• Thu. Sep 19th, 2024

ਨਿਹਾਲ ਸਿੰਘ ਵਾਲਾ ਨੂੰ ਕੀਤਾ ਜਾਵੇਗਾ ਸੈਨੇਟਾਈਜ਼

ByJagraj Gill

May 15, 2020

ਨਿਹਾਲ ਸਿੰਘ ਵਾਲਾ 15 ਮਈ(ਕੁਲਦੀਪ ਗੋਹਲ)ਨਿਹਾਲ ਸਿੰਘ ਵਾਲਾ ਸਥਾਨਕ ਸ਼ਹਿਰ ਵਿਖੇ ਐਮ ਐਲ ਏ ਰਾਣਾ ਗੁਰਜੀਤ ਸਿੰਘ ਵੱਲੋਂ ਨਿਹਾਲ ਸਿੰਘ ਵਾਲਾ ਦੇ ਕਾਂਗਰਸੀ ਆਗੂ ਹਰੀ ਸਿੰਘ ਖਾਈ ਦੀ ਮਾਰਫ਼ਤ ਪਿੰਡ ਅਤੇ ਨਿਹਾਲ ਸਿੰਘ ਵਾਲਾ ਮੰਡੀ ਨੂੰ ਸੈਨੀਟੇਜਰ ਕਰਨ ਲਈ ਗੱਡੀ ਭੇਜੀ  ਗਈ। ਇਸ ਮੌਕੇ ਕਾਂਗਰਸੀ ਆਗੂ ਹਰੀ ਸਿੰਘ ਖਾਈ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਐਮ ਐਲ ਏ ੰ ਰਾਣਾ ਗੁਰਜੀਤ ਸਿੰਘ ਵੱਲੋਂ ਆਪਣੇ ਗੱਡੀ ਨੂੰ ਹਰ ਪਿੰਡ ਹਰ ਮੁਹੱਲੇ ਨੂੰ ਸੈਨੀਟੇਜ਼ਰ ਕਰਨ ਲਈ ਲਈ ਅਲੱਗ ਅਲੱਗ ਜਗ੍ਹਾ ਤੇ ਜਾ ਭੇਜੀ ਜਾ ਰਹੀ ਹੈ ਜੋ ਕਿ ਅੱਜ ਨਿਹਾਲ ਵਾਲਾ ਪਹੁੰਚੀ ਉਨ੍ਹਾਂ ਨੇ ਸੈਨੀਟੇਜ਼ਰ ਕਰਨ ਵਾਲੇ ਡਰਾਈਵਰਾਂ ਦੀ ਦੇਖਭਾਲ ਅਸੀਂ ਕਰਾਂਗੇ ਅਤੇ ਜਿਨ੍ਹੇ ਦਿਨਾਂ ਵਿੱਚ ਮੰਡੀ ਅਤੇ ਪਿੰਡ ਸੈਨੀਟੇਜ਼ਰ ਨਹੀਂ ਹੋ ਜਾਂਦਾ ਉਨਾ ਚਿਰ ਕੈਂਟਰ ਇੱਥੇ ਰਹੇਗਾ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਸ ਦੀ ਕਰੋਨਾ ਬਿਮਾਰੀ ਤੋਂ ਕਾਫ਼ੀ ਚਿੰਤਤ ਹੈ ਤੇ ਲੋਕਾਂ ਨੂੰ ਇਸ ਸਬੰਧੀ ਬਚਾਅ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਲਗਾਤਾਰ ਲੋੜਵੰਦ ਵਿਅਕਤੀਆਂ ਨੂੰ ਰਾਸ਼ਨ ਦੀਆਂ ਕਿੱਟਾਂ ਵੀ ਦਿੱਤੀਆਂ ਕੀਤੀਆਂ ਜਾ ਰਹੀਆਂ ਹਨ ਇਸ ਮੌਕੇ ਤੇ ਨਗਰ ਪੰਚਾਇਤ ਪ੍ਰਧਾਨ ਇੰਦਰਜੀਤ ਜੌਲੀ ਕ੍ਰਿਸ਼ਨ ਕੁਮਾਰ ਗਰਗ ਕ੍ਰਿਸ਼ਨ ਕੁਮਾਰ ਮੈਂਬਰ ਰਜਿੰਦਰ ਕੁਮਾਰ ਰਾਜੇਸ਼ ਕੁਮਾਰ ਜੈਨ ਗੁਰਪ੍ਰੀਤ ਕਾਕਾ ਹਰਨੇਕ ਸਿੰਘ ਆਦਿ ਮੰਡੀ ਨਿਹਾਲ ਸਿੰਘ ਵਾਲਾ ਦੇ ਪਤਵੰਤੇ ਸੱਜਣ ਹਾਜ਼ਰ ਸਨ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *