ਮੋਗਾ 11 ਅਕਤੂਬਰ (ਜਗਰਾਜ ਲੋਹਾਰਾ) ਸਲਾਨਾ ਜ਼ਿਲ੍ਹਾ ਖੇਡਾਂ ਦੀਆਂ ਤਿਆਰੀਆਂ ਸਬੰਧੀ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ: ਨੇਕ ਸਿੰਘ ,ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼ਸ਼ੀ ਬਾਲਾ ,ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਹਰਜਿੰਦਰ ਕੌਰ ਅਤੇ ਸੈਂਟਰ ਮੁਖੀ ਸਰਦਾਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਮਹੇਸ਼ਰੀ ਦੇ ਖੇਡ ਮੈਦਾਨਾਂ ਵਿੱਚ ਤਿੰਨ ਦਿਨਾਂ ਖੇਡਾਂ ਜੋ ਕਿ ਮਿਤੀ ਚੌਦਾਂ, ਪੰਦਰਾਂ, ਸੋਲਾਂ ਅਕਤੂਬਰ ਨੂੰ ਆਯੋਜਿਤ ਕੀਤੀਆਂ ਜਾ ਰਹੀਆਂ ਹਨ ਸਬੰਧੀ ਤਿਆਰੀ ਕਮੇਟੀ ਦੀਆਂ ਡਿਊਟੀਆਂ ਲਗਾਈਆਂ ਗਈਆਂ। ਜਿਸ ਤਹਿਤ ਖੇਡਾਂ ਦੇ ਪਹਿਲੇ ਦਿਨ ਕਬੱਡੀ (ਨੈਸ਼ਨਲ) ਮੁੰਡੇ ਅਤੇ ਕੁੜੀਆਂ ਖੋ-ਖੋ (ਮੁੰਡੇ-ਕੁੜੀਆਂ) ਜਿਮਨਾਸਟਿਕ (ਮੁੰਡੇ-ਕੁਡ਼ੀਆਂ) ਕੁਸ਼ਤੀਆਂ ਪੱਚੀ ਕਿੱਲੋਗ੍ਰਾਮ ,ਅਠਾਈ ਕਿਲੋਗ੍ਰਾਮ,ਤੀਹ ਕਿਲੋਗ੍ਰਾਮ (ਮੁੰਡੇ ),ਸ਼ਤਰੰਜ (ਮੁੰਡੇ-ਕੁੜੀਆਂ) ਖੇਡਾਂ ਦੇ ਦੂਸਰੇ ਦਿਨ ਮਿਤੀ ਪੰਦਰਾਂ ਅਕਤੂਬਰ ਦੋ ਹਜ਼ਾਰ ਉੱਨੀ ਮੰਗਲਵਾਰ ਨੁੂੰ ਕਬੱਡੀ ਸਰਕਲ ਸਟਾਈਲ (ਮੁੰਡੇ ),ਯੋਗਾ (ਮੁੰਡੇ-ਕੁੜੀਆਂ) ਰੱਸੀ ਟੱਪਣਾ (ਮੁੰਡੇ-ਕੁੜੀਆਂ) ਰੱਸਾਕਸ਼ੀ (ਮੁੰਡੇ),ਕਰਾਟੇ (ਮੁੰਡੇ-ਕੁੜੀਆਂ), ਬੈਡਮਿੰਟਨ (ਮੁੰਡੇ-ਕੁੜੀਆਂ)ਤੈਰਾਕੀ (ਮੁੰਡੇ-ਕੁੜੀਆਂ) ਸਕੇਟਿੰਗ (ਮੁੰਡੇ-ਕੁੜੀਆਂ) ਖੇਡਾਂ ਦੇ ਤੀਸਰੇ ਅਤੇ ਅੰਤਿਮ ਦਿਨ ਬੁੱਧਵਾਰ ਸੋਲਾਂ ਅਕਤੂਬਰ ਦੋ ਹਜ਼ਾਰ ਉੱਨੀ ਅਥਲੈਟਿਕਸ (ਮੁੰਡੇ-ਕੁੜੀਆਂ) ਜਿਸ ਵਿੱਚ ਸੌ ਮੀਟਰ,ਦੋ ਸੌ ਮੀਟਰ, ਚਾਰ ਸੌ ਮੀਟਰ, ਚਾਰ ਗੁਣਾ ਸੌ ਮੀਟਰ ਰੀਲੇ ਛੇ ਸੌ ਮੀਟਰ, ਗੋਲਾ ਸੁੱਟਣਾ ,ਲੰਬੀ ਛਾਲ ਆਦਿ ਦੇ ਮੁਕਾਬਲੇ ਆਯੋਜਿਤ ਕੀਤੇ ਜਾਣਗੇ ਇਨ੍ਹਾਂ ਖੇਡਾਂ ਵਿੱਚ ਮੋਗਾ ਜ਼ਿਲ੍ਹੇ ਭਰ ਤੋਂ ਵੱਖ ਵੱਖ ਪੰਦਰਾਂ ਈਵੈੰਟਾਂ ਵਿੱਚ ਛੇ ਸੌ ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਜੈਮਲ ਵਾਲਾ ,ਕੁਲਦੀਪ ਸਿੰਘ ਚੂਹੜਚੱਕ, ਪ੍ਰਿਤਪਾਲ ਸਿੰਘ ਰੱਤੀਆਂ ,ਬਲਜੀਤ ਸਿੰਘ ਖਿਦਰੀ ਬਿਓਰਾ, ਰਿਆਜ਼ ਮੁਹੰਮਦ ਚੂਹੜ ਚੱਕ , ਸੰਦੀਪ ਸਿੰਘ ਡਾਲਾ ਕੁੜੀਆਂ, ਬਲਕਰਨ ਸਿੰਘ ਦੌਲਤਪੁਰਾ ਨੀਵਾਂ, ਗੁਰਮੁੱਖ ਸਿੰਘ ਮੋਗਾ ਨੰਬਰ ਤਿੰਨ ,ਗੁਰਚਰਨ ਸਿੰਘ ਸਾਫੂਵਾਲਾ, ਹਰਸ਼ ਗੋਇਲ ਦੱਤ ਰੋਡ ਮੋਗਾ ਆਦਿ ਅਧਿਆਪਕ ਹਾਜ਼ਰ ਸਨ।