦਰਿਆਈ ਪਦਾਰਥ ਨੂੰ ਲਿਫਟ/ਡੀ ਸਿਲਟ ਕਰਵਾਉਣ ਦੀ ਛੋਟ ਦਿੱਤੀ ਗਈ ਹੈ। ਸਰਕਾਰੀ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੋਗਾ ਵਿੱਚ ਦਰਿਆ ਸਤਲੁਜ ਨਾਲ ਲਗਦੇ ਹੜ੍ਹ ਪ੍ਰਭਾਵਿਤ 29 ਪਿੰਡਾਂ ਵਿੱਚ ਵਾਹੀਯੋਗ ਜਮੀਨਾਂ ਵਿੱਚ ਆਈ ਰੇਤ/ਦਰਿਆਈ ਪਦਾਰਥ ਲਿਫਟ/ਡੀ ਸਿਲਟ ਕਰਨ ਲਈ ਇਹਨਾਂ ਪਿੰਡਾਂ ਨੂੰ ਨੋਟੀਫਾਈ ਕੀਤਾ ਗਿਆ ਹੈ। ਪਿਡਾਂ ਵਿੱਚ ਹੜ੍ਹ ਨਾਲ ਪ੍ਰਭਾਵਿਤ ਜਮੀਨ ਮਾਲਕਾਂ ਨੂੰ ਹੜ੍ਹਾਂ ਕਾਰਨ ਉਹਨਾਂ ਦੀਆਂ ਵਾਹੀਯੋਗ ਜਮੀਨਾਂ ਵਿੱਚ ਆਈ ਰੇਤ ਜਾਂ ਹੋਰ ਦਰਿਆਈ ਪਦਾਰਥਾਂ ਨੂੰ ਲਿਫਟ/ਡੀ ਸਿਲਟ ਕਰਨ ਲਈ ਕਿਸੇ ਵੀ ਪਰਮਿਟ ਜਾਂ ਐਨ.ਓ.ਸੀ. ਦੀ ਲੋੜ ਤੋਂ ਬਿਨ੍ਹਾਂ ਆਪਣੇ ਪੱਧਰ ਤੇ ਹਟਾਉਣ ਅਤੇ ਚੁੱਕਣ ਦੀ ਆਗਿਆ ਕੁਝ ਸ਼ਰਤਾਂ ਉਪਰ ਦਿੱਤੀ ਗਈ ਹੈ ਪ੍ਰੰਤੂ ਹੁਕਮਾਂ ਦੀ ਉਲੰਘਣਾ ਕਰਕੇ ਨਜਾਇਜ਼ ਮਾਇਨਿੰਗ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾ ਰਿਹਾ।

Leave a Reply

Your email address will not be published. Required fields are marked *