• Thu. Sep 19th, 2024

ਪਿੰਡ ਭਾਗਪੁਰ ਗਗੜਾ ਦੇ ਕਬੱਡੀ ਟੂਰਨਾਮੈਂਟ ਦਾ ਪੋਸਟਰ ਰਿਲੀਜ਼

ByJagraj Gill

Jan 13, 2020

ਕੋਟ ਈਸੇ ਖਾਂ 13 ਜਨਵਰੀ(ਜਗਰਾਜ ਲੋਹਾਰਾ,ਗੁਰਪ੍ਰੀਤ ਗਹਿਲੀ) ਮੋਗਾ ਜਿਲ੍ਹੇ ਦੇ ਅਧੀਨ ਪੈਂਦੇ ਪਿੰਡ ਭਾਗਪੁਰ ਗਗੜਾ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੱਸ ਗਗੜਾ ਦੀ ਯਾਦ ਵਿੱਚ ਪਹਿਲਾ ਕਬੱਡੀ ਟੂਰਨਾਮੈਂਟ ਮਿਤੀ 19 ਜਨਵਰੀ 2020 ਦਿਨ ਐਤਵਾਰ ਨੂੰ ਪਿੰਡ ਭਾਗਪੁਰ ਗਗੜਾ ਵਿਖੇ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਕਬੱਡੀ ਓਪਨ ਕਰਵਾਈ ਜਾ ਰਹੀ ਹੈ । ਇਸ ਤੋਂ ਇਲਾਵਾਂ 50 ਸਾਲਾ ਸ਼ੋ ਮੈਚ ਹੋਣਗੇ ਅਤੇ ਛੋਟੇ ਬੱਚਿਆਂ ਦਾ ਐਕਸ਼ਨ ਸ਼ੋ ਮੈਚ ਵੀ ਕਰਵਾਇਆ ਜਾਵੇਗਾ । ਇਸ ਟੂਰਨਾਮੈਂਟ ਦਾ ਪੋਸਟਰ ਰਿਲੀਜ਼ ਕਰਦੇ ਸਮੇਂ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਹੈ ਕਿ ਇਹ ਟੂਰਨਾਮੈਂਟ ਐਨ ਆਰ ਆਈ ਵੀਰ ਅਤੇ ਨਗਰ ਨਿਵਾਸੀਆਂ ਤੋਂ ਇਲਾਵਾ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਆਪ ਸਭ ਨੂੰ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ । ਪੋਸਟਰ ਰਿਲੀਜ਼ ਕਰਦੇ ਸਮੇਂ ਜਸਵੰਤ ਸਿੰਘ (ਭਲਵਾਨ) ਗੋਨਾ ਸੰਧੂ, ਕਬੱਡੀ ਖਿਡਾਰੀ ਬਿੱਲਾਂ ਗਗੜਾ,ਕਬੱਡੀ ਖਿਡਾਰੀ ਮੰਗੀ ਗਗੜਾ,ਅਮਰੀਕ ਸਿੰਘ, ਪਰਵਿੰਦਰ ਸਿੰਘ,ਕੁਲਵਿੰਦਰ ਸਿੰਘ, ਡਾ.ਰਾਜੂ ਜੱਗਾ,ਰਣਜੀਤ ਸਿੰਘ ਸੋਢੀ,ਗੁਰਤੇਜ ਰਾਜੂ,ਗਗਨਾ, ਗੋਰਾ ਢੇਸੀ,ਹਰਜਿੰਦਰ ਸਿੰਘ ਢੇਸੀ, ਜਗਰਾਜ ਸਿੰਘ ਧਾਲੀਵਾਲ, ਛਿੰਦਾ ਨੰਬਰਦਾਰ, ਗੁਰਜੰਟ ਸਿੰਘ ਧਾਲੀਵਾਲ, ਖੋਖਰ ਗਗੜਾ, ਬਲਦੇਵ ਸਿੰਘ ਗਗੜਾ, ਬਲਕਾਰ ਭੁੱਲਰ ਅਤੇ ਸਮੂਹ ਪਿੰਡ ਵਾਸੀ ਹਾਜਰ ਸਨ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *