ਪਿੰਡ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਹਰੇਕ ਉਪਰਾਲਾ ਕੀਤਾ ਜਾਵੇਗਾ/ਕਰਮਜੀਤ ਸਿੰਘ ਗਿੱਲ

 

ਕੋਟ ਈਸੇ ਖਾਂ (ਜਗਰਾਜ ਸਿੰਘ ਗਿੱਲ) ਜਿੱਥੇ ਪੂਰੀ ਦੁਨੀਆਂ ਵਿੱਚ ਕਰੋਨਾ ਦਾ ਕਹਿਰ ਦਿਨ ਬੇ ਦਿਨ ਵਧਦਾ ਜਾ ਰਿਹਾ ਹੈ ਕਰੋਨਾ ਤੋਂ ਰਾਹਤ ਤਾਂ ਕੀ ਮਿਲਣੀ ਸੀ ਉੱਧਰ ਡੇਂਗੂ ਨੇ ਆਪਣੇ ਪੈਰ ਪਸਾਰ ਲਏ ਹਨ ਕਰੋਨਾ ਦੇ ਨਾਲ-ਨਾਲ ਹੁਣ ਡੇਂਗੂ ਦੇ ਕੇਸ ਵੀ ਆਉਣੇ ਸ਼ੁਰੂ ਹੋ ਗਏ ਹਨ। ਜੋ ਕਿ ਲੋਕਾਂ ਲਈ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਸਰਕਾਰ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਕਰੋਨਾ ਤੋਂ ਬਚਣ ਲਈ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਹਦਾਇਤਾਂ ਜਿਸ ਤਰ੍ਹਾਂ ਕਿ ਸਮਾਜ ਕੇ ਦੂਰੀ ਨੂੰ ਬਣਾ ਕੇ ਰੱਖਣਾ ਵਾਰ ਵਾਰ ਹੱਥ ਸਾਫ਼ ਕਰਦੇ ਰਹਿਣਾ, ਓਸੇ ਤਰ੍ਹਾਂ ਹੀ ਡੇਂਗੂ ਦੇ ਬਚਾਅ ਲਈ ਆਪਣੇ ਘਰਾਂ ਦੀ ਸਫ਼ਾਈ ਰੱਖਣਾ, ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣਾ,  ਦਿੱਤੀਆਂ ਗਈਆਂ ਹਨ ਜਿਸ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਪਿੰਡ ਲੋਹਾਰਾ ਦੀ ਪੰਚਾਇਤ ਵੱਲੋਂ ਬਾਬਾ ਜੀਵਨ ਸਿੰਘ ਜੀ ਦੇ ਨਗਰ ਦੇ ਨਿਵਾਸੀਆਂ ਦੇ ਘਰਾਂ ਦੇ ਬਾਹਰ ਲੱਗੀਆਂ ਹੋਈਆਂ ਰੂੜ੍ਹੀਆਂ ਆਦਿ ਦੀ ਸਫ਼ਾਈ ਸ਼ੁਰੂ ਕਰਵਾਈ ਗਈ ਇਸ ਮੌਕੇ ਸਰਪੰਚ ਕਰਮਜੀਤ ਸਿੰਘ ਗਿੱਲ ਬਾਬਾ ਜਸਵੀਰ ਸਿੰਘ ਜੀ ਅਵਤਾਰ ਸਿੰਘ ਮੈਂਬਰ ਨਵਤੇਜ ਪਾਲ ਸਿੰਘ, ਬਾਜਾ ਗਿੱਲ ਨੂੰ ਬਾਬਾ ਜੀਵਨ ਸਿੰਘ ਨਗਰ  ਦੇ ਨਿਵਾਸੀ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਘਰਾਂ ਦੇ ਬਾਹਰ ਲੱਗੀਆਂ ਹੋਈਆਂ ਰੂੜ੍ਹੀਆਂ ਕਾਰਨ ਛੋਟੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਅਨੇਕਾਂ ਹੀ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਹੋਇਆ ਹੈ  ਉਹਨਾਂ ਕਿਹਾ ਕਿ ਇਸ ਜਗਾ ਤੇ ਰੂੜੀਆਂ ਦੀ ਸਫ਼ਈ ਕਰਕੇ

ਸਾਫ਼-ਸੁਥਰੀ ਜਗ੍ਹਾ ਬਣਾਈ ਜਾਵੇ ਤਾਂ ਜੋ ਕਿਸੇ ਵੀ ਤਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ  ਇਸ ਮੌਕੇ ਸਰਪੰਚ ਕਰਮਜੀਤ ਸਿੰਘ ਗਿੱਲ ਵੱਲੋਂ ਮੁਹੱਲਾ ਨਿਵਾਸੀਆਂ ਨੂੰ ਵਿਸ਼ਵਾਸ ਦੁਆਇਆ ਹੈ ਕਿ ਜਲਦ ਹੀ ਇਨ੍ਹਾਂ ਰੂੜੀਆਂ ਦੀ ਜਗ੍ਹਾ ਤੇ ਸਫ਼ਾਈ ਕਰਕੇ ਸਾਫ਼-ਸੁਥਰੀ ਜਗ੍ਹਾ ਬਣਾਈ ਜਾਵੇਗੀ । ਇਸ ਮੌਕੇ  ਬਾਬਾ ਜਸਵੀਰ ਸਿੰਘ ਲੋਹਾਰਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਲਕਾ ਵਿਧਾਇਕ ਸ ਸੁਖਜੀਤ ਸਿੰਘ ਲੋਹਗੜ੍ਹ ਦੇ ਯਤਨਾਂ ਸਦਕਾ ਪਿੰਡ ਵਿਚ ਹੋਰ ਵੀ ਵਿਕਾਸ ਦੇ ਕੰਮ ਚੱਲ ਰਹੇ ਹਨ ਜਿਨ੍ਹਾਂ ਨੂੰ ਜ਼ਲਦੀ ਮੁਕੰਮਲ ਕਰਕੇ ਲੋਕਾਂ ਲਈ ਸੁੱਖ ਸਹੂਲਤਾਂ  ਮੁੱਹਇਆ ਕਰਵਾਈਆਂ ਜਾਣਗੀਆਂ ।

 

Leave a Reply

Your email address will not be published. Required fields are marked *