ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਖਿਲਾਫ ਹੋਵੇਗੀ ਸਖਤ ਕਾਰਵਾਈ- ਐਸ ਡੀ ਐਮ ਧਰਮਕੋਟ

ਧਰਮਕੋਟ 9 ਅਕਤੂਬਰ

  (ਰਿੱਕੀ ਕੈਲਵੀ ਰਤਨ ਸਿੰਘ )

ਨੈਸ਼ਨਲ ਗ੍ਰੀਨ ਟ੍ਰਬਿਊਨਲ ਨਵੀਂ ਦਿੱਲੀ ਦੇ ਅਦੇਸ਼ਾਂ ਤੇ ਝੋਨੇ ਪਰਾਲੀ ਨੂੰ ਅੱਗ ਲੱਗਣ ਕਾਰਨ ਹੋ ਰਹੇ ਪ੍ਰਦੂਸ਼ਨ ਦੀ ਰੋਕਥਾਮ ਲਈ ਅੱਜ ਸਬ ਡਵੀਜਨ ਧਰਮਕੋਟ ਦੇ ਉਪ ਮੰਡਲ ਮਜੈਸਟ੍ਰੇਟ ਮੈਡਮ ਚਾਰੂ ਮਿਤਾ ਨੇ ਅੱਜ ਇਸ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀੀਆਂ ਨਾਲ ਮੀਟਿੰਗ ਕੀਤੀ ਅਤੇ ਉਹਨਾ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਵੇ | ਉਹਨਾ ਦੱਸਿਆ ਕਿ ਸਰਕਾਰ ਵੱਲੋਂ ਇਸ ਲਈ ਵੱਖ ਵੱਖ ਕਲੱਸਟਰ ਅਫਸਰ ਨਿਯੁਕਤ ਕੀਤੇ ਗਏ ਹਨ ਅਤੇ ਵੱਖ ਵੱਖ ਪਿੰਡਾਂ ਵਿਚ ਪੰਚਾਇਤ ਸੈਕਟਰੀ, ਗ੍ਰਾਂਮ ਸੇਵਕ, ਨਰੇਗਾ ਕਰਮਚਾਰੀ ਅਤੇ ਪਟਵਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ | ਉਹਨਾ ਕਿਹਾ ਕਿ ਸਰਕਾਰ ਵੱਲੋਂ ਇਸ ਸਬੰਧੀ ਪਿੰਡਾਂ ਦੀਆਂ ਵੱਖ ਵੱਖ ਸੁਸਾਇਟੀਆਂ ਵਿਚ ਬੇਲਰ ਅਤੇ ਸੁਪਰਸੀਡਮ ਮੁਹੱਈਆ ਕਰਵਾਏ ਗਏ ਹਨ, ਇਸ ਤੋਂ ਇਲਾਵਾ ਧਰਮਕੋਟ ਹਲਕੇ ਵਿਚ ਪਰਾਲੀ ਤੋ ਗੰਢਾਂ ਬਣਾਉਣ ਲਈ ਕਿਸਾਨਾਂ ਵੱਲੋਂ ਪ੍ਰਾਈਵੇਟ ਤੌਰ ਤੇ ਵੀ ਇਹ ਔਜਾਰ ਖਰੀਦੇ ਗਏ ਹਨ ਅਤੇ ਪ੍ਰਸ਼ਾਸਨ ਵੱਲੋਂ ਪਰਾਲੀ ਇਕੱਠੀ ਕਰਨ ਦੋ ਪਿੰਡਾਂ ਕਿਸ਼ਨਪੁਰਾ ਅਤੇ ਕੋਟ ਸਦਰ ਖਾਂ ਵਿਖੇ ਜਮੀਨ ਮੁਹੱਈਆ ਕਰਵਾਈ ਗਈ ਹੈ | ਉਹਨਾ ਅਧਿਕਾਰੀਆਂ ਹਦਾਇਤ ਕੀਤੀ ਕਿ ਸੈਟੇਲਾਈਟ ਦੀ ਕੋਈ ਵੀ ਰਿਪੋਰਟ ਮਿਸਿੰਗ ਨਾ ਹੋਵੇ ਅਤੇ ਕੋਈ ਵੀ ਕਰਮਚਾਰੀ ਇਸ ਸਬੰਧੀ ਕੁਤਾਹੀ ਨਾ ਵਰਤੇ | ਇਸ ਮੌਕੇ ਉਹਾਨ ਦੱਸਿਆ ਕਿ ਜਿੰਨਾ ਕਿਸਾਨਾਂ ਨੇ ਸਬਸਿਡੀ ਤੇ ਪਰਾਲੀ ਦੀ ਸਾਂਭ ਸੰਭਾਲ ਵਾਲੀਆਂ ਮਸੀਨਾਂ ਲਈਆਂ ਹਨ, ਜੇਕਰ ਉਹਨਾ ਵੱਲੋਂ ਪਰਾਲੀ ਨੂੰ ਅੱਗ ਲਗਾਈ ਗਈ ਤਾਂ ਜਿਥੇ ਉਹਨਾ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ, ਉਥੇ ਹੀ ਉਹਨਾ ਤੋਂ ਸਬਸਿਡੀ ਵਿਆਜ ਸਮੇਤ ਵਾਪਿਸ ਲਈ ਜਾਵੇਗੀ | ਉਹਨਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਦੀ ਸ਼ੁੱਧਤਾ ਲਈ ਪਰਾਲੀ ਨੂੰ ਅੱਜ ਲਗਾਉਣ ਤੋਂ ਗੁਰੇਜ ਕਰਨ | ਇਸ ਮੌਕੇ ਮੀਟਿੰਗ ਦੌਰਾਨ ਤਹਿਸੀਲਦਾਰ ਮਨਿੰਦਰ ਸਿੰਘ, ਮਨਜੋਤ ਸਿੰਘ ਸੋਡੀ ਬੀਡੀਪੀਓ, ਗੁਰਭੇਜ ਸਿੰਘ ਏਪੀਓ, ਗੁਰਲਵਲੀਨ ਸਿੰਘ ਖੇਤੀਬਾੜੀ ਇੰਸਪੈਕਟਰ ਤੋਂ ਇਲਾਵਾ ਹੋਰ ਹਾਜਰ ਸਨ |

Leave a Reply

Your email address will not be published. Required fields are marked *