ਫਤਿਹਗੜ੍ਹ ਪੰਜਤੂਰ (ਸਤਿਨਾਮ ਦਾਨੇ ਵਾਲੀਆ)ਕਸਬਾ ਫਤਹਿਗੜ੍ਹ ਪੰਜਤੂਰ ਆਨੰਦ ਈਸ਼ਵਰ ਦਰਬਾਰ ਠਾਠ ਬੁਰਜ ਮੁਹੰਮਦ ਸ਼ਾਹ ਵਿਖੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਦੀਵਾਨ ਸਜਾਏ ਗਏ ਬੱਧਨੀ ਕਲਾਂ ਵਾਲੇ ਮਹਾਂ ਪੁਰਖਾਂ ਨੇ ਬਚਨ ਕਰਦਿਆਂ ਕਿਹਾ ਕਿ ਹਰ ਇੱਕ ਪ੍ਰਾਣੀ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ ਬਾਬਾ ਜੀ ਨੇ ਨਾਮ ਜਪਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਨਾਮ ਜਪਣ ਨਾਲ ਦੁੱਖ ਕਲੇਸ਼ ਦੂਰ ਹੁੰਦੇ ਹਨ ਆਤਮਿਕ ਸ਼ਾਂਤੀ ਅਤੇ ਪਰਮੇਸ਼ਰ ਦੀ ਪ੍ਰਾਪਤੀ ਲਈ ਨਾਮ ਜਪਨਾ ਅਤੀ ਜ਼ਰੂਰੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਣ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਹਰ ਇੱਕ ਪ੍ਰਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਹਰ ਇੱਕ ਦਾਤ ਪ੍ਰਾਪਤ ਕਰ ਸਕਦਾ ਹੈ ਇਸ ਸਮੇ ਕਥਾ ਕੀਰਤਨ ਕਰਦਿਆਂ ਬਾਬਾ ਗੁਰਬਖਸ਼ ਸਿੰਘ ਜੀ ਨੇ ਨਾਮ ਜਪਣ ਦੇ ਨਾਲ ਨਾਲ ਨਸ਼ਿਆਂ ਦਾ ਤਿਆਗ ਕਰਕੇ ਗੁਰਬਾਣੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਭਾਈ ਅਵਤਾਰ ਸਿੰਘ ਮਲੋਟ ਜਸਵਿੰਦਰ ਸਿੰਘ ਖਾਲਸਾ ਹਰਦੀਪ ਸਿੰਘ ਬੁਰਜ ਬਾਜ ਸਿੰਘ ਬੁਰਜ ਗੁਰਚਰਨ ਸਿੰਘ ਬੁਰਜ ਗੁਰਬਾਜ ਸਿੰਘ ਬੁਰਜ ਪਵਿੱਤਰ ਸਿੰਘ ਫਤਹਿਗੜ੍ਹ ਪੰਜਤੂਰ ਬਚਨ ਸਿੰਘ ਅਮਰੀਕ ਸਿੰਘ ਠੂਠਗੜ੍ਹ ਬਲਜਿੰਦਰ ਸਿੰਘ ਸੁਖਜਿੰਦਰ ਸਿੰਘ ਸੁਲਤਾਨਪੁਰ ਨਛੱਤਰ ਸਿੰਘ ਝੰਡਾ ਬੱਗਾ ਜਸਵਿੰਦਰ ਸਿੰਘ ਨਾਨਕਸਰ ਹਰਜੀਤ ਸਿੰਘ ਹੀਰਾ ਸਿੰਘ ਸੁਖਜੀਤ ਸਿੰਘ ਅੰਮ੍ਰਿਤਸਰ ਸੁਖਵਿੰਦਰ ਸਿੰਘ ਤਲਵਨ ਮੁਖਤਿਆਰ ਸਿੰਘ ਸੰਗਲਾ ਗੁਰਸੇਵਕ ਸਿੰਘ ਉਭੀ ਜਰਨੈਲ ਸਿੰਘ ਬੱਧਣ ਜਗਜੀਤ ਸਿੰਘ ਜੱਜੀ ਦਿੱਲੀ ਠਾਠ ਸਕੱਤਰ ਪਾਲ ਸਿੰਘ ਮਾਸਟਰ ਕੁਲਵੰਤ ਸਿੰਘ ਮੋਹਨ ਸਿੰਘ ਰਾਊਵਾਲਾ ਆਦਿ ਸੰਗਤਾਂ ਹਾਜ਼ਰ ਸਨ ।