ਨਿਹਾਲ ਸਿੰਘ ਵਾਲਾ ਤੇ ਮੋਗਾ ਦੇ ਪੱਤਰਕਾਰਾਂ ਵੱਲੋਂ ਦਵਿੰਦਰਪਾਲ ਦੀ ਗ੍ਰਿਫ਼ਤਾਰੀ ਦੀ ਨਿਖੇਧੀ
ਦਿਹਾਤੀ ਪੱਤਰਕਾਰ ਯੂਨੀਅਨ ਨਿਹਾਲ ਸਿੰਘ ਵਾਲਾ (ਮੋਗਾ) ਵੱਲੋਂ ਪੱਤਰਕਾਰ ਦਵਿੰਦਰਪਾਲ ਸਿੰਘ ਦੀ ਪੁਲਿਸ ਵਲੋਂ ਗਾਲੀ ਗਲੋਚ ਕਰਨ, ਨਜਾਇਜ ਹਿਰਾਸਤ ਵਿੱਚ ਰੱਖਣ ਅਤੇ ਦੋਸ਼ੀ ਥਾਣੇਦਾਰ ਨੂੰ ਕਲੀਨ ਚਿੱਟ ਦੇਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ। ਪ੍ਰਧਾਨ ਜਗਸੀਰ ਸਰਮਾ, ਰਣਜੀਤ ਕੁਮਾਰ ਬਾਵਾ, ਰਾਜਵਿੰਦਰ ਰੌਂਤਾ, ਪਲਵਿੰਦਰ ਟਿਵਾਣਾ,ਮੁੱਖ ਸੰਪਾਦਕ ਨਿਊਜ ਪੰਜਾਬ ਦੀ ਚੈਨਲ ਜਗਰਾਜ ਸਿੰਘ ਗਿੱਲ,ਕੁਲਦੀਪ ਗੋਹਾਲ , ਚੈਨਲ ਡੈਲੀ ਪੋਸਟ ਪੰਜਾਬੀ ਜੁਗਿੰਦਰ ਮੋਗਾ,ਟਾਈਮ ਟੀ ਵੀ ਸਰਬਜੀਤ ਰੌਲੀ,ਪ੍ਰਦੀਪ ,ਮਹਿਕ ਵਤਨ ਦੀ ਲਾਈਵ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ,ਜੁਗਿੰਦਰ ਸਿੰਘ,ਰਵਿੰਦਰ ਬੁੱਟਰ, ਸੁਖਦੇਵ ਸਿੰਘ ਖਾਲਸਾ,ਗਲੋਬਲ ਪੰਜਾਬ ਟੀਵੀ, ਦੀਪਕ ਇੰਡੀਆ ਟੀਵੀ,ਚਮਕੌਰ ਸਿੰਘ ਲੋਪੋ,ਭੁਪਿੰਦਰ ਸਿੰਘ ਜੌੜਾ,ਨਿਰਮਲ ਕਲਿਆਣ, ਪ੍ਰਕਾਸ਼ ਗਰਗ, ਭੂਸ਼ਣ ਗੋਇਲ, ਪੱਪੂ ਗਰਗ, ਮਿੰਟੂ ਖੁਰਮੀ,ਸਤਪਾਲ ਭਾਗੀਕੇ, ਸੁਖਮੰਦਰ ਹਿੰਮਤਪੁਰਾ, ਕਾਕਾ ਸਮਰਾ, ਰਾਜਿੰਦਰ ਖੋਟੇ, ਗੌਰਵ ਗੁਪਤਾ, ਜਗਵੀਰ ਆਜ਼ਾਦ ਆਦਿ ਨੇ ਕਿਹਾ ਕਿ ਪੱਤਰਕਾਰਾਂ ਨਾਲ ਜਿਆਦਤੀਆਂ ਬਰਦਾਸ਼ਤ ਨਹੀਂ ਹੋਣ ਗੀਆਂ। ਸਰਕਾਰ ਦੀ ਇਸ ਮਾਮਲੇ ਵਿੱਚ ਸਾਜਿਸੀ ਚੁੱਪ ਕਈ ਸਵਾਲ ਖੜੇ ਕਰਦੀ ਹੈ। ਪ੍ਰਧਾਨ ਜਗਸੀਰ ਸ਼ਰਮਾ ਨੇ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਪੱਤਰਕਾਰ ਵੀ ਕਰੋਨਾ ਖਿਲਾਫ਼ ਪ੍ਰਸ਼ਾਸਨ ਦੇ ਨਾਲ ਮੋਢਾ ਜੋੜ ਕੇ ਖੜੇ ਹਨ, ਫ਼ਿਰ ਪੱਤਰਕਾਰਾਂ ਖਿਲਾਫ਼ ਇਹ ਵਤੀਰਾ ਗ਼ਲਤ ਹੈ। ਉਹਨਾਂ ਬੋਲਦਿਆਂ ਕਿਹਾ ਕਿ ਮੈਂ ਦਿਹਾਤੀ ਪ੍ਰੈਸ ਕਲੱਬ ਵੱਲੋਂ ਪ੍ਰਧਾਨ ਹੋਣ ਦੇ ਨਾਤੇ, ਸਰਕਾਰ ਦੇ ਇਸ ਕਰਮ ਦੀ ਨਿਖੇਧੀ ਕਰਦਾ ਹਾਂ ।