ਮੋਗਾ (ਜਗਰਾਜ ਸਿੰਘ ਗਿੱਲ)
ਪਿੰਡ ਡਾਲਾ ਦੇ ਵੱਡੀ ਗਿਣਤੀ ਦੇ ਨੌਜਵਾਨਾਂ ਵੱਲੋਂ ਕਿਸਾਨ ਅੰਦੋਲਨ ਨੂੰ ਸਮਰਪਤ ਇਕ ਕੈਂਡਲ ਮਾਰਚ ਮੁੱਖ ਹਾਈਵੇ ਉੱਪਰ ਕੱਢਿਆ ਗਿਆ ਅਤੇ ਇਹ ਕੈਂਡਲ ਮਾਰਚ ਦਿੱਲੀ ਵਿੱਚ ਅੰਦੋਲਨ ਦੌਰਾਨ ਕੁਰਬਾਨ ਹੋਏ ਕਿਸਾਨ ਅਤੇ ਮਜ਼ਦੂਰਾਂ ਨੂੰ ਸ਼ਰਧਾਂਜਲੀ ਸਮਰਪਿਤ ਕੈਂਡਲ ਮਾਰਚ ਕੀਤਾ ਗਿਆ ਇਸੇ ਦੌਰਾਨ ਕਾਮਰੇਡ ਹਰਪ੍ਰੀਤ ਸਿੰਘ ਬਾਵਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿਸਾਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਲਾਮਬੰਦ ਹੋ ਕੇ ਦਿੱਲੀ
ਦੇ ਅੰਦੋਲਨ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਅੰਦੋਲਨ ਵਿਚ ਮਾਸਟਰ ਚਰਨਜੀਤ ਸਿੰਘ ਡਾਲਾ ਨੇ ਅਤੇ ਗੁਰਵਿੰਦਰ ਸਿੰਘ ਡਾਲਾ ਨੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੋ,ਪਰ ਕਿਸਾਨ ਜਥੇਬੰਦੀ ਦੇ ਜ਼ਾਬਤੇ ਅਨੁਸਾਰ ਹੀ ਉੱਥੇ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਰੋਸ ਪ੍ਰਦਰਸ਼ਨ ਕਰੋ,ਉਨ੍ਹਾਂ ਨਾਲ ਕਿਹਾ ਕਿ ਤਾਜ ਨੈਸ਼ਨਲ ਹਾਈਵੇ 71 ਦਿੱਲੀ ਨੂੰ ਲੀਡ ਕਰਦਾ ਹੈ ਅਤੇ ਡਾਲਾ ਪਿੰਡ ਇਸ ਰੋਡ ਉੱਪਰ ਸਥਿਤ ਹੈ ਅਤੇ ਜੇਕਰ ਕਿਸੇ ਵੀ ਕਿਸਾਨ ਜਥੇਬੰਦੀ ਦੇ ਕਿਸੇ ਵੀ ਤਰ੍ਹਾਂ ਦੀ ਟਰੈਕਟਰ ਟਰਾਲੀ ਨੂੰ ਜਾਂ ਕਿਸੇ ਹੋਰ ਜ਼ਰੂਰਤ ਦੀ ਲੋੜ ਪੈਂਦੀ ਹੈ ਤਾਂ ਪਿੰਡ ਵਾਸੀ ਉਨ੍ਹਾਂ ਲਈ ਹਰ ਸਹਾਇਤਾ ਕਰਨ ਲਈ ਤੱਤਪਰ ਰਹਿਣਗੇ,ਇਸ ਅੰਦੋਲਨ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਡਾਲਾ ਦੇ ਨੌਜਵਾਨ ਸ਼ਾਮਲ ਸਨ ਜਿਨ੍ਹਾਂ ਵਿੱਚ ਡਾ ਗੁਰਪ੍ਰੀਤ ਸਿੰਘ ਗੋਪੀ,ਬਲਜੀਤ ਸਿੰਘ,ਜਪਨਾਮ ਸਿੰਘ,ਗੁਰਦੀਪ ਸਿੰਘ,ਕਾਮਰੇਡ ਜਸਬੀਰ ਸਿੰਘ,ਜਗਜੀਤ ਸਿੰਘ ਜੱਗੀ,ਇੰਦਰਜੀਤ ਸਿੰਘ ਇੰਦਰੀ ਅਤੇ ਹੋਰ ਬਹੁਤ ਸਾਰੇ ਨੌਜਵਾਨ ਇਸ ਕੈਂਡਲ ਮਾਰਚ ਦਾ ਹਿੱਸਾ ਬਣੇ।