ਫਤਿਹਗੜ੍ਹ ਪੰਜਤੂਰ 3 ਮਾਰਚ (ਸਤਿਨਾਮ ਦਾਨੇ ਵਾਲੀਆ)ਨੌਜਵਾਨ ਸਭਾ ਦੇਵੇਗੀ ਪੂਰਨ ਸਹਿਯੋਗ ਪ੍ਰੋਗਰਾਮ ਪਿੰਡ – ਪਿੰਡ ਸਾਹਿਤ ਨੂੰ ਕੜੀ ਦਰ ਕੜੀ ਚੱਲ ਰਹੇਂ ਪ੍ਰੋਗਰਾਮ ਪਿੰਡ-ਪਿੰਡ ਸਾਹਿਤ ਜੋ ਪੰਜ਼ਾਬੀ ਲਿਖਾਰੀ ਸਭਾ ਪੀਰ ਮੁਹੰਮਦ ਵੱਲੋਂ ਕੀਤਾ ਜਾ ਰਿਹਾ ਹੈ । ਜੋ ਇਸ ਵਾਰ ਪਿੰਡ ਕਿਲੀ ਨੌ ਅਬਾਦ ਵਿਖੇ ਮਿਤੀ 8 ਮਾਰਚ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ ।ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪਿੰਡ ਕਿਲੀ ਨੌ ਅਬਾਦ ਦੀ ਨੌਜਵਾਨ ਸਭਾ ਨੇ ਬੀੜਾ ਚੁੱਕਿਆ ਹੈ,ਉਨ੍ਹਾਂ ਨੇ ਪੰਜਾਬੀ ਲਿਖਾਰੀ ਸਭਾ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ ,ਅਤੇ ਪਿੰਡ ਦੇ ਸਿਰ ਕੱਢ ਆਗੂਆਂ ਨੇ ਸਹਿਯੋਗ ਦੇਣ ਦੀ ਪੂਰੀ ਜੁਮੇਵਾਰੀ ਚੁੱਕੀ ਹੈ ।ਇਸ ਪ੍ਰੋਗਰਾਮ ਵਿੱਚ ਪੰਜਾਬੀ ਸਾਹਿਤ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਵਾਲੇ ਉੱਘੇ ਸਾਹਿਤਕਾਰ ਬਲਦੇਵ ਸਿੰਘ ‘ਸੜਕਨਾਮਾ’ ਨੂੰ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ । ਪ੍ਰੋਗਰਾਮ ਪਿੰਡ-ਪਿੰਡ ਸਾਹਿਤ ਤਹਿਤ ਲੋਕਾਂ ਨੂੰ ਸਾਹਿਤ ਪ੍ਰਤੀ ਜਾਗਰੂਕ ਕਰਨ ਲਈ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ
ਵਿਸ਼ੇਸ਼ ਉਪਰਾਲਾ ਕਰ ਰਹੀ ਹੈ । ਇਸ ਪ੍ਰੋਗਰਾਮ ਵਿੱਚ ਕਹਾਣੀਕਾਰ ਗੁਰਮੀਤ ਕੜਿਆਲਵੀ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ । ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ ਦੇ ਪ੍ਰਧਾਨ ਹਰਭਿੰਦਰ ਸਿੰਘ ‘ਸੰਧੂ’ , ਸੀਨੀਅਰ ਮੀਤ ਪ੍ਰਧਾਨ ਗੁਰਮੀਤ ‘ਭੁੱਲਰ’ ,ਪ੍ਰੈਸ ਸਕੱਤਰ ਕਾਲਾ ਅਮੀ ਵਾਲਾ ,ਦਲਜੀਤ ‘ਬੱਬੂ’ ਅਤੇ ਸਭਾ ਦੇ ਮੁੱਖ ਸਲਾਹਕਾਰ ਹਰਦੇਵ ਸਿੰਘ ‘ਭੁੱਲਰ’ ਤੇ ਸੁਖਬੀਰ ‘ਮੁਹੱਬਤ’ ਆਦਿ ਹਾਜਰ ਸਨ।