ਮੋਗਾ, 4 ਸਤੰਬਰ (ਜਗਰਾਜ ਸਿੰਘ ਗਿੱਲ)
ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਮੋਗਾ ਦੀ ਹਦੂਦ ਅੰਦਰ ਪੈਦੇ ਸਾਰੇ 50 ਵਾਰਡਾਂ ਨੂੰ ਖੁੱਲ੍ਹੇ ਤੋ ਸ਼ੋਚ ਮੁਕਤ(ਓ.ਡੀ.ਐਫ. ਪਲੱਸ ਪਲੱਸ) ਕਰਨ ਲਈ ਅਗਲੇਰੀ ਕਾਰਵਾਈ ਆਰੰਭੀ ਜਾ ਰਹੀ ਹੈ। ਉਕਤ ਵਾਰਡਾਂ ਵਿੱਚੋ ਕੋਈ ਵੀ ਵਾਰਡ ਖੁੱਲ੍ਹੇ ਵਿੱਚ ਸ਼ੋਚ ਸਪੋਟ ਨਹੀ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਰਡਾਂ ਵਿੱਚ ਪੈਦੇ ਸਕੂਲ, ਕਾਲਜ, ਬੈਕ, ਸਰਕਾਰੀ ਅਦਾਰੇ, ਸ਼ੋਪਿੰਗ ਮਾਲ, ਐਮ.ਸੀ. ਮਾਰਕਿਟ, ਐਨ.ਜੀ.ਓ. ਅਤੇ ਵੈਲਫੇਅਰ ਸੋਸਾਇਟੀਆਂ ਤੋ ਸਵੈ ਘੋਸ਼ਨਾਵਾਂ ਨੂੰ ਲਿਆ ਜਾਣਾ ਹੈ। ਇਸਦੇ ਸਬੰਧ ਵਿੱਚ ਜੇਕਰ ਕਿਸੇ ਵਿਅਕਤੀ ਨੂੰ ਕੋਈ ਇਤਰਾਜ਼ ਜਾਂ ਇਸ ਸਬੰਧੀ ਕੋਈ ਸੁਝਾਅ ਹੋਵੇ ਤਾਂ ਇਸ ਨੂੰ ਅਖ਼ਬਾਰ ਵਿੱਚ ਛਪਣ ਤੋ ਲੈ ਕੇ 15 ਦਿਨਾਂ ਦੇ ਅੰਦਰ ਅੰਦਰ ਲਿਖਤੀ ਰੂਪ ਵਿੱਚ ਦਫ਼ਤਰ ਨਗਰ ਨਿਗਮ ਵਿਖੇ ਸੂਚਿਤ ਕਰ ਸਕਦਾ ਹੈ। ਸਮਾਂ ਅਤੇ ਮਿਆਦ ਲੰਘਣ ਤੋ ਬਾਅਦ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ।