ਮੋਗਾ 8 ਸਤੰਬਰ ( ਮੋਹਿਤ ਕੌਛੜ ਜਗਰਾਜ ਸਿੰਘ ਗਿੱਲ)
ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪਿੰਡਾਂ ਵਿਚ ਜੰਗੀ ਪੱਧਰ ਤੇ ਵਿਕਾਸ ਕਾਰਜ ਚੱਲ ਰਹੇ ਹਨ ਉਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਮੋਗਾਂ ਤੋਂ ਵਿਧਾਇਕ ਡਾਕਟਰ ਹਰਜੋਤ ਕਮਲ ਦੀ ਯੋਗ ਅਗਵਾਈ ਹੇਠ ਮੋਗਾ ਦੇ ਨੇੜਲੇ ਪਿੰਡ ਧੱਲੇਕੇ ਵਿੱਚ ਵੀ ਸਰਪੰਚ ਹਰਦੇਵ ਸਿੰਘ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਪੰਚ ਹਰਦੇਵ ਸਿੰਘ ਨੇ ਦੱਸਿਆ ਕਿ ਪਿੰਡ ਚ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਕੁਝ ਵਿਕਾਸ ਕਾਰਜ ਨੇਪਰੇ ਚਾੜ੍ਹ ਗਏ ਹਨ ਅਤੇ ਕੁਝ ਨੇਪਰੇ ਚਾੜੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਪਿੰਡ ਨੂੰ ਵਿਕਾਸ ਲਈ ਦਿੱਤੇ ਫੰਡਾਂ ਦਾ ਵਿਧਾਇਕ ਡਾਕਟਰ ਹਰਜੋਧ ਕਮਲ ਦਾ ਧੰਨਵਾਦ ਵੀ ਕੀਤਾ ਗਿਆ । ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਹਰਨੇਕ ਸਿੰਘ,ਸਿੰਘ ਪੰਚ ਅੰਗਰੇਜ਼ ਸਿੰਘ, ਪੰਚ ਕਮਲਜੀਤ ਕੌਰ, ਪੰਚ ਸਾਧੂ ਸਿੰਘ, ਪੰਚ ਕੇਵਲ ਸਿੰਘ, ਪੰਚ ਹਰਜੀਤ ਕੋਰ, ਪੰਚ ਗੁਰਦੀਪ ਸਿੰਘ, ਪੰਚ ਗੁਰਦੀਪ ਕੌਰ , ਸੁਖਬਿੰਦਰ ਸਿੰਘ ਜੌਹਲ ਬਚਿੱਤਰ ਸਿੰਘ ਸੁਖਦੇਵ ਸਿੰਘ ਨਰਿੰਦਰਪਾਲ ਕੌਰ, ਮਿਸਤਰੀ ਸੁੱਖ ਸਲੀਣਾ,ਕਾਂਗਰਸੀ ਯੂਥ ਆਗੂ ਵਿੱਕੀ ਹਾਜਰ ਸਨ ।