ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਿਸਾਨਾਂ ਦੇ ਨਾਲ ਖੜਾਂਗੇ /ਸੰਜੀਵ ਕੋਛੜ 

 ਧਰਮਕੋਟ

 ਜਗਰਾਜ ਗਿੱਲ, ਰਿੱਕੀ ਕੈਲਵੀ

ਅੱਜ ਧਰਮਕੋਟ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਧਰਮਕੋਟ ਤੋਂ ਸੀਨੀਅਰ ਆਗੂ ਸੰਜੀਵ ਕੋਛੜ ਦੀ ਅਗਵਾਈ ਵਿੱਚ ਇੱਕ ਸ਼ਾਂਤਮਈ ਰੋਸ਼ ਪ੍ਰਦਰਸ਼ਨ ਕੀਤਾ ਗਿਆ

ਜਿਸ ਦਾ ਮੁੱਖ ਟੀਚਾ 25 ਨੂੰ ਕਿਸਾਨਾਂ ਦੇ ਹੱਕ ਵਿੱਚ ਬੰਦ ਦਾ ਸਮਰਥਨ ਕਰਨਾ ਹੈ ਆਮ ਆਦਮੀ ਪਾਰਟੀ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਸਰਕਾਰ ਵੱਲੋਂ ਲਿਆਂਦੇ ਆਰਡੀਨੈੱਸ ਜੋ ਕਿ ਹੁਣ ਬਿੱਲ ਬਣ ਚੁੱਕਾ ਹੈ ਉਸ ਦਾ ਵਿਰੋਧ ਕਰਦੀ ਹੈ ਸਾਰੇ ਪੰਜਾਬ ਵਿੱਚ ਪਾਰਟੀ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਪਾਰਟੀ ਦਾ ਹਰ ਵਰਕਰ ਚਾਹੇ ਉਹ ਦੁਕਾਨਦਾਰ ਹੋਵੇ ਚਾਹੇ ਕਿਸਾਨ ਚਾਹੇ ਮਜ਼ਦੂਰ ਸਾਰੇ ਨਾਲ ਹਨ ਅੱਜ ਧਰਮਕੋਟ ਵਿਖੇ ਪਾਰਟੀ ਦੇ ਸਾਰੇ ਵਰਕਰਾਂ ਵੱਲੋਂ ਮਨੁੱਖੀ ਲੜੀ ਬਣਾ ਕੇ ਹੱਥਾਂ ਵਿੱਚ ਬੈਨਰ ਫੜ ਕੇ ਸ਼ਾਂਤਮਈ ਤਰੀਕੇ ਨਾਲ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ ਅਤੇ ਮੋਦੀ ਸਰਕਾਰ ਨੂੰ ਬਿੱਲ ਵਾਪਸ ਕਰਨ ਲਈ ਕਿਹਾ ਇਸ ਮੌਕੇ ਸੰਜੀਵ ਕੋਛੜ ਨੇ ਕਿਹਾ ਕਿਸਾਨ ਸਮਾਜ ਦਾ ਧੁਰਾ ਹਨ ਅਗਰ ਕਿਸਾਨ ਖਤਮ ਹੁੰਦਾ ਹੈ ਤਾਂ ਸਮਾਜ ਦਾ ਖਾਤਮਾ ਵੀ ਪੱਕੀ ਗੱਲ ਹੈ ਉਨ੍ਹਾਂ ਬਾਕੀ ਸੰਸਥਾਵਾਂ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕਜੁੱਟ ਹੋ ਕੇ ਇਸ ਬਿੱਲ ਦਾ ਵਿਰੋਧ ਕਰੀਏ ਜੇਕਰ ਸਾਰਾ ਸਮਾਜ ਸੜਕਾਂ ਤੇ ਆ ਜਾਵੇਗਾ ਤਾਂ ਸਰਕਾਰ ਨੂੰ ਮਜਬੂਰਨ ਇਹ ਬਿੱਲ ਵਾਪਸ ਲੈਣਾ ਹੀ ਪਵੇਗਾ ਇਸ ਮੌਕੇ ਅਜੇ ਸ਼ਰਮਾ ਸਾਬਕਾ ਜ਼ਿਲ੍ਹਾ ਪ੍ਰਧਾਨ ਨੇ ਇਸ ਬਿੱਲ ਦਾ ਸਖ਼ਤੀ ਨਾਲ ਵਿਰੋਧ ਕਰਦੇ ਹੋਏ ਲੋਕਾਂ ਨਾਲ 25 ਨੂੰ ਸੰਪੂਰਨ ਬੰਦ ਰੱਖਣ ਦੀ ਅਪੀਲ ਕੀਤੀ ਇਸ ਮੌਕੇ ਸਾਬਕਾ ਇੰਚਾਰਜ ਧਰਮਕੋਟ ਕਰਮਜੀਤ ਕੌਰ ਨੇ ਵੀ ਲੋਕਾਂ ਨੂੰ ਇੱਕ ਜੱਟ ਹੋ ਕੇ ਇਸ ਬਿੱਲ ਦਾ ਵਿਰੋਧ ਕਰਨ ਲਈ ਕਿਹਾ ਇਸ ਮੌਕੇ ਸੁਰਜੀਤ ਸਿੰਘ ਲੋਹਾਰਾ ਆਪ ਆਗੂ, ਜੀਤਾ ਬੈਂਸ ਜਸਵੰਤ ਖੰਭੇ ਕਾਕੂ ਨੌਹਰੀਆ ਭੁੱਟੋ ਸੋਨੀ ਨਿਰਮਲ ਸੁਖਵਿੰਦਰ ਸ਼ੌਂਕੀ ਮਨਜਿੰਦਰ ਔਲਖ, ਬਲਵਿੰਦਰ ਸਿੰਘ ਗਿੱਲ, ਕੁਲਦੀਪ ਸੰਗਲਾ ਗੁਰਮੁੱਖ ਸਿੰਘ ਗੁਰਪ੍ਰੀਤ ਕੰਬੋਜ ਸੁਖਬੀਰ ਸਿੰਘ ਕੇਵਲ ਸਿੰਘ ਸੁਰਿੰਦਰ ਸ਼ੌਂਕੀ ਰਾਜਾ ਮਾਨ ਬਲਦੇਵ ਬਲਖੰਡੀ ਗੁਰਮੇਲ ਮਨਾਵਾਂ ਮਨਜਿੰਦਰ ਮਸੀਤਾਂ ਜਸਪਾਲ ਖੋਸਾ ਰਣਧੀਰ ਰਣਜੀਤ ਖੋਸਾ ਲਖਵਿੰਦਰ ਬਾਬਾ ਭੁਪਿੰਦਰ ਸਿੰਘ ਆਦਿ ਹੋਰ ਵੀ ਹਾਜ਼ਰ ਸਨ

Leave a Reply

Your email address will not be published. Required fields are marked *