ਕੋਟ ਈਸੇ ਖਾਂ 1 ਨਵੰਬਰ /ਜਗਰਾਜ ਸਿੰਘ ਗਿੱਲ/ ਪਿੰਡ ਲੋਹਾਰਾ ਦੇ ਅਵਤਾਰ ਸਿੰਘ ਗਿੱਲ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਜਸਪਾਲ ਕੌਰ ਪਤਨੀ ਸਵ: ਮੁਕੰਦ ਸਿੰਘ ਅਚਾਨਕ ਅਕਾਲ ਚਲਾਣਾ ਕਰ ਗਏ । ਇਹ ਜਾਣਕਾਰੀ ਦਿੰਦੇ ਹੋਏ ਅਵਤਾਰ ਸਿੰਘ ਦੀ ਮਾਸੀ ਦੇ ਪੁੱਤਰ ਗੁਰਤੇਜ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਸਾਡੇ ਪਰਿਵਾਰ ਨੂੰ ਉਸ ਵੇਲੇ ਬਹੁਤ ਵੱਡਾ ਘਾਟਾ ਪਿਆ ਜਦੋਂ ਸਾਡੇ ਮਾਸੀ ਜੀ ਸਾਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ । ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ 2 ਨਵੰਬਰ ਦਿਨ ਸੋਮਵਾਰ ਨੂੰ 11 ਵਜੇ ਪਿੰਡ ਲੋਹਾਰਾ ਦੇ ਸਮਸ਼ਾਨਘਾਟ ਵਿੱਚ ਕੀਤਾ ਜਾਵੇਗਾ ।