ਕੋਟ ਈਸੇ ਖਾਂ 13 ਜੂਨ (ਜਗਰਾਜ ਸਿੰਘ ਗਿੱਲ)
ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ, ਬਚਨ ਸਿੰਘ ਭੁੱਲਰ ਸੀਨੀਅਰ ਮੀਤ ਪ੍ਰਧਾਨ, ਨੇ ਇੱਕ ਸਾਂਝੇ ਬਿਆਨ ਰਾਹੀਂ ਕਿਹਾ ਕਿ ਪਟਿਆਲਾ ਵਿਖੇ ਪਾਵਰ ਕਾਮ ਦੇ ਦਫਤਰ ਦੇ ਸਾਹਮਣੇ ਧਰਨਾ ਦੇ ਰਹੇ ।
ਜਥੇਬੰਦਕ ਕਿਸਾਨਾਂ ਉੱਪਰ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਵਲੋਂ ਸਵੇਰੇ ਤੜਕੇ ਕੀਤੀ ਕਾਰਵਾਈ ਦੀ ਜ਼ੋਰਦਾਰ ਨਿਖੇਧੀ ਕਰਦੀ ਹੈ। ਜੱਥੇਬੰਦੀ ਮਹਿਸੂਸ ਕਰਦੀ ਹੈ ਕਿ ਪੰਜਾਬ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਆਤਮਘਾਤੀ ਰਸਤਾ ਅਖ਼ਤਿਆਰ ਕਰ ਲਿਆ ਹੈ। ਚਾਹੀਦਾ ਤਾਂ ਇਹ ਸੀ ਕਿ ਪੰਜਾਬ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਹੱਲ ਕਰਦੀ।
ਭਾਰਤੀ ਰਤੀ ਕਿਸਾਨ ਯੂਨੀਅਨ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ,ਪਾਵਰਕਾਮ ਤੁਰੰਤ ਕਿਸਾਨਾਂ ਦੀਆਂ ਮੰਗਾਂ ਦਾ ਨਿਪਟਾਰਾ ਕਰੇ ਅਤੇ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਸਮੇਤ ਕਿਸਾਨਾਂ ਨੂੰ ਤੁਰੰਤ ਰਿਹਾਅ ਕਰੇ। ਇਹ ਮੰਗਾਂ ਕੇਵਲ ਜਥੇਬੰਦੀਆਂ ਦੀਆਂ ਹੀ ਨਹੀਂ ਬਲਕਿ ਪੰਜਾਬ ਕਿਸਾਨਾਂ ਦੀਆ ਮੇਨ ਮੰਗਾਂ ਹਨ ਜਿਵੇਂ ਵੀਡੀਐਸ ਸਕੀਮ ਨੂੰ ਪਹਿਲਾਂ ਦੀ ਤਰਾਂ 1200 ਰੁਪਏ ਪ੍ਰਤੀ ਹਾਰਸ ਪਾਵਰ ਕਰਨਾ, ਜਨਰਲ ਕੇਟਾਗਿਰੀ ਤੇ ਚੇਅਰਮੈਨ ਕੋਟੇ ਵਾਲੇ ਪੇਡਿੰਗ ਪਏ ਟਿਊਬਵੈੱਲ ਕੁਨੈਕਸ਼ਨਾਂ ਨੂੰ ਜਾਰੀ ਕਰਨਾਂ ,ਚੋਰੀ ਹੁੰਦੇ ਟ੍ਰਾਂਸਫਾਰਮਰ ਦੀ ਕੰਮਪਲੇਟ ਮਹਿਕਮਾ ਖੁਦ ਕਰਵਾਵੇ, ਵਗੇਰਾ ਇਹਨਾਂ ਮੰਗਾਂ ਨੂੰ ਪਾਵਰਕਾਮ ਮੰਗਾਂ ਮੰਨਣ ਤੇ ਕੋਈ ਇਤਰਾਜ ਨਹੀ ਹੋਣਾ ਚਾਹੀਦਾ ਇਸ ਸਮੇਂ ਹਾਜਰ ਆਗੂ ਸੂਜਾ ਸਿੰਘ ਐਗਜੇਕਟਿਵ ਮੇਂਬਰ, ਦਿਲਬਾਗ ਸਿੰਘ ਮੁੱਠਿਆਂ ਵਾਲਾ, ਬਲਵਿੰਦਰ ਸਿੰਘ, ਸਾਹਿਬ ਸਿੰਘ ਗੁਲਾਮੀ ਵਾਲਾ, ਸਤਨਾਮ ਸਿੰਘ ਭੂਰਾ ਕੋਰ ਕਮੇਟੀ ਮੈਂਬਰ, ਮਨਜੀਤ ਸਿੰਘ ਮੁੱਠਿਆਂ ਵਾਲਾ, ਆਦਿ ਕਿਸਾਨ ਆਗੂ ਹਾਜਰ ਸਨ।