ਫਤਿਹਗੜ੍ਹ ਪੰਜਤੂਰ 5 ਫਰਵਰੀ (ਸਤਿਨਾਮ ਦਾਨੇ ਵਾਲੀਆ)ਪੰਜ਼ਾਬੀ ਲਿਖਾਰੀ ਸਭਾ ਪੀਰ ਮੁਹੰਮਦ ਵੱਲੋਂ ਸ਼ੁਰੂ ਕੀਤਾ ਗਿਆ ਸਾਹਿਤਕ ਪ੍ਰੋਗਰਾਮ ਪਿੰਡ-ਪਿੰਡ ਸਾਹਿਤ ਇਸ ਵਾਰ ਪਿੰਡ ਅੰਮੀਵਾਲਾ ਵਿੱਚ ਲੱਗਣ ਗੀਆ ਸਾਹਿਤਕ ਰੌਣਕਾਂ । ਪੰਜ਼ਾਬੀ ਲਿਖਾਰੀ ਸਭਾ ਦੇ ਪ੍ਰੈਸ ਸਕੱਤਰ ਕਾਲਾ ਅੰਮੀਵਾਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪ੍ਰੋਗਰਾਮ ਗ੍ਰਾਮ ਪੰਚਾਇਤ ਅੰਮੀਵਾਲਾ ਤੇ ਪੰਜ਼ਾਬੀ ਲਿਖਾਰੀ ਸਭਾ ਪੀਰ ਮੁਹੰਮਦ ਵੱਲੋਂ ਸਾਝੇ ਤੌਰ ਤੇ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਪੰਜ਼ਾਬ ਦੇ ਉੱਘੇ ਸਾਹਿਤਕਾਰ ਦਵਿੰਦਰ ਸੈਫੀ ਜੀ ਨੂੰ ਸਨਮਾਨਿਤ ਕੀਤਾ ਜਾਵੇਗਾ । ਇਸ ਵਿੱਚ ਪੰਜ਼ਾਬ ਦੇ ਹੋਰ ਵੀ ਨਾਮਵਾਰ ਸਾਹਿਤਕਾਰ ਪਹੁੰਚ ਰਹੇ ਹਨ । ਇਹ ਪ੍ਰੋਗਰਾਮ ਮਿਤੀ 9 ਫਰਵਰੀ ਦਿਨ ਐਤਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਅੰਮੀਵਾਲਾ ਵਿਖੇ ਜੋਗਿੰਦਰ ਸਿੰਘ ਸੰਧੂ ਅਤੇ ਜਰਨੈਲ ਸਿੰਘ ਭੁੱਲਰ ਦੀ ਸ੍ਰਪਰਸਤੀ ਅਤੇ ਹਰਭਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਵੇਗਾ । ਪੰਜ਼ਾਬੀ ਲਿਖਾਰੀ ਸਭਾ ਪੀਰ ਮੁਹੰਮਦ ਦਾ ਮੁੱਖ ਮਕਸਦ ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਉਤਸ਼ਾਹਿਤ ਕਰਨਾ ਹੈ । ਅੱਜ ਦੀ ਮੀਟਿੰਗ ਵਿੱਚ ਕਾਲਾ ਅੰਮੀਵਾਲਾ ਅਵਤਾਰ ਸਿੰਘ ਸਰਪੰਚ ਕਰਤਾਰ ਸਿੰਘ ਮੈਂਬਰ ਲਖਮੀਰ ਸਿੰਘ ਅਮਰੀਕ ਸਿੰਘ ਗੁਰਵਿੰਦਰ ਸਿੰਘ ਚਾਹਲ , ਜਗਦੀਪ ਸਿੰਘ ਕਲੱਬ ਪ੍ਰਧਾਨ , ਜਸਵੰਤ ਸਿੰਘ ਦਲਜੀਤ ਸਿੰਘ , ਸਰਦਾਰਾ ਸਿੰਘ , ਪ੍ਰਭਜੋਤ , ਕੁਲਦੀਪ ਸਿੰਘ ਬੋਹੜ ਸਿੰਘ ਮਹਿਲ ਸਿੰਘ ਅਤੇ ਸੁਖਚੈਨ ਸਿੰਘ ਆਦਿ ਹਾਜ਼ਰ ਸਨ ।