=ਮੋਗਾ 18ਜੂਨ (ਸਰਬਜੀਤ ਰੌਲੀ)ਸ਼ਹਿਰ ਨੂੰ ਸੁੰਦਰ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਲਕਾ ਮੋਗਾ ਨੂੰ ਸਾਰੀਆਂ ਸਹੂਲਤਾਂ ਮਹੱਈਆ ਕਰਨ ਅਤੇ ਹਲਕੇ ਦੇ ਵਿਕਾਸ ਨੂੰ ਬਿਹਤਰ ਬਣਾਉਣ ਲਈ ਹਲਕਾ ਮੋਗਾ ਨੂੰ 25ਕਰੋੜ 10 ਲੱਖ ਰੁਪਏ ਦੀ ਗਰਾਂਟ ਭੇਜੀ ਗਈ ਹੈ ਜਿਸ ਹਲਕੇ ਅੰਦਰ ਵਿਕਾਸ ਕਾਰਜ ਸ਼ੁਰੂ ਸ਼ੁਰੂ ਕਰ ਦਿੱਤੇ ਗਏ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਨਿਊ ਅਪੈਕਸ ਕਾਲੋਨੀ,ਕੱਚਾ ਦੁਸਾਝ ਰੋੜ,ਨਾਨਕਪੁਰਾ ਮਹੁੱਲਾ , ਵਾਰਡ ਨੰਬਰ 5ਦੁਸਾਂਝ ਰੋਡ ਮੋਗਾ ਵਿਖੇ ਜਗਰਾਜ ਸਿੰਘ ਜੱਗਾ ਰੌਲ਼ੀ ਦੀ ਅਗਵਾਈ ਵਿੱਚ ਵਾਰਡ ਨੰਬਰ 5 ਵਿੱਚ 18 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ 9ਸੜਕਾਂ ਦਾ ਕੰਮ ਸ਼ੁਰੂ ਕਰਵਾਉਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਮੋਗਾ ਤੋ ਵਿਧਾਇਕ ਡਾ ਹਰਜੋਤ ਕਮਲ ਨੇ ਕੀਤਾ ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਦੇ ਵਿਕਾਸ ਲਈ ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋਗਾ ਸਹਿਰ ਨੂੰ ਵਧੀਆ ਬਨਾਉਣ ਲਈ ਵੱਲੋਂ 25 ਕਰੋੜ 10 ਲੱਖ ਰੁਪਏ ਦੀ ਗ੍ਰਾਂਟ ਭੇਜੀ ਗਈ ਹੈ ਜਿਸ ਵਿੱਚੋਂ 13 ਕਰੋੜ 10 ਲੱਖ ਰੁਪਏ ਨਾਲ ਸ਼ਹਿਰ ਦੇ ਵਿਕਾਸ ਕਾਰਜ ਕਰਵਾਏ ਜਾਣਗੇ ਅਤੇ ਨਾਲ ਹੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਕੇ ਪਿੰਡਾ ਦਾ ਵਿਕਾਸ ਕਰਵਾਇਆ ਜਾਵੇਗਾ ਇਸ ਮੌਕੇ ਤੇ ਡਾ ਹਰਜੋਤ ਕਮਲ ਨੇ ਕਿਹਾ ਕਿ ਵਾਰਡ ਦੇ ਇੰਚਾਰਜ ਜਗਰਾਜ ਸਿੰਘ ਜੱਗਾ ਰੋਲੀ ਵੱਲੋਂ ਵਾਰਡ ਦੀਆਂ ਟੁੱਟੀਆਂ ਸੜਕਾਂ ਤੋਂ ਜਾਣੂ ਕਰਵਾਇਆ ਗਿਆ ਸੀ ਜਿਨ੍ਹਾਂ ਦਾ ਕੰਮ ਅੱਜ ਸ਼ੁਰੂ ਕਰਵਾ ਦਿੱਤਾ ਹੈ ਉਨ੍ਹਾਂ ਕਿਹਾ ਕੇ ਵਾਰਡ ਨੰਬਰ 5 ਦੀਆਂ ਸੜਕਾ ਉੱਪਰ ਤਕਰੀਬਨ 18 ਲੱਖ ਰੁਪਏ ਖ਼ਰਚ ਹੋਣਗੇ ।ਇਸ ਮੌਕੇ ਤੇ ਡਾ ਹਰਜੋਤ ਕਮਲ ਨੇ ਕਿਹਾ ਕਿ ਵਾਰਡ ਨੰਬਰ 5 ਵਿੱਚ ਜਲਦ ਐਲ ਈ ਡੀ ਸਟਰੀਟ ਲਾਈਟਾਂ ਅਤੇ ਵੱਖ ਵੱਖ ਰਸਤਿਆਂ ਉੱਪਰ ਸੀ ਸੀ ਟੀ ਕੈਮਰੇ ਵੀ ਲਗਾਏ ਜਾਣਗੇ !ਇੱਥੇ ਹੀ ਬੱਸ ਨਹੀਂ ਕਿ ਅਕਾਲਸਰ ਚੌਕ ਮੋਗਾ ਤੋਂ ਲੈ ਕੇ ਜੀ ਦੁਸਾਂਝ ਤਲਵੰਡੀ ਹਾਈਵੇ ਰੋਡ ਤੱਕ ਸੜਕ ਦੇ ਦੋਨੇ ਪਾਸੇ ਇੰਟਰ ਲਾਕਿੰਗ ਟਾਇਲਾ ਇਸ ਲਿੰਕ ਰੋਡ ਨੂੰ ਬਿਹਤਰ ਬਣਾਇਆ ਜਾਵੇਗਾ ।ਇਸ ਮੌਕੇ ਤੇ ਜੁਗਰਾਜ ਸਿੰਘ ਜੱਗਾ ਨੇ ਹਲਕਾ ਵਿਧਾਇਕ ਡਾਕਟਰ ਹਰਜੋਤ ਕਮਲ ਦਾ ਵਾਰਡ ਨੰਬਰ 5ਵਿਚ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਵਾਰਡ ਦੀਆਂ ਰਹਿੰਦੀਆਂ ਸਮੱਸਿਆਵਾਂ ਤੋਂ ਵੀ ਹਲਕਾ ਵਿਧਾਇਕ ਨੂੰ ਜਾਣੂ ਕਰਵਾਇਆ ਇਸ ਮੌਕੇ ਤੇ ਡਾ ਹਰਜੋਤ ਕਮਲ ਨੇ ਜਗਰਾਜ ਸਿੰਘ ਜੱਗਾ ਨੂੰ ਭਰੋਸਾ ਦਿੱਤਾ ਕਿ ਵਾਰਡ ਵਿਚ ਕੋਈ ਵੀ ਸਮੱਸਿਆ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਹਰੇਕ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ !ਇਸ ਮੌਕੇ ਤੇ ਜਗਰਾਜ ਸਿੰਘ ਜੱਗਾ ਨੇ ਕਿਹਾ ਕਿ ਜੋ ਕੰਮ ਪਿਛਲੇ ਦਸ ਸਾਲਾਂ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਕੌਾਸਲਰਾਂ ਨੇ ਵਾਰਡ ਨੰਬਰ 5ਵਿੱਚ ਨਹੀਂ ਕਰਵਾਏ ਉਹ ਮਾਣਯੋਗ ਹਲਕਾ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਥੋੜ੍ਹੇ ਸਮੇਂ ਵਿੱਚ ਹੀ ਕਰਕੇ ਦਿਖਾ ਦਿੱਤੇ ਹਨ ਉਨ੍ਹਾਂ ਕਿਹਾ ਕਿ ਅੱਜ ਵਾਰਡ ਵਾਸੀ ਡਾਕਟਰ ਹਰਜੋਤ ਕਮਲ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ !ਮਹਿੰਦਰ ਸਿੰਘ ਨੈਸਲੇ ,ਅਮਰ ਸਿੰਘ ਪ੍ਰਧਾਨ, ਸਵਰਨ ਸਿੰਘ ਧਾਲੀਵਾਲ ,ਜੋਧਾ ਸਿੰਘ ,ਦਰਸ਼ਨ ਸਿੰਘ ,ਮੰਨਾ ਸਿੰਘ, ਗੋਗਾ ਸਿੰਘ , ਕੇਵਲ ਸਿੰਘ, ਗਰਜੰਟ ਸਿੰਘ, ਕਿਰਪਾਲ ਸਿੰਘ ,ਸਰਪੰਚ ਗੁਰਚਰਨ ਸਿੰਘ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