ਨਰੇਗਾ ਤਹਿਤ ਹੋਣ ਵਾਲੇ ਕੰਮਾਂ ਬਾਰੇ ਜਾਣਕਾਰੀ ਅਤੇ ਕੀਤੇ ਕੰਮਾਂ ਦਾ ਕੀਤਾ ਨਿਰੀਖਣ 

ਫਤਿਹਗੜ੍ਹ ਪੰਜਤੂਰ 10 ਜਨਵਰੀ (ਸਤਨਾਮ ਦਾਨੇ ਵਾਲੀਆਂ)ਬਲਾਕ ਕੋਟ ਈਸੇ ਖਾਂ ਅਧੀਨ ਆਉਂਦੇ ਪਿੰਡ ਦਾਨੇਵਾਲਾ ਵਿਖੇ ਸੋਸ਼ਲ ਆਡਿਟ ਗ੍ਰਾਮ ਸਭਾ ਦਾ ਆਮ ਇਜਲਾਸ ਅਤੇ ਸਟੇਟ ਆਡਿਟ ਐਕਸਪਰਟ ਨਰਿੰਦਰ ਸਿੰਘ ਠਾਕੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁਹਾਲੀ ਤੋਂ ਆਈ ਸੋਸ਼ਲ ਆਡਿਟ ਟੀਮ ਨੇ ਪਿੰਡ ਦਾਨੇਵਾਲਾ ਵਿੱਚ ਹੋਏ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਡੀਟਰ ਨਿਸਾਨ ਸਿੰਘ ਰਵਿੰਦਰ ਸਿੰਘ ਦੀ ਵਿਸ਼ੇਸ਼ ਟੀਮ ਨੇ ਵਿੱਤੀ ਵਰ੍ਹੇ 2018-2019 ਦੌਰਾਨ ਪਿੰਡ ਚ ਹੋਏ ਮਨਰੇਗਾ ਕੰਮਾਂ ਦੀ ਕਾਗਜ਼ੀ ਜਾਂਚ ਪੜਤਾਲ ਕੀਤੀ ਅਤੇ ਰਿਕਾਰਡ ਚੈੱਕ ਕੀਤਾ ਤੇ ਕੀਤੇ ਹੋਏ ਕੰਮਾਂ ਦਾ ਨਿਰੀਖਣ ਵੀ ਟੀਮ ਵੱਲੋਂ ਕੀਤਾ ਗਿਆ ਸਰਪੰਚ ਸੁਖਦੀਪ ਕੌਰ ਅਤੇ ਦਲਜੀਤ ਸਿੰਘ ਦੇ ਸਹਿਯੋਗ ਨਾਲ ਪਿੰਡ ਵਿੱਚ ਇੱਕ ਜਾਗਰੂਕਤਾ ਰੈਲੀ ਵੀ ਕੀਤੀ ਗਈ ਜਿਸ ਵਿਚ ਮਨਰੇਗਾ ਵਰਕਰਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਖੀਰਲੇ ਦਿਨ ਗ੍ਰਾਮ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਿੰਡ ਵਾਸੀਆਂ ਨੂੰ ਮਨਰੇਗਾ ਤਹਿਤ ਹੋਣ ਵਾਲੇ ਕੰਮਾਂ ਬਾਰੇ ਦੱਸਿਆ ਗਿਆ ਅਤੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ ਇਸ ਮੌਕੇ ਸਰਪੰਚ ਸੁਖਦੀਪ ਕੌਰ ਮੈਂਬਰ ਬਲਜੀਤ ਕੌਰ ਮੈਂਬਰ ਜੋਗਿੰਦਰ ਸਿੰਘ ਮੈਂਬਰ ਸੁਰਜੀਤ ਸਿੰਘ ਅਵਤਾਰ ਸਿੰਘ ਹੀਰਾ ਸਿੰਘ ਬੋਹੜ ਸਿੰਘ ਸਵਰਨ ਸਿੰਘ ਪ੍ਰਕਾਸ਼ ਸਿੰਘ ਜਸਪ੍ਰੀਤ ਸਿੰਘ ਸ਼ੇਰ ਸਿੰਘ ਨਿਸ਼ਾਨ ਸਿੰਘ ਸੋਨੂੰ ਆਦਿ ਪਿੰਡ ਵਾਸੀ ਹਾਜ਼ਰ ਹੋਏ ।

Leave a Reply

Your email address will not be published. Required fields are marked *