ਕੋਟ ਈਸੇ ਖਾਂ,16ਜੂਨ (ਗੁਰਪ੍ਰੀਤ ਗਹਿਲੀ, ਜਗਰਾਜ ਲੋਹਾਰਾ)ਰੇਤਾ ਦੀ ਨਾਜ਼ਾਇਜ ਮਾਈਨਿੰਗ ਦਾ ਦੋਸ਼ ਲਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਖ਼ੁਦ ਵੀ ਦੁੱਧ ਧੋਤੇ ਨਹੀਂ ਹਨ ਜਿਹੜੇ ਅਕਾਲੀ ਦਲ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਦੇ ਜ਼ਰੀਏ ਕਾਂਗਰਸ ਪਾਰਟੀ ਦੇ ਆਗੂਆਂ ਤੇ ਰੇਤਾ ਦੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਦੋਸ਼ ਲਗਾਏ ਸਨ ਉਹ ਖੁਦ ਰੇਤਾ ਦੇ ਕਾਰੋਬਾਰ ਜੁੜੇ ਹੋਏ ਹਨ ਉਨ੍ਹਾਂ ਦਾ ਇਹ ਗੋਰਖ ਧੰਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਚੱਲਦਾ ਰਿਹਾ ਜਿਸ ਨੂੰ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਸਰਪ੍ਰਸਤੀ ਵੀ ਹਾਸਲ ਸੀ । ਇਹ ਪਲਟਾਵਾਰ ਅੱਜ ਕਾਂਗਰਸ ਪਾਰਟੀ ਹਲਕਾ ਆਗੂਆਂ ਵੱਲੋਂ ਫਤਿਹਗੜ੍ਹ ਪੰਜਤੂਰ ਵਿਖੇ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਸਾਂਝੇ ਕੀਤੇ। ਅੱਜ ਦੀ ਇਸ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਜਰਨੈਲ ਸਿੰਘ ਖੰਬੇ, ਨਗਰ ਕੌਂਸਲ ਦੇ ਪ੍ਰਧਾਨ ਅਮਨਦੀਪ ਸਿੰਘ ਗਿੱਲ, ਉੱਪ ਚੇਅਰਮੈਨ ਦਰਸ਼ਨ ਸਿੰਘ ਲਲਿਹਾਂਦੀ, ਗੁਰਬੀਰ ਸਿੰਘ ਗੋਗਾ ਸਾਬਕਾ ਚੇਅਰਮੈਨ ਸੋਹਣ ਸਿੰਘ ਖੇਲਾ ਪੀ.ਏ. ਵਿਧਾਇਕ ਲੋਹਗੜ੍ਹ ਅਤੇ ਸਰਪੰਚ ਤੇਜਿੰਦਰ ਸਿੰਘ ਮੇਲਕ ਨੇ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਇਹ ਅਕਾਲੀ ਦਲ ਦੇ ਆਗੂਆਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਕਿਹੜਾ ਕਾਂਗਰਸੀ ਰੇਤਾ ਦੀ ਨਾਜਾਇਜ਼ ਮਾਇਨਿੰਗ ਕਰਵਾ ਰਿਹਾ ਹੈ ਉਨ੍ਹਾਂ ਕਿਹਾ ਕਿ ਰੇਤਾ ਦਾ ਠੇਕਾ ਰਾਜਸਥਾਨ ਦੀ ਇਕ ਲਿਮਟਿਡ ਕੰਪਨੀ ਕੋਲ ਹੈ।ਜਿਸ ਨੂੰ ਸਰਕਾਰੀ ਨਿਯਮਾਂ ਮੁਤਾਬਕ ਰੇਤਾ ਦੀ ਖੱਡ ਅਲਾਟ ਹੋਈ ਹੈ। ਇਸ ਵਿੱਚ ਕਿਸੇ ਵੀ ਸਥਾਨਕ ਜਾਂ ਹਲਕੇ ਪੱਧਰ ਦੇ ਆਗੂ ਦਾ ਹੱਥ ਨਹੀਂ ਹੈ।ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਪ੍ਰੈੱਸ ਕਾਨਫਰੰਸ ਦੌਰਾਨ ਜਿਹੜੇ ਆਗੂ ਉੱਥੇ ਹਾਜ਼ਰ ਸਨ ਉਹ ਖੁਦ ਰੇਤਾ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੇ ਅੱਜ ਵੀ ਕਾਂਗਰਸ ਦੀ ਸਰਕਾਰ ਵਿੱਚ ਟਰਾਲੇ ਚੱਲ ਰਹੇ ਹਨ। ਕਿਹਾ ਕਿ ਅਕਾਲੀ ਦਲ ਆਪਣੀ ਗੁਆਚ ਰਹੀ ਸ਼ਾਖ਼ ਨੂੰ ਬਹਾਲ ਕਰਨ ਦੇ ਲਈ ਸ਼ੌਹਰਤ ਦਾ ਸਹਾਰਾ ਲੈ ਰਿਹਾ ਹੈ।ਉਨ੍ਹਾਂ ਕਿਹਾ ਕੇ ਲੋਕਾਂ ਦੀਆਂ ਨਜ਼ਰਾਂ ਤੋਂ ਗਿਰ ਚੁੱਕਿਆ ਅਕਾਲੀ ਦਲ ਹੁਣ ਪੱਬਾਂ ਭਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਇਸ ਨੂੰ ਸਿਰ ਉੱਪਰ ਨਹੀਂ ਚੁੱਕਣ ਦੇਣਗੀਆਂ।ਉਨ੍ਹਾਂ ਇਹ ਵੀ ਦੋਸ਼ ਲਗਾਏ ਕਿ ਜਦ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਸ ਵਕਤ ਅਜਿਹੇ ਆਗੂਆਂ ਤੇ ਖੁਦ ਰੇਤਾ ਦੀ ਨਾਜਾਇਜ਼ ਮਾਇਨਿੰਗ ਅਤੇ ਸ਼ਰਾਬ ਦੇ ਕਾਰੋਬਾਰ ਨਾਲ ਸਬੰਧਤ ਮਾਮਲੇ ਦਰਜ ਹੋਏ ਹਨ।ਉਨ੍ਹਾਂ ਜਥੇਦਾਰ ਤੋਤਾ ਸਿੰਘ ਨੂੰ ਚੈਲੰਜ ਕੀਤਾ ਕਿ ਉਹ ਜਨਤਾ ਦੀ ਕਚਹਿਰੀ ਵਿੱਚ ਆ ਕੇ ਖ਼ੁਦ ਸਪਸ਼ਟ ਕਰਨ ਕਿ ਜਿਹੜੇ ਤੁਸੀਂ ਪ੍ਰੈੱਸ ਕਾਨਫਰੰਸ ਦੇ ਲਈ ਆਗੂ ਭੇਜੇ ਸਨ ਕੀ ਉਹ ਰੇਤਾ ਦਾ ਕਾਰੋਬਾਰ ਨਹੀਂ ਕਰਦੇ ਹਨ।ਜਿਹੜੇ ਕਾਂਗਰਸੀਆਂ ਤੇ ਉਨ੍ਹਾਂ ਨੂੰ ਰੇਤਾ ਦੀ ਨਾਜਾਇਜ਼ ਮੇਕਰਾਂ ਦਾ ਸ਼ੱਕ ਹੈ ਉਨ੍ਹਾਂ ਬਾਰੇ ਵੀ ਸਪਸ਼ਟ ਸਬੂਤ ਦੇਣ ਅੱਜ ਦੇ ਪ੍ਰੈੱਸ ਕਾਨਫਰੰਸ ਦੌਰਾਨ ਸਰਪੰਚ ਗੁਰਮੇਲ ਸਿੰਘ ਮੰਦਰ ਸੁਖਵਿੰਦਰ ਸਿੰਘ ਮੈਂਬਰ ਮਾਰਕੀਟ ਕਮੇਟੀ ਸਿੰਘ ਸਾਬਕਾ ਸਰਪੰਚ ਮੌਜੇਵਾਲਾ ਦਲਜੀਤ ਸਿੰਘ ਭਿੰਡਰ ਸੁਖਜਿੰਦਰ ਸਿੰਘ ਰਾਜੂ ਗਿੱਲ ਕੰਗਾ ਸਰਪੰਚ ਸਵਰਨ ਸਿੰਘ ਰਾਊਵਾਲਾ ਮੁਖਤਿਆਰ ਸਿੰਘ ਮੰਦਰ ਛਿੰਦਰਪਾਲ ਸਿੰਘ ਰਾਊਵਾਲ ਬਲਵਿੰਦਰ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।