ਫਤਿਹਗੜ੍ਹ ਪੰਜਤੂਰ 10 ਜਨਵਰੀ (ਸਤਨਾਮ ਦਾਨੇ ਵਾਲੀਆ) ਆਪਣੇ ਨਿਵੇਕਲੇ ਕੰਮਾਂ ਕਰਕੇ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੀ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ ਜੋ ਕਿ ਸੀਨੀਅਰ ਪੱਤਰਕਾਰ ਜੋਗਿੰਦਰ ਸਿੰਘ ਸੰਧੂ ,ਜਰਨੈਲ ਸਿੰਘ ਭੁੱਲਰ ਦੀ ਸ੍ਰਪ੍ਰਸਤੀ ਅਤੇ ਹਰਭਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਚਲ ਰਹੀ ਕਿਸੇ ਜਾਣ ਪਹਿਚਾਣ ਦੀ ਮੁਹਥਾਜ ਨਹੀਂ । ਕਿਉਂਕਿ ਸਭਾ ਵੱਲੋਂ ਪਹਿਲਾਂ ਵੀ ਲੋਕਾਂ ਨੂੰ ਸਾਹਿਤ ਨਾਲ ਜੋੜਨ ਲਈ ਪਿੰਡ ਵਿੱਚ ਕਿਤਾਬ ਘਰ ਸਥਾਪਤ ਕਰਕੇ ਨਵੇਕਲੀ ਪਹਿਲ ਕੀਤੀ ਗਈ ਹੈ।
ਹੁਣ ਫਿਰ ਲੋਕਾਂ ਨੂੰ ਸਾਹਿਤ ਨਾਲ ਜੋੜਨ ਅਤੇ ਪੰਜਾਬੀ ਬੋਲੀ ਦੇ ਪ੍ਰਸਾਰ ਲਈ ਲਈ ਇਕ ਮੁਹਿੰਮ ਸ਼ੁਰੂ ਕਰ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਜਰਨਲ ਸਕੱਤਰ ਜਸਵੰਤ ਗੋਗੀਆ ਨੇ ਦੱਸਿਆ ਕਿ ਸਾਡੀ ਸਭਾ ਵੱਲੋਂ ਆਪਣੀ ਮਹੀਨੇ ਵਾਰ ਮੀਟਿੰਗ ਕਿਸੇ ਪਿੰਡ ਵਿੱਚ ਕੀਤੀ ਜਾਇਆ ਕਰੇਗੀ ਜਿਸਨੂੰ ਅਸੀਂ ਪਿੰਡ ਪਿੰਡ ਸਾਹਿਤ ਮੁਹਿੰਮ ਦਾ ਨਾਮ ਦਿੱਤਾ ਹੈ ਅਤੇ ਲੋਕਾਂ ਨੂੰ ਅਤੇ ਖਾਸ ਕਰਕੇ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਲਈ ਅਤੇ ਪੰਜਾਬੀ ਬੋਲੀ ਦੇ ਪ੍ਰਸਾਰ ਲਈ ਇਹ ਮੁਹਿੰਮ ਇਕ ਨਵੇਕਲੀ ਅਤੇ ਇਤਹਾਸਕ ਪਹਿਲ ਹੋਵੇਗੀ।ਇਸ ਮੁਹਿੰਮ ਦੀ ਸ਼ੁਰੂਆਤ ਮਿਤੀ 12 ਜਨਵਰੀ ਦਿਨ ਐਤਵਾਰ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਵਾਰਸ ਵਾਲਾ ਜੱਟਾਂ ਤਹਿ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਕੀਤੀ ਜਾਵੇਗੀ। ਜਿਸ ਵਿੱਚ ਪੰਜਾਬ ਭਰ ਤੋਂ ਉਘੇ ਸਾਹਿਤਕਾਰ, ਸਮਾਜ ਸੇਵਕ, ਲੇਖਕ ਕਵੀ , ਬੁਧੀਜੀਵੀ ਆਪਣੀ ਭਰਵੀਂ ਹਾਜ਼ਰੀ ਲਗਵਾਉਣਗੇ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਵਰਨ ਸਿੰਘ ਗਿੱਲ ਮੀਤ ਪ੍ਰਧਾਨ ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ ,ਸ੍ਰ ਇੰਦਰ ਸਿੰਘ ਗੋਗੀਆ ਫਿਰੋਜ਼ਪੁਰ ਹੋਣਗੇ। ਗ੍ਰਾਮ ਪੰਚਾਇਤ ਪਿੰਡ ਵਾਰਸ ਵਾਲਾ ਜੱਟਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।ਇਸ ਮੌਕੇ ਸਭਾ ਦੇ ਪ੍ਰਧਾਨ ਹਰਭਿੰਦਰ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੁੱਲਰ, ਜਰਨਲ ਸਕੱਤਰ ਜਸਵੰਤ ਗੋਗੀਆ, ਖਜਾਨਚੀ ਦਲਜੀਤ ਬੱਬੂ, ਮੀਡੀਆ ਸਕੱਤਰ ਕਾਲਾ ਅੰਮੀਵਾਲਾ, ਮੁੱਖ ਸਲਾਹਕਾਰ ਹਰਦੇਵ ਭੁੱਲਰ,ਸਾਰਜ ਭੁਲੱਰ,ਪਿਆਰਾ ਘਾਰੂ,ਨਸੀਬ ਦਿਵਾਨਾ, ਆਦਿ ਹਾਜ਼ਰ ਸਨ।