ਮੋਗਾ 27 ਫਰਵਰੀ (ਚਮਕੌਰ ਸਿੰਘ ਲੋਪੋਂ) ਮੋਗਾ ਜਿਲੇ ਚ ਕਾਗਰਸੀ ਵਰਕਰਾ ਅਤੇ ਅਤੇ ਆਗੂਆਂ ਚ ਉਸ ਸਮੇਂ ਖੁਸੀ ਦੀ ਲਹਿਰ ਦੌੜ ਗਈ ਜਦੋ ਕਾਗਰਸ ਇਸਤਰੀ ਵਿੰਗ ਦੀ ਪ੍ਰਧਾਨ ਮਮਤਾ ਦੱਤਾ ਜੀ ਨੇ ਮੋਗਾ ਤੋ ਵਿਧਾਇਕ ਹਰਜੋਤ ਕਮਲ ਦੀ ਸ਼ਿਫਾਰਿਸ ਤੇ ਲੰਬੇ ਸਮੇਂ ਤੋ ਕਾਂਗਰਸ ਨਾਲ ਡੱਟ ਕੇ ਕੰਮ ਕਰਨ ਵਾਲੀ ਕਮਲਜੀਤ ਕੌਰ ਧੱਲੇਕੇ ਨੂੰ ਕਾਗਰਸ ਮਹਿਲਾ ਵਿੰਗ ਦੀ ਜਿਲਾ ਪ੍ਰਧਾਨ ਲਗਾ ਦਿੱਤਾ ।ਇਸ ਮੌਕੇ ਸਾਡੇ ਪੱਤਰਕਾਰ ਨਾਲ ਗਲਬਾਤ ਕਰਦਿਆਂ ਕਮਲਜੀਤ ਧੱਲੇਕੇ ਨੇ ਕਿਹਾ ਕਿ ਉਹ ਪਹਿਲਾ ਵੀ ਪਾਰਟੀ ਲਈ ਕੰਮ ਕਰਦੇ ਹਨ ਅਤੇ ਹੁਣ ਸਾਡੇ ਵਿਧਾਇਕ ਡਾਕਟਰ ਹਰਜੋਤ ਕਮਲ ਮੋਗਾ ਜਿਨਾ ਨੇ ਮੇਰੇ ਕੰਮ ਨੂੰ ਦੇਖਦਿਆਂ ਸਿਫਾਰਿਸ ਕਰਕੇ ਪੰਜਾਬ ਪ੍ਰਧਾਨ ਮਮਤਾ ਦੱਤਾ ਜੀ ਤੋ ਜਿਲਾ ਪ੍ਰਧਾਨ ਦੀ ਜੁਮੇਵਾਰੀ ਦਿਵਾਈ ਹੈ । ਅਸੀ ਹੁਣ ਹੋਰ ਵੀ ਜੋਸ ਨਾਲ ਕੰਮ ਕਰਾਗੇ ਅਤੇ ਪਿੰਡਾ ਸ਼ਹਿਰਾ ਚ ਇਕਾਈਆਂ ਸਥਾਪਿਤ ਕਰਾਗੇ ਉਹਨਾਂ ਕਿਹਾ ਕਿ ਪਾਰਟੀ ਲਈ ਜੋ ਵੀ ਕੰਮ ਕਰਦਾ ਹੈ ਪਾਰਟੀ ਹਾਈ ਕਮਾਡ ਉਸ ਨੂੰ ਬਣਦਾ ਮਾਨ ਸਨਮਾਨ ਦਿੰਦੀ ਹੈ ਜਿਥੇ ਉਨ੍ਹਾਂ ਇਸ ਦਿੱਤੀ ਜੁਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ ਉੱਥੇ ਹੀ ਪੰਜਾਬ ਪ੍ਰਧਾਨ ਮਮਤਾ ਦੱਤਾ ਅਤੇ ਡਾਕਟਰ ਹਰਜੋਤ ਕਮਲ ਦਾ ਧੰਨਵਾਦ ਵੀ ਕੀਤਾ ਇਸ ਨਿਯੁਕਤੀ ਤੇ ਜਿਥੇ ਕਮਲਜੀਤ ਕੌਰ ਧੱਲੇਕੇ ਨੂੰ ਕਾਂਗਰਸੀ ਵਰਕਰਾ ਅਤੇ ਆਗੂਆਂ ਨੇ ਵਧਾਈਆਂ ਦਿੱਤੀਆਂ ਉੱਥੇ ਹੀ ਹਾਈ ਕਮਾਡ ਦਾ ਧੰਨਵਾਦ ਵੀ ਕੀਤਾ ।