ਬਿਲਾਸਪੁਰ ( ਮਿੰਟੂ ਖੁਰਮੀ ) ਨਿਊਜ਼ੀਲੈਂਡ ਦੇ ਮੀਡੀਆ ਅਦਾਰੇ ਅਦਾਰਾ ਐਨ ਜ਼ੈਡ ਪੰਜਾਬੀ ਨਿਊਜ਼ ਅਤੇ ਰੇਡੀਓ ਸਾਡੇ ਆਲਾ ਵਲੋਂ ਕੋਵਿਡ 19 ਦੇ ਦੌਰ ਵਿਚ ਪ੍ਰਭਾਵਿਤ ਸਕੂਲੀ ਸਿਖਿਆ ਦੌਰਾਨ ਇੱਕ ਬਹੁਤ ਸਕਾਰਾਤਮਿਕ ਕਾਰਿਜ਼ ਕੀਤਾ ਗਿਆ | ਜਿਸਦੇ ਤਹਿਤ ਨਿਊਜ਼ੀਲੈਂਡ ਦੇ ਉਕਤ ਅਦਾਰਿਆਂ ਵਲੋਂ ਇੱਕ 8 ਘੰਟੇ ਦਾ ਯਾਗਰੁਕਤਾ ਪ੍ਰੋਗਰਾਮ ਬਿਲਾਸਪੁਰ ਪਿੰਡ ਦੇ ਉੱਘੇ ਪਰਵਾਸੀ ਪੱਤਰਕਾਰ ਅਤੇ ਸਮਾਜ ਸੇਵਕ ਤਰਨਦੀਪ ਬਿਲਾਸਪੁਰ ਦੀ ਅਗਵਾਹੀ ਵਿਚ ਆਕਲੈਂਡ ਸ਼ਹਿਰ ਤੋਂ ਪ੍ਰਸਾਰਿਤ ਕੀਤਾ ਗਿਆ | ਜਿਸ ਦੌਰਾਨ ਸਰੋਤਿਆਂ ਨੂੰ ਇੱਕ ਬੱਚੇ ਤੱਕ ਸਿਰਜਨਾਤਮਿਕ ਕਿੱਟ ਦੇਣ ਲਈ ਪੰਜ ਡਾਲਰ ਦੇਣ ਦੀ ਅਪੀਲ ਕੀਤੀ ਗਈ | ਇਸ ਕਿੱਟ ਵਿਚ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਸਟੇਸ਼ਨਰੀ ,ਰੰਗ ,ਖੇਡਾਂ ,ਨਕਸ਼ੇ ,ਡਿਕਸ਼ਨਰੀ ਆਦਿ ਸਮਾਨ ਦਿੱਤਾ ਜਾਣਾ ਸੀ |
ਜਿਸ ਤਹਿਤ ਨਿਊਜ਼ੀਲੈਂਡ ਦੇ ਸਮੁੱਚੇ ਪੰਜਾਬੀ ਭਾਈਚਾਰੇ ਵਲੋਂ 8 ਘੰਟੇ ਦੀ ਇਸ ਕੰਪੇਨ ਵਿਚ 16100 ਡਾਲਰ ਜੋ ਕਿ ਭਾਰਤੀ ਕਰੰਸੀ ਵਿਚ ਤਕਰੀਬਨ 8 ਲੱਖ ਬਣਦੇ ਸਨ ਇੱਕਤਰ ਕੀਤੇ ਗਏ |
ਤਰਨਦੀਪ ਬਿਲਾਸਪੁਰ ਦੇ ਅਨੁਸਾਰ ਇਸ ਵਿਚ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ,ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ,ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਅਤੇ ਸਾਹਿਤਕ ਸੱਥ ਜਿਹੀਆਂ ਸੰਸਥਾਵਾਂ ਦਾ ਅਹਿਮ ਯੋਗਦਾਨ ਰਿਹਾ |
