ਮੋਗਾ, 5 ਅਗਸਤ {ਜਗਰਾਜ ਲੋਹਾਰਾ}
ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਨਗਰ ਨਿਗਮ ਮੋਗਾ ਕਰੋਨਾ ਕਾਲ ਦੇ ਸਮੇ ਵਿੱਚ ਵੀ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਉਣ ਲਈ ਵਚਨ ਬੱਧ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਮੋਗਾ ਵੱਲੋ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ 1355.06 ਲੱਖ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਸ ਵਿੱਚ ਸ਼ਹਿਰ ਦੀਆਂ ਸੜਕਾਂ ਤੇ ਪ੍ਰੀਮਿਕਸ ਕਾਰਪੇਟ, ਇੰਟਰਲਾਕਿੰਗ ਟਾਈਲਾਂ, ਐਮ.ਐਫ.ਆਰ. ਸੈਟਰ ਅਤੇ ਡੋਗ ਸਲਟਰ ਬਣਾਉਣਾ ਸ਼ਾਮਿਲ ਹੈ।
ਉਨ੍ਹਾਂ ਕਿਹਾ ਕਿ ਵਾਤਾਵਰਨ ਸੁਧਾਰ ਪ੍ਰੋਗਰਾਮ ਫੇਸ-2 ਤਹਿਤ 1091.05 ਲੱਖ ਰੁਪਏ ਦੇ ਕੰਮਾਂ ਦੇ ਟੈਡਰ ਕਾਲ ਕੀਤੇ ਗਏ ਹਨ ਜਿਸ ਵਿੱਚ ਸ਼ਹਿਰ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਉਣਾ, ਸੈਮੀ ਅੰਡਰ ਗ੍ਰਾਊਡ ਡਸਟਬਿਨ ਬਣਾਉਣਾ, ਸ਼ਹਿਰ ਵਿੱਚ ਸਟੈਚੂ ਲਗਾਉਣਾ, ਸ਼ਮਸ਼ਾਨਘਾਟ ਅਤੇ ਧਰਮਸ਼ਾਲਾਂ ਦੀ ਡਿਵੈਲਪਮੈਟ ਦਾ ਕੰਮ, 5 ਅਲੱਗ ਅਲੱਗ ਥਾਵਾਂ ਤੇ ਗੇਟ ਦਾ ਨਿਰਮਾਣ ਕਰਨਾ ਅਤੇ ਲਾਈਟਾਂ ਲਗਾਉਣਾ, ਸਫਾਈ ਲਈ ਸਵੀਪਿੰਗ ਮਸ਼ੀਨਾਂ ਦੀ ਖ੍ਰੀਦ ਕਰਨਾ ਸ਼ਾਮਿਲ ਹੈ।ਇਸ ਤੋ ਇਲਾਵਾ ਨਗਰ ਨਿਗਮ ਮੋਗਾ ਵੱਲੋ 1552.60 ਲੱਖ ਰੁਪਏ ਦੇ ਹੋਰ 107 ਵਿਕਾਸ ਕੰਮਾਂ ਦੇ ਟੈਡਰ ਲਗਾਏ ਗਏ ਹਨ।
ਪੰਜਾਬ ਸਰਕਾਰ ਦਾ ਸਥਾਨਕ ਸਰਕਾਰਾਂ ਵਿਭਾਗ ਕਰੋਨਾ ਦੀ ਇਸ ਔਖੀ ਘੜੀ ਵਿੱਚ ਮਿਸ਼ਨ ਫਤਿਹ ਤਹਿਤ ਆਮ ਲੋਕਾਂ ਨੂੰ ਕੋਵਿਡ ਦੀ ਜਾਗਰੂਕਤਾ ਦੇ ਨਾਲ ਨਾਲ ਸ਼ਹਿਰ ਦੇ ਵਿਕਾਸ ਕਾਰਜ ਵੀ ਪਹਿਲ ਦੇ ਆਧਾਰ ਤੇ ਕਰਵਾਉਣ ਲਈ ਵਚਨਬੱਧ ਹੈ। ਨਗਰ ਨਿਗਮ ਮੋਗਾ ਨੇ ਕਰੋਨਾ ਪ੍ਰਤੀ ਘਰ ਘਰ ਲੋਕਾਂ ਨੂੰ ਜਾਗਰੂਕਤ ਕਰਕੇ ਮਿਸ਼ਨ ਫਤਹਿ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ ਅਤੇ ਹੁਣ ਵੀ ਇਹ ਗਤੀਵਿਧੀਆਂ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਾਰੀ ਹਨ ਅਤੇ ਉਦੋ ਤੱਕ ਜਾਰੀ ਰਹਿਣਗੀਆ ਜਦੋ ਤੱਕ ਕਰੋਨਾ ਦਾ ਸੰਕਰਮਣ ਬਿਲਕੁਲ ਖਤਮ ਨਹੀ ਹੋ ਜਾਂਦਾ ਹੈ। ਸ਼ਹਿਰ ਦੇ ਸਾਰੇ ਵਾਰਡਾਂ ਨੂੰ ਵੀ ਸਮੇ ਸਮੇ ਸਿਰ ਸੈਨੇਟਾਈਜ਼ ਕਰਕੇ ਰੋਗਾਣੂਮੁਕਤ ਕੀਤਾ ਜਾ ਰਿਹਾ ਹੈ ਅਤੇ ਇਕਾਂਤਵਾਸ ਕੇਦਰਾਂ ਵਿੱਚ ਵੀ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ।