ਨਿਹਾਲ ਸਿੰਘ ਵਾਲਾ 5 ਦਸੰਬਰ (ਮਿੰਟੂ ਖੁਰਮੀ)
ਅੱਜ ਪੂਰੇ ਦੇਸ਼ ਵਿੱਚ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਪੁਤਲੇ ਫੂਕੇ ਜਾ ਰਹੇ ਹਨ। ਉੱਥੇ ਨੇੜਲੇ ਪਿੰਡ ਬੱਧਨੀ ਖੁਰਦ ਵਿੱਚ ਵੀ ਕੁਲ ਹਿੰਦ ਕਿਸਾਨ ਸਭਾ ਵਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।ਸਾਰੀਆਂ ਦੇਸ਼ ਭਰ ਦੀਆਂ ਕਿਸਾਨ ਜੱਥੇਬੰਦੀਆ ਨੇ ਅੈਲਾਨ ਕੀਤਾ ਕਿ 5 ਦਸੰਬਰ ਨੂੰ ਪੂਰੇ ਦੇਸ਼ ਅੰਦਰ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ। 26 ਤੇ 27 ਨਵੰਬਰ ਦੇ ਦਿੱਲੀ ਨੂੰ ਕਿਸਾਨ ਘੇਰਾ ਪਾਈ ਬੈਠੇ ਹਨ, ਪਰ ਕੇਂਦਰ ਸਰਕਾਰ ਅਜੇ ਵੀ ਟੱਸ ਤੋਂ ਮੱਸ ਨਹੀਂ ਹੋ ਰਹੀ। ਹੁਣ ਤੱਕ ਕੇਂਦਰ ਸਰਕਾਰ ਨਾਲ ਕਈ ਮੀਟਿੰਗਾਂ ਹੋ ਗਈਆ ਹਨ ਪਰ ਸਭ ਬੇਸਿੱਟਾ ਰਹੀਆਂ ਹਨ। ਇਸੇ ਲੜੀ ਵਜੋਂ ਅੱਜ ਬੱਧਨੀ ਖੁਰਦ ਵਿੱਚ ਵੀ ਲੋਕਾਂ ਨੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ। ਕੁਲ ਹਿੰਦ ਕਿਸਾਨ ਸਭਾ ਦੇ ਅਾਗੂ ਕੁਲਵੰਤ ਸਿੰਘ ਨੇ ਪਿੰਡ ਵਾਸੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਆਪਣੀਆਂ ਸਿਖਰਾਂ ਤੇ ਹੈ। ਪੂਰਾ ਪੰਜਾਬ ਨਹੀਂ ਬਲਕਿ ਬਾਹਰਲੇ ਮੁਲਕ ਵੀ ਇਨ੍ਹਾਂ ਦਾ ਵਿਰੋਧ ਕਰ ਰਹੇ ਹਨ। ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਸਰਕਾਰੀ ਮੰਡੀਆਂ ਖਤਮ ਹੋ ਜਾਣਗੀਆ ਤੇ ਕਾਰਪੋਰੇਟ ਘਰਾਣਿਆਂ ਨੂੰ ਖੁੱਲ ਮਿਲ ਜਾਵੇਗੀ ਕਿ ਉਹ ਜਿਨ੍ਹਾਂ ਮਰਜ਼ੀ ਅਨਾਜ ਜਮਾਂ ਕਰ ਸਕਦੇ ਸਨ। ਇਹ ਕਾਲੇ ਕਾਨੂੰਨ ਸਾਡੇ ਭਵਿੱਖ ਲਈ ਖਤਰਾ ਹਨ। ਸੋ ਆਪਾਂ ਇਹ ਸੰਘਰਸ਼ ਉਨ੍ਹਾ ਸਮਾਂ ਜਾਰੀ ਰੱਖਾਂਗੇ ਜਦੋਂ ਤੱਕ ਕੇਂਦਰ ਸਰਕਾਰ ਇਹਨਾਂ ਨੂੰ ਪੂਰਨ ਰੂਪ ਚ ਰੱਦ ਨਹੀਂ ਕਰ ਦਿੰਦੀ । ਕਿਸਾਨ ਆਗੂ ਬਲਰਾਜ ਸਿੰਘ ਬੱਧਨੀ ਨੇ ਵੀ ਸੰਬੋਧਨ ਕਰਦਿਆਂ ਦਿੱਲੀ ਤੋਂ ਵਾਪਸ ਆੲੇ ਸਾਥੀਆਂ ਨੂੰ ਸਲਾਮ ਆਖਿਆ ਤੇ ਕਿਹਾ ਕਿ ਆਪਾਂ ਆਪਣੇ ਪਿੰਡ ਵਲੋਂ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੋ ਜਾਂਦੇ ਬਦਲ ਕੇ ਸਾਥੀ ਭੇਜਦੇ ਰਹਾਂਗੇ। ਸਰਕਾਰ ਇਹਨਾਂ ਕਾਨੂੰਨਾਂ ਵਿੱਚ ਸੋਧ ਕਰਨ ਦੀ ਗੱਲ ਤੇ ਹੀ ਅੜੀ ਹੋਈ ਹੈ ਪਰ ਕਿਸਾਨ ਜੱਥੱਬੰਦੀਆ ਨੂੰ ਇਹ ਸਵੀਕਾਰ ਨਹੀਂ। ਇਹ ਵਿਰੋਧ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੋ ਜਾਂਦੇ। ਪਿੰਡ ਦੀਆਂ ਮਾਤਾਵਾਂ ਭੈਣਾਂ ਨੇ ਵੀ ਮੋਦੀ ਤੇ ਕੰਗਨਾ ਦਾ ਪਿਟ ਸਿਅਾਪਾ ਕੀਤਾ। ਇਸ ਸਮੇਂ ਬਹੁਤ ਸਾਰੇ ਪਿੰਡ ਵਾਸੀ ਮੌਜੂਦ ਸਨ ਜਿਨ੍ਹਾਂ ਵਿੱਚ ਪੰਚ ਦਵਿੰਦਰ ਸਿੰਘ, ਚਮਕੌਰ ਸਿੰਘ ,ਬਿੱਕਰ ਮੈਂਬਰ ,ਜੱਗਰ ਮੈਂਬਰ , ਗੁਰਸੇਵਕ ਸਿੰਘ, ਗੁਰਚਰਨ ਸਿੰਘ,ਗੁਰਦੀਪ ਸਿੰਘ ,ਭਜਨ ਸਿੰਘ, ਨਵਚੇਤਨ ਸਿੰਘ ,ਜਸਕਰਨ ਸਿੰਘ ,ਕਾਕਾ, ਹਰਮਨਦੀਪ ਕੌਰ , ਕੁਲਦੀਪ ਕੌਰ, ਪਵਨ, ਕਿਰਨ, ਗੁਰਚਰਨ ਕੌਰ, ਸ਼ਿੰਦਰ ਕੌਰ, ਅਾਦਿ ਪਿੰਡ ਵਾਸੀ ਹਾਜ਼ਰ ਸਨ।