ਫਤਹਿਗੜ੍ਹ ਪੰਜਤੂਰ 16 ਫਰਵਰੀ (ਸਤਿਨਾਮ ਦਾਨੇ ਵਾਲੀਆ)ਸੁਖਦਿਆਲ ਸਿੰਘ ਦਾ ਜਨਮ ਮਾਤਾ ਕਰਤਾਰ ਕੌਰ ਦੇ ਕੁੱਖੋਂ ਹੋਇਆ ਛੋਟੀ ਉਮਰ ਵਿੱਚ ਹੀ ਉਨ੍ਹਾਂ ਦੀ ਜ਼ਿੰਦਗੀ ਤੇ ਪਹਾੜ ਡਿੱਗ ਪਿਆ ਤੇ ਉਨ੍ਹਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ ਉਹ ਛੇ ਭਰਾ ਤੇ ਦੋ ਭੈਣਾਂ ਸਮੇਤ ਵੱਡੇ ਪਰਿਵਾਰ ਦਾ ਪਾਲਣ ਪੋਸ਼ਣ ਉਨ੍ਹਾਂ ਦੇ ਪਿਤਾ ਬਗੀਚਾ ਸਿੰਘ ਨੇ ਕੀਤਾ ਸੁਖਦਿਆਲ ਸਿੰਘ ਨੇ ਛੋਟੀ ਉਮਰ ਵਿੱਚ ਹੀ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਸਿਲਾਈ ਦਾ ਕੰਮ ਸਿੱਖਿਆ ਤੇ ਸਖ਼ਤ ਮਿਹਨਤ ਕਰਕੇ ਆਪਣੇ ਪਿਤਾ ਨਾਲ ਹੱਥ ਵਟਾਇਆ ਤੇ ਫਿਰ ਉਨ੍ਹਾਂ ਦੀ ਲਗਨ ਗੁਰੂ ਘਰ ਲੱਗ ਗਈ ਇਸ ਤਰ੍ਹਾਂ ਉਨ੍ਹਾਂ ਨੇ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਵੱਖ ਵੱਖ ਗੁਰੁ ਘਰਾਂ ਵਿੱਚ ਮੰਨਚਿਤ ਲਗਾ ਕੇ ਸੇਵਾ ਕੀਤੀ ਅਤੇ ਇੱਕ ਚੰਗੇ ਨਾਗਰਿਕ ਅਤੇ ਗੁਰਸਿੱਖ ਬਣ ਕੇ ਲੋਕ ਸੇਵਾ ਕੀਤੀ ਹਸਮੁੱਖ ਸੁਭਾਅ ਦੇ ਹੋਣ ਕਰਕੇ ਉਹ ਹਮੇਸ਼ਾ ਸਭ ਨੂੰ ਆਪਣਾ ਹੀ ਸਮਝਦੇ ਸਨ ਬੀਤੇ ਦਿਨ ਜਥੇ ਨਾਲ ਸੇਵਾ ਕਰਨ ਗਏ ਗੁਰਦੁਆਰਾ ਸ਼ਾਮ ਸਿੰਘ ਅਟਾਰੀ ਫਤਿਹਗੜ੍ਹ ਸਭਰਾ ਵਿਖੇ ਸੇਵਾ ਕਰਦਿਆਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਜਿਨ੍ਹਾਂ ਦੇ ਰੱਖੇ ਪਾਠ ਦਾ ਭੋਗ 18 .2.2020 ਦਿਨ ਮੱੰਗਲਵਾਰ ਨੂੰ ਉਨ੍ਹਾਂ ਦੇ ਗ੍ਰਹਿ ਫ਼ਤਿਹਗੜ੍ਹ ਪੰਜਤੂਰ ਵਿਖੇ ਪਵੇਗਾ ।