ਨਿਹਾਲ ਸਿੰਘ ਵਾਲਾ 5 ਨਵੰਬਰ
(ਮਿੰਟੂ ਖੁਰਮੀ,ਕੁਲਦੀਪ ਗੋਹਲ )-ਆਲ ਇੰਡੀਆ ਕਿਸਾਨ ਤਾਲਮੇਲ ਸੰਘਰਸ਼ ਕਮੇਟੀ ਦੇ ਭਾਰਤ ਪੱਧਰੀ ਚੱਕਾ ਜਾਮ ਦੇ ਸੱਦੇ ਨੂੰ ਲਾਗੂ ਕਰਦਿਆਂ ਵੱਖ-ਵੱਖ ਕਿਸਾਨ ਮਜ਼ਦੂਰ ਨੌਜਵਾਨ ਤੇ ਹੋਰਨਾਂ ਜਨਤਕ ਸੰਗਠਨਾਂ ਦੇ ਸਹਿਯੋਗ ਨਾਲ ਨਿਹਾਲ ਸਿੰਘ ਵਾਲਾ ਦੇ ਚੌਂਕ ਚ 12ਵਜੇ ਤੋਂ ਲੈਕੇ4ਵਜੇ ਤੱਕ ਸਫਲਤਾ ਪੂਰਵਕ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਸਾਂਝੀ ਸੁਰ ਚ ਕਿਹਾ ਕਿ ਜਿੱਥੇ ਕਿਸਾਨ ਵਿਰੋਧੀ ਕਾਨੂੰਨ ਕਿਸਾਨਾਂ ਨੂੰ ਬੰਧੂਆਂ ਮਜ਼ਦੂਰਾਂ ਚ ਤਬਦੀਲ ਕਰਨ ਵਾਲੇ ਹਨ ਜਮ੍ਹਾਂ ਖੋਰੀ ਨੂੰ ਕਾਨੂੰਨੀ ਜਾਮਾ ਪਹਿਨਾ ਕੇ ਮਹਿੰਗਾਈ ਚ ਹੋਰ ਬੇਥਾਹ ਵਾਧਾ ਕਰਦੇ ਹੋਏ ਗਰੀਬਾਂ ਮਜ਼ਦੂਰਾਂ ਦੀ ਹਾਲਤ ਨੂੰ ਹੋਰ ਵੀ ਬਦ ਤੋਂ ਬਦਤਰ ਕਰਦੇ ਹੋਏ ਰੁਜ਼ਗਾਰ ਦੇ ਹੋਰ ਉਜਾੜੇ ਵੱਲ ਨੂੰ ਸੇਧਿਤ ਹਨ। ਇਸ ਮੌਕੇ ਬੁਲਾਰਿਆਂ ਨੇ ਜਿੱਥੇ ਸਾਂਝੇ ਸੁਰ ਚ ਲੋਕ ਵਿਰੋਧੀ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਉੱਥੇ ਕੇਰਲਾ ਸਰਕਾਰ ਫਲਾਂ ਸਬਜ਼ੀਆਂ ਦੇ ਘੱਟੋ-ਘੱਟ ਸਮਰਥਨ ਮੁੱਲ ਲਾਗੂ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਇਸ ਤਰ੍ਹਾਂ ਦੇ ਫੈਸਲੇ ਲੈਣ ਦੀ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ। ਇਸ ਮੌਕੇ ਆਗੂਆਂ ਨੇ ਸਾਂਝੀ ਸੁਰ ਚ ਕਿਹਾ ਕਿ ਰਾਸ਼ਟਰਪਤੀ ਵੱਲੋਂ ਪੰਜਾਬ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਨਾ ਮਿਲਣਾ ਵੀ ਨੰਗੀ ਚਿੱਟੀ ਫਾਸ਼ੀਵਾਦੀ ਹਕੂਮਤ ਦਾ ਚਿਹਰਾ ਸਪੱਸ਼ਟ ਕਰਦਾ ਹੈ। ਇਸ ਮੌਕੇ ਆਗੂਆਂ ਨੇ ਮਜ਼ਦੂਰ ਵਿਰੋਧੀ ਸੋਧਾਂ ਦੇ ਖਿਲਾਫ ਵੀ ਮਤਾ ਪਾਸ ਕਰਦਿਆਂ 26ਨਵੰਬਰ ਦੀ ਦੇਸ਼ ਵਿਆਪੀ ਮਜ਼ਦੂਰ ਮੁਲਾਜ਼ਮਾਂ ਦੀ ਹੜਤਾਲ ਦਾ ਸਮਰਥਨ ਕਰਨ ਦਾ ਫੈਸਲਾ ਕਰਦਿਆਂ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਕਾਮਰੇਡ ਜਗਜੀਤ ਸਿੰਘ ਕੁੱਲ ਹਿੰਦ ਕਿਸਾਨ ਸਭਾ , ਡਾ , ਰਾਜਵੀਰ ਪੱਤੋ( MPAP) , ਗੁਰਮੇਲ ਮਾਛੀਕੇ (RMP ), ਹਰਮਨ ਹਿੰਮਤਪੁਰਾ ( ਮਜਦੂਰ ਮੁਕਤੀ ਮੋਰਚਾ ) , ਮਹਿੰਦਰ ਧੂੜਕੋਟ ( ਨਰੇਂਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ ) , ਜੀਵਨ ਬਿਲਾਸਪੁਰ ( ਪੇਂਡੂ ਕ੍ਰਾਂਤੀਕਾਰੀ ਮਜਦੂਰ ਯੂਨੀਅਨ ) , ਗੁਰਦਿੱਤ ਦੀਨਾ ( ਨੌਜਵਾਨ ਆਗੂ ) , ਡਾ . ਜਸਵਿੰਦਰ ਪੱਤੋ (MPAP ) , ਸੁਖਮੰਦਰ ਸਿੰਘ ਧੂੜਕੋਟ ( ਭਾਰਤੀ ਕਿਸਾਨ ਯੂਨੀਅਨ ( ਕਾਦੀਆ ) , ਡਾ , ਜਗਰਾਜ ਸਿੰਘ ( ਕਰਜ਼ਾ ਮੁਕਤੀ ਅੰਦੋਲਨ ) , ਕਰਮਜੀਤ ਮਾਣੂਕੇ ( ਨੌਜਵਾਨ ਆਗੂ ) , ਡਾ. ਗੁਰਪ੍ਰਤਾਪ ( ਅਲਾਇੰਸ ਕਲੱਬ ) , ਇੰਦਰਜੀਤ ਦੀਨਾ ਵਿਦਿਆਰਥੀ ਆਗੂ , ਸੀਰਾ ਗਰੇਵਾਲ ( ਲੇਖਕ ਵਿਚਾਰ ਮੰਚ ) , ਆਸੂ ਸਿੰਗਲਾ NGO , ਡੈਮੋਕ੍ਰੇਟਿਕ ਮੁਲਾਜ਼ਮ ਫਰੰਟ ਦੇ ਆਗੂ ਡਾ . ਜਗਰਾਜ ਸਿੰਘ , ਮਹਿੰਦਰ ਸਿੰਘ ਸੈਦਕੇ (MPAP)ਫ਼ਕੀਰ ਮੁਹੰਮਦ ( ਮੁਸਲਿਮ ਫਰੰਟ ਪੰਜਾਬ ) , ਰਾਜਪਾਲ ਕੂੱਸਾ ਬਾਬਾ ਜੀਵਨ ਸਿੰਘ ਸਮਾਜ ਭਲਾਈ ਯੂਨੀਅਨ ਦੇ ਨੁਮਾਇੰਦੇ ਹਾਜ਼ਰ ਸਨ ।