• Sun. Nov 24th, 2024

ਪਿੰਡ ਕੋਕਰੀ ਕਲਾਂ ਚ ਹਲਕਾ ਇੰਚਾਰਜ ਰਾਜਵਿੰਦਰ ਕੌਰ ਭਾਗੀਕੇ ਨੇ ਨਰੇਗਾ ਤਹਿਤ ਬਣਨ ਵਾਲੀ ਗਲੀਆ ਤੇ .12ਲੱਖ ਦੀ ਲਾਗਤ ਨਾਲ ਤਿਆਰ ਕੀਤੇ ਜਿੰਮ ਦਾ ਕੀਤਾ ਉਦਘਾਟਨ 

ByJagraj Gill

Aug 12, 2020
ਮੋਗਾ 11ਅਗਸ਼ਤ (ਸਰਬਜੀਤ ਰੌਲੀ/ਸਤਪਾਲ ਭਾਗੀਕੇ) ਅੱਜ ਪਿੰਡ ਕੋਕਰੀ ਕਲਾਂ ਵਿਖੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਮੈਂ ਨਰੇਗਾ ਤਹਿਤ ਬਣਨ ਵਾਲੀਆਂ ਗਲੀਆਂ ਅਤੇ ਸਾਢੇ ਬਾਰਾਂ ਲੱਖ ਦੀ ਲਾਗਤ ਨਾਲ ਤਿਆਰ ਕੀਤੇ ਜਿੰਮ ਰੂੰਮ ਉਦਘਾਟਨ ਕਰਨ ਸਮੇਂ ਪਿੰਡ ਵਾਸੀਆ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਇਸ ਦੁੱਖ ਦੀ ਘੜੀ ਚ’ ਹਰ ਜਰੂਰਤਮੰਦ ਦੀ ਬਾਂਹ ਫੜੀ ਏ ਕੈਪਟਨ ਅਮਰਿੰਦਰ ਸਿੰਘ ਦੀ ਇਹ ਸੋਚ ਹੈ ਕਿ ਕੋਈ ਵੀ ਭੱਖਾ ਨਾ ਸੌਵੇ।ਸਾਡੀ ਸਰਕਾਰ ਵੱਲੋ ਜੋ ਕਰੋਨਾ ਮਹਾਮਾਰੀ ਦੌਰਾਨ ਲੌੜਵੰਦਾਂ ਨੂੰ ਵੰਡਣ ਤੇ ਸਾਢੇ 11ਲੱਖ ਦੀ ਲਾਗਤ ਨਾਲ  ਤਿਆਰ ਕੀਤੇ ਜਿੰਮ ਰੂੰਮ ਦਾ ਉਦਘਾਟਨ ਕਰਨ ਸਮੇ ਅੱਜ ਪਿੰਡ ਕੋਕਰੀ ਕਲ਼ਾ ਵਿਖੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਅੱਜ ਪਿੰਡ ਕੋਕਰੀ ਕਲਾਂ ਦੇ ਵਾਸੀਆਂ ਨੂੰ ਸਰਪੰਚ ਰਾਜਵੰਤ ਕੌਰ ਦੇ ਗ੍ਰਹਿ ਵਿਖੇ ਸੰਬੌਧਨ ਕਰਦਿਆਂ ਕੀਤਾ।ਉਨਾ ਕਿਹਾ ਕਿਉਨ੍ਹਾਂ ਨੇ ਹਮੇਸ਼ਾ ਹੀ ਪਿੰਡਾਂ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਲਈ ਯਤਨ ਕੀਤੇ ਉਨਾ ਕਿਹਾ ਕਿ ਜਦੋ ਵਿਾਧਾਇਕ ਬਣੇ ਸਨ ਤਾ ਉਨਾ ਬਿਨਾ ਪੱਖਪਾਤ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੱਡੇ ਪੱਧਰ ਤੇ ਗਰਾਂਟਾ ਮੁੱਹਈਆ ਕੀਤੀਆਂ ਉਨ੍ਹਾਂ ਕਿਹਾ ਕਿ ਜੋ ਅੱਜ ਨੋਜਵਾਨਾ ਲਈ ਜਿੰਮ ਰੂੰਮ ਤਿਆਰ  ਕਰਕੇ  ਦਿੱਤਾ ਹੈ ਉਹ ਨੋਜਵਾਨਾ ਲਈ ਵਰਦਾਨ ਸਾਬਿਤ ਹੋਵੇਗਾ ਇਸ ਮੌਕੇ ਤੇ ਬੀਬੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਮਨਰੇਗਾ ਸਕੀਮ ਤਹਿਤ ਲੱਗਭੱਗ ਸਾਢੇ 5 ਲੱਖ ਦੀ ਲਾਗਤ ਨਾਲ ਇੰਟਰਲੋਕ ਲਗਾ ਕੇ ਬਣਨ ਵਾਲੀਆ ਗਲੀ  ਦਾ ਨੀਂਹ ਪੱਥਰ ਰੱਖਿਆ ਗਿਆ ! ਬੀਬੀ ਭਾਗੀਕੇ ਨੇ ਕਿਹਾ ਕਿ  ਇਸ ਤੋਂ ਪਹਿਲਾਂ ਪਿੰਡ ਦੀ ਪੰਚਾਇਤ ਨੂੰ  11 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ !ਇਸ ਮੌਕੇ ਤੇ ਬੀਬੀ ਭਾਗੀਕੇ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਇੱਕ ਜੁੱਟਤਾ ਦੇ ਨਾਲ ਮਿਲਕੇ  ਪਿੰਡਾਂ ਦਾ ਵਿਕਾਸ ਕਰਵਾਉਣ ਨੂੰ ਤਰਜੀਹ ਦੇਣ !ਇਸ ਮੌਕੇ ਤੇ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਸਾਬਕਾ ਵਿਧਾਇਕ ਤੇ ਹਲਕਾ  ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਪਿੰਡ ਪੁੱਜਣ ਤੇ ਧੰਨਵਾਦ ਕਰਦਿਆਂ ਕਿਹਾ ਕਿ  ਅੱਜ ਜੋ ਜਿੰਮ ਰੂੰਮ ਦਾ ਊਦਘਾਟਨ ਕੀਤਾ ਗਿਆ ਹੈ ਇਹ ਨੋਜਵਾਨ ਲਈ ਵਰਦਾਨ ਸਾਬਿਤ ਹੋਵੇਗਾ  ਉਨ੍ਹਾਂ ਕਿਹਾ ਕਿ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਹਮੇਸ਼ਾ ਸਾਡੇ ਪਿੰਡ ਨੂੰ ਜਿੱਥੇ ਵਧੇਰੇ ਗ੍ਰਾਂਟਾਂ ਦਿੱਤੀਆਂ ਊੱਥੇ ਪੰਜਾਬ ਸਰਾਕ ਵਲੋ ਮਿਲਣ ਵਾਲੀਆਂ ਹੋਰ ਸਹੂਲਤਾਂ ਵੀ ਪਿੰਡ ਨੂੰ ਪਹਿਲ ਦੇ ਅਧਾਰ ਤੇ ਮਹੁੱਈਆ ਕਰਵਾਈਆਂ ਹਨ !ਇਸ ਮੌਕੇ ਉਨ੍ਹਾ ਨਾਲ ਪੰਚਾਇਤ ਸਕੱਤਰ ਸੁਖਬੀਰ ਸਿੰਘ, ਸਰਪੰਚ ਜਸਵੀਰ ਸਿੰਘ ਢਿੱਲੋ, ਸਰਪੰਚ ਪਰਦੀਪ ਸਿੰਘ ਕਾਉਕੇ ਖੁਰਦ, ਸਰਪੰਚ ਲਖਵਿੰਦਰ ਸਿੰਘ ਲੱਖਾ, ਸਰਪੰਚ ਰਾਜਵੰਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਗੋਰਾ, ਪੰਚਾਇਤ ਸੈਕਟਰੀ ਸੁਖਬੀਰ ਸਿੰਘ ਡਾਲਾ, ਪੰਚ ਜਸਵਿੰਦਰ ਸਿੰਘ ਰੂਪਰਾ, ਪੰਚ ਸੁਖਵਿੰਦਰ ਸਿੰਘ ਸੁੱਖਾ, ਪੰਚ ਜਗਸੀਰ ਸਿੰਘ ਧਾਲੀਵਾਲ, ਅਵਤਾਰ ਸਿੰਘ ਤਾਰੀ ਆੜਤੀਆਂ, ਕਰਮ ਸਿੰਘ, ਗੁਰਮੀਤ ਸਿੰਘ ਕੈਪਟਨ, ਹਰਮੇਲ ਕੌਰ ਸਰਪੰਚ ਰਾਮੂਵਾਲਾ ਹਰਚੋਕਾ , ਗੁਰਇਕਬਾਲ ਸਿੰਘ, ਅਜਮੇਰ ਸਿੰਘ ਭਾਗੀਕੇ ਮਨਦੀਪ ਸਿੰਘ ਫੋਜੀ, ਭੁਪੰਿਦਰ ਸਿੰਘ ਭਿੰਦਾ, ਗੁਰਦੀਪ ਸਿੰਘ ਪ੍ਰਧਾਨ, ਬੰਤ ਸਿੰਘ, ਪ੍ਰਿਤਪਾਲ ਸਿੰਘ ਲਾਡੀ, ਹਰਵਿੰਦਰ ਸਿੰਘ, ਗੁਰਮੇਲ ਸਿੰਘ, ਸਤਨਾਮ ਸਿੰਘ, ਕਸ਼ਮੀਰ ਸਿੰਘ, ਵਰਿੰਦਰ ਕੁਮਾਰ ਸੇਮੀ, ਤੇਜਾ ਸਿੰਘ ਆਦਿ ਹਾਜਰ ਸਨ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *