ਮੋਗਾ, 11 ਜਨਵਰੀ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਨਗਰ ਨਿਗਮ ਮੋਗਾ ਵੱਲੋਂ ਸਵੱਛ ਭਾਰਤ ਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਰਕਾਰ ਵੱਲੋਂ ਲਾਗੂ ”ਦੀ ਪੰਜਾਬ ਸਾਲਿਡ ਵੇਸਟ ਮੈਨੇਜਮੈਂਟ ਐਂਡ ਕਲੀਨਲੀਨਿਸ ਐਂਡ ਸੈਨੀਟੇਸ਼ਨ ਬਾਏ ਲਾਅਜ਼ 2020″ ਦੀ ਪਾਲਣਾ ਕਰਦੇ ਹੋਏ ਸ਼ਹਿਰ ਦੇ ਕਮਰਸ਼ੀਅਲ/ਰਿਹਾਇਸ਼ੀ ਏਰੀਏ ਵਿੱਚੋਂ ਗਿੱਲਾ/ਸੁੱਕਾ ਕੂੜਾ ਚੁੱਕਣ ਲਈ ਸੰਸਥਾਵਾਂ/ਵਿਅਕਤੀਆਂ ਵੱਲੋਂ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਚਾਹਵਾਨ ਵਿਅਕਤੀ ਜਾਂ ਸੰਸਥਾ ਆਪਣੀਆਂ ਦਰਖਾਸਤਾਂ ਬੰਦ ਲਿਫ਼ਾਫੇ ਵਿੱਚ ਇਸ ਖਬਰ ਦੇ ਪ੍ਰਕਾਸ਼ਿਤ ਹੋਣ ਦੀ ਮਿਤੀ ਤੋਂ 7 ਦਿਨਾਂ ਦੇ ਅੰਦਰ-ਅੰਦਰ ਦਫ਼ਤਰ ਨਗਰ ਨਿਗਮ ਮੋਗਾ ਦੀ ਡਿਸਪੈਚ ਸ਼ਾਖਾ ਵਿੱਚ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਲੈਣ ਲਈ ਸੈਨੀਟੇਸ਼ਨ ਬ੍ਰਾਂਚ ਵਿੱਚ ਦਫ਼ਤਰੀ ਕੰਮਕਾਰ ਵਾਲੇ ਦਿਨ ਸੰਪਰਕ ਵੀ ਕੀਤਾ ਜਾ ਸਕਦਾ ਹੈ।