ਪੰਜਾਬ ਵਿਚ ਇਸ ਕੰਪੇਨ ਨੂੰ ਦਿਓਲ ਪਰਿਵਾਰ ਸਮਾਜਿਕ ਚੇਤਨਾ ਸੁਸਾਇਟੀ ਵਲੋਂ ਮਾਸਟਰ ਹਰਵੀਰ ਧਾਲੀਵਾਲ (ਡੀ.ਪੀ) ਨੇ ਸੰਪੰਨ ਕੀਤਾ | ਹਰਵੀਰ ਧਾਲੀਵਾਲ ਅਨੁਸਾਰ ਇਸ ਯੋਜਨਾ ਤਹਿਤ ਪੰਜਾਬ ਦੇ 8 ਜਿਲਿਆਂ ਵਿਚ ਪੈਂਦੇ 23 ਸਰਕਾਰੀ ਪ੍ਰਾਇਮਰੀ ਸਕੂਲਾਂ ,2 ਓਪਨ ਸਕੂਲਾਂ (ਝੁੱਗੀ ਝੌਂਪੜੀ ਵਾਲੇ ਬੱਚਿਆਂ ਲਈ ) ‘ਚ ਪੜਦੇ 3110 ਬੱਚਿਆਂ ਤੱਕ ਉਕਤ ਸਿਰਜਨਾਤਮਿਕ ਕਿੱਟਾਂ ਪਿਛਲੇ ਇੱਕ ਮਹੀਨੇ ਦੌਰਾਨ ਪਹੁੰਚਦੀਆਂ ਕੀਤੀਆਂ ਗਈਆਂ | ਇਸੇ ਲੜੀ ਦਾ ਆਖਰੀ ਸਮਾਗਮ ਪਿੰਡ ਬਿਲਾਸਪੁਰ ਦੇ ਤਕਰੀਬਨ 350 ਬੱਚਿਆਂ ਨੂੰ ਉਕਤ ਕਿੱਟਾਂ ਦੇਕੇ ਆਯੋਜਿਤ ਕੀਤਾ ਗਿਆ | ਜਿਸ ਮੌਕੇ ਹੋਏ ਸਮਾਗਮ ਵਿਚ ਸਥਾਨਿਕ ਵਿਧਾਇਕ ਮਨਜੀਤ ਬਿਲਾਸਪੁਰ , ਪਿੰਡ ਦੀਆਂ ਦੋਵੇਂ ਪੰਚਾਇਤਾ ਦੇ ਸਰਪੰਚ ਸਾਹਿਬਾਨ ਬੀਬੀ ਹਰਜੀਤ ਕੌਰ ਤੇ ਸਰਪੰਚ ਬੂਟਾ ਸਿੰਘ , BPO (ਪ੍ਰਾਇਮਰੀ ) ਹਰਜਿੰਦਰ ਕੌਰ , ਹੈਡ ਮਿਸਟਰਸ ਲਖਵਿੰਦਰ ਕੌਰ ,ਬਾਬਾ ਜਗਮੋਹਣ ਸਿੰਘ ਟਿੱਬੀ ਸਾਹਿਬ , ਜਸਪ੍ਰੀਤ ਸਿੰਘ ਜੱਸਾ , ਜਸਵੀਰ ਸਿੰਘ ਮਿੱਠੂ ਪ੍ਰਧਾਨ , ਨਰੇਗਾ ਆਗੂ ਹਰਭਜਨ ਭੱਟੀ ,ਮਹਿੰਦਰ ਸਿੰਘ ਦਿਉਲ , ਸੰਤੋਖ ਸਿੰਘ ਦਿਉਲ , ਮਾਤਾ ਜਰਨੈਲ ਕੌਰ , ਮਾਤਾ ਪਰਮਜੀਤ ਕੌਰ ਦਿਉਲ , ਜਲੌਰ ਸਿੰਘ ਧਾਲੀਵਾਲ , ਜਗਤਾਰ ਸਿੰਘ ਦਿਓਲ, ਰਾਜੂ ਸੀਹਰਾ ਆਦਿ ਸਥਾਨਿਕ ਪਤਵੰਤੇ ਵਿਸ਼ੇਸ਼ ਤੌਰ ਤੇ ਹਾਜਿਰ ਸਨ |
ਇਸ ਮੌਕੇ ਹਲਕਾ ਵਿਧਾਇਕ ਮਨਜੀਤ ਬਿਲਾਸਪੁਰ ਨੇ ਬੋਲਦਿਆਂ ਕਿਹਾ ਕਿ ਜੋ ਕੰਪੇਨ ਇਹ ਕੀਤੀ ਗਈ ਹੈ | ਅਜੋਕੇ ਦੌਰ ਵਿਚ ਦਾਨ ਦੇਣ ਦੀ ਅਜੇਹੀ ਵੱਖਰੀ ਪਿਰਤ ਦੀ ਹੀ ਜਰੂਰਤ ਹੈ , ਜਿਸ ਵਿਚ ਨਿਊਜ਼ੀਲੈਂਡ ਦਾ ਸਮੁਚਾ ਪੰਜਾਬੀ ਭਾਈਚਾਰਾ ਸਫਲ ਹੀ ਨਹੀਂ ਰਿਹਾ ,ਸਗੋਂ ਵਧਾਈ ਦਾ ਪਾਤਰ ਵੀ ਹੈ |