ਨਿਹਾਲ ਸਿੰਘ ਵਾਲਾ 1ਅਕਤੂਬਰ (ਮਿੰਟੂ ਖੁਰਮੀ ਹਿੰਮਤਪੁਰਾ) ਪਿੰਡ ਮਧੇਕੇ ਤੋ ਗੁਰੂ ਗੋਬਿੰਦ ਸਿੰਘ ਮਾਰਗ ਵਾਲੀ ਸੜਕ ਜੋ ਨਿਹਾਲ ਸਿੰਘ ਵਾਲੇ ਨੂੰ ਜਾਣ ਸਮੇਂ ਸੈਲਰਾਂ ਕੋਲੋ ਬੁਰੀ ਤਰਾਂ ਟੁੱਟੀ ਹੋਈ ਹੈ , ਇਸ ਇਤਿਹਾਸਕ ਰੋਡ ਤੇ ਸੈਦੋਕੇ , ਮਧੇਕੇ , ਗਾਜੀਆਣਾ , ਬੁਰਜ , ਦੀਨਾ ਸਾਹਿਬ ਆਦਿ ਦੇ ਪਿੰਡਾਂ ਦੇ ਲੋਕਾਂ ਦਾ ਜਿਆਦਾ ਆਉਣ ਜਾਣ ਹੈ ਅਤੇ ਵਿਸ਼ੇਸ ਕਰਕੇ ਇਤਿਹਾਸਿਕ ਸਥਾਨ ਗੁਰਦੁਆਰਾ ਪਾਕਾ ਸਾਹਿਬ ਵਿਖੇ ਦੂਰ ਦੂਰ ਤੋ ਲੋਕ ਦਰਸ਼ਨਾਂ ਲਈ ਆਉਦੇ ਹਨ , ਪਰ ਸੈਲਰਾਂ ਕੋਲੋ ਟੁੱਟੀ ਹੋਈ ਸੜਕ ਸਾਰੇ ਸਫਰ ਨੂੰ ਕਿਰਕਿਰਾ ਕਰ ਦਿੰਦੀ ਹੈ , ਕੁੱਝ ਮਹੀਨੇ ਪਹਿਲਾਂ ਉਪਰੋਕਤ ਪਿੰਡਾਂ ਦੇ ਮੋਹਤਵਾਰਾਂ ਵੱਲੌ ਇਸ ਜਗਾ ਤੇ ਧਰਨਾ ਵੀ ਦਿੱਤਾ ਗਿਆ ਸੀ , ਐਸ ਡੀ ਐਮ ਸਾਹਿਬ ਮਨਦੀਪ ਕੌਰ ਦੇ ਸੜਕ ਜਲਦੀ ਬਣਾਉਣ ਦੇ ਭਰੋਸੇ ਤੋ ਬਾਅਦ ਧਰਨਾ ਖਤਮ ਕੀਤਾ ਗਿਆ , ਹਫਤੇ ਕੁ ਵਿੱਚ ਸੜਕ ਤੇ ਪੱਥਰ ਵੀ ਪਾ ਦਿੱਤਾ ਗਿਆ ਸੀ , ਪਰੰਤੂ ਉਸ ਤੋ ਬਾਅਦ ਵਾਰ ਵਾਰ ਐਸ ਡੀ ਸਾਹਿਬ , ਪੀ ਡਬਲਯੂ ਡੀ ਮਹਿਕਮੇ ਕੋਲ ਪਹੁੰਚ ਕਰਣ ਦੇ ਬਾਵਯੂਦ ਵੀ ਮਹਿਕਮੇ ਦੇ ਕੰਨ ਤੇ ਜੂੰ ਨਹੀ ਸਰਕਦੀ
ਪਿੰਡ ਮਧੇਕੇ ਦੇ ਸਰਪੰਚ ਪਰਮਜੀਤ ਸਿੰਘ ਅਤੇ ਕੁਲਦੀਪ ਸਿੰਘ ਮਧੇਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀ ਇਲਾਕੇ ਦੇ ਮੋਹਤਵਾਰਾਂ ਨਾਲ ਕਈ ਵਾਰ ਐਸ ਡੀ ਐਮ ਸਾਹਿਬ ਨੂੰ ਮਿਲ ਕੇ ਸਮੱਸਿਆ ਤੋ ਜਾਣੂ ਕਰਵਾਇਆ ਹੈ ਅਤੇ ਉਹਨਾਂ ਨੇ ਪੀ ਡਬਲਯੂ ਡੀ ਮਹਿਕਮੇ ਵਾਲਿਆਂ ਨੂੰ ਫੋਨ ਵੀ ਕੀਤੇ ਅਤੇ ਸੜਕ ਦੀ ਮੁਰੰਮਤ ਕਰਵਾਉਣ ਲਈ ਕਿਹਾ ਪਰ ਮਹਿਕਮਾ ਟੱਸ ਤੋ ਮੱਸ ਨਹੀ ਹੋ ਰਿਹਾ ,ਸੜਕ ਵਿੱਚ ਪਾਏ ਹੋਏ ਵੱਟੇ ਬੁਰੀ ਤਰਾਂ ਉੱਖੜ ਚੁੱਕੇ ਹਨ ਅਤੇ ਲੋਕਾਂ ਦਾ ਲੰਘਣਾ ਪਹਿਲਾਂ ਨਾਲੋ ਵੀ ਮੁਸ਼ਕਲ ਹੋ ਚੁੱਕਾ ਅਤੇ ਹੁਣ ਝੋਨੇ ਦਾ ਸੀਜਨ ਵੀ ਸਿਰ ਉੱਪਰ ਆ ਗਿਆ ਹੈ ਜਿਸ ਕਰਕੇ ਕਿਸਾਨਾਂ ਨੂੰ ਆਪਣੇ ਝੋਨੇ ਦੀ ਢੋਆ ਢੁਆਈ ਹੋਰ ਵੀ ਮੁਸ਼ਕਲ ਹੋਵੇਗੀ
ਪਿੰਡ ਮਧੇਕੇ ਦੇ ਸਰਪੰਚ ਪਰਮਜੀਤ ਸਿੰਘ , ਸੈਦੋਕੇ ਦੇ ਸਰਪੰਚ ਅਮਰਿੰਦਰ ਸਿੰਘ ਕਾਲੂ ਅਤੇ ਗਾਜੀਆਣਾ ਦੇ ਸਰਪੰਚ ਜਗਜੀਤ ਸਿੰਘ ਭੌਰਾ , ਤਿੰਨਾਂ ਪਿੰਡਾਂ ਦੀਆ ਸਮੂੰਹ ਗਰਾਮ ਪੰਚਾਇਤਾਂ , ਗੁਰਦੁਆਰਾ ਪਾਕਾ ਸਾਹਿਬ ਦੇ ਪ੍ਰਬੰਧਕ ਜਸਪਿੰਦਰ ਸਿੰਘ ਮਧੇਕੇ ਅਤੇ ਕੁਲਦੀਪ ਸਿੰਘ ਮਧੇਕੇ ਅਤੇ ਸੰਬੰਧਿਤ ਪਿੰਡਾਂ ਦੇ ਲੋਕਾਂ ਵੱਲੋ ਮਹਿਕਮੇ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਝੋਨੇ ਦਾ ਸੀਜਨ ਚੱਲਣ ਤੋ ਪਹਿਲਾਂ ਸੜਕ ਦੀ ਮੁਰੰਮਤ ਨਾ ਕੀਤੀ ਤਾਂ ਉਹਨਾਂ ਨੂੰ ਮਜਬੂਰ ਹੋ ਕੇ ਸਖਤ ਕਦਮ ਚੁੱਕਣਾ ਪਵੇਗਾ ਇਸ ਲਈ ਮਹਿਕਮੇ ਨੂੰ ਚਾਹੀਦਾ ਹੈ ਕਿ ਉਹ ਹਫਤੇ ਦੇ ਅੰਦਰ ਸੜਕ ਤੇ ਪ੍ਰੀਮਿਕਸ ਪਾਉਣ ਦੀ ਖੇਚਲ ਕਰਣ