ਪਾਰਕ ਵਿੱਚ ਖੰਡਾ ਲਵਾਉਣ ਦੀ ਸੇਵਾ ਕੀਤੀ  

 

ਕੋਟ ਈਸੇ ਖਾਂ 13 ਮਾਰਚ (ਜਗਰਾਜ ਸਿੰਘ ਗਿੱਲ) 

ਅੱਜ ਪਿੰਡ ਲੋਹਾਰਾ ਵਿਖੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਣਾਏ ਗਏ ਪਾਰਕ ਜੋ ਕਿ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ । ਅੱਜ ਉਸ ਪਾਰਕ ਦੀ ਦਿੱਖ ਨੇ ਉਸ ਵੇਲੇ ਸੁੰਦਰ ਰੂਪ ਧਾਰਨ ਕੀਤਾ ਜਦੋਂ ਪਾਰਕ ਦੇ ਵਿਚਾਲੇ ਵੱਡੇ ਆਕਾਰ ਦਾ ਖੰਡਾ ਸਾਹਿਬ ਸੁਸ਼ੋਭਿਤ ਕੀਤਾ ਗਿਆ । ਇਸ ਖੰਡੇ ਸਾਹਿਬ ਦੀ ਸੇਵਾ ਸਵਰਗਵਾਸੀ ਮਿਸਤਰੀ ਮਸਤਾਨ ਸਿੰਘ (ਮਠਾੜੂ) ਦੀ ਯਾਦ ਵਿਚ ਉਨ੍ਹਾਂ ਦੀ ਸਪੁੱਤਰੀ ਬੀਬੀ ਸੰਤੋਖ ਕੌਰ ਪਤਨੀ ਨਵਤੇਜ ਸਿੰਘ ਜਰਮਨ ਵਾਲਿਆ ਵੱਲੋਂ ਕੀਤੀ ਗਈ। ਇਸ ਤੋ ਇਲਾਵਾ ਪਾਰਕ ਦੇ ਵਿਚ ਬੈਠਣ ਲਈ ਕੁਰਸੀਆਂ ਦੀ ਸੇਵਾ ਪਿੰਡ ਦੇ ਢਿੱਲੋਂ ਪਰਿਵਾਰ USA ਵੱਲੋਂ ਕੀਤੀ ਗਈ । ਇਸ ਮੌਕੇ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਸਰਪੰਚ ਕਰਮਜੀਤ ਸਿੰਘ ਗਿੱਲ, ਬਾਬਾ ਜਸਵੀਰ ਸਿੰਘ ਜੀ, ਗੁਰਨਾਮ ਸਿੰਘ ਜੋਹਲ, ਗੁਰਮੇਲ ਸਿੰਘ ਪ੍ਰਧਾਨ, ਠੇਕੇਦਾਰ ਜਸਪਾਲ ਸਿੰਘ, ਗ੍ਰੰਥੀ ਜਗਸੀਰ ਸਿੰਘ, ਨੰਬਰਦਾਰ ਮਹਿੰਦਰ ਸਿੰਘ, ਬਲਰਾਜ ਸਿੰਘ,ਅਵਤਾਰ ਸਿੰਘ,ਜਗਮੀਤ ਸਿੰਘ, ਚਮਕੌਰ ਸਿੰਘ, ਅਮ੍ਰਿਤਪਾਲ ਸਿੰਘ, ਰਾਜ ਸਿੰਘ ਇਸ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਹਾਜਰ ਸਨ ।

 

 

Leave a Reply

Your email address will not be published. Required fields are marked *