ਧਰਮਕੋਟ 13 ਅਪ੍ਰੈਲ
(ਜਗਰਾਜ ਲੋਹਾਰਾ.ਰਿੱਕੀ ਕੈਲਵੀ ) ਅੱਜ ਨਗਰ ਕੌਾਸਲ ਧਰਮਕੋਟ ਵਿਖੇ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਵੱਲੋਂ ਵੀਡੀਓ ਕਾਨਫਰੰਸ ਕੀਤੀ ਗਈ ਇਸ ਵੀਡੀਓ ਕਾਨਫਰੰਸ ਵਿੱਚ 13 ਐਮ ਸੀ ਜੁੜੇ ਇਸ ਮੌਕੇ ਸਾਰੇ ਹੀ ਐੱਮ ਸੀ ਵੱਲੋਂ ਵੀਡੀਓ ਕਾਨਫਰੰਸ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਭਿਆਨਕ ਮਹਾਂਮਾਰੀ ਕਰੋਨਾ ਦੇ ਚੱਲਦੇ ਹੋਏ ਦੁਕਾਨਾਂ ਬੰਦ ਹੋ ਗਈਆਂ ਹਨ ਕੰਮਕਾਰ ਰੁਕ ਗਏ ਹਨ ਲੋਕਾਂ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰੋਜ਼ ਕਮਾ ਕੇ ਖਾਣ ਵਾਲਿਆਂ ਲਈ ਵੀ ਬੜੀ ਮੁਸ਼ਕਿਲ ਪੈਦਾ ਹੋ ਗਈ ਹੈ ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੰਦਰਪ੍ਰੀਤ ਸਿੰਘ ਬੰਟੀ ਵੱਲੋਂ ਅੱਜ ਵੀਡੀਓ ਕਾਨਫਰੰਸ ਵਿੱਚ 13 ਐੱਮ ਸੀ ਨਾਲ ਜੁੜ ਕੇ ਕੁਝ ਅਹਿਮ ਫੈਸਲੇ ਲਏ ਗਏ
ਇੰਦਰਪ੍ਰੀਤ ਸਿੰਘ ਬੰਟੀ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਦੱਸਿਆ ਕਿ ਜੋ ਨਗਰ ਕੌਂਸਲ ਦੀਆਂ ਰੈਂਟ ਦੇ ਉੱਪਰ 75 ਦੁਕਾਨਾਂ ਹਨ ਉਨ੍ਹਾਂ ਦਾ 2 ਮਹੀਨੇ ਲਈ ਕਿਰਾਇਆ ਮੁਆਫ ਕਰ ਦਿੱਤਾ ਗਿਆ ਹੈ ਪ੍ਰਾਪਰਟੀ ਟੈਕਸ ਜੋ ਕਿ 3086 ਯੂਨਿਟ ਵਿੱਚ ਪਹਿਲਾਂ ਅਦਾ ਹੁੰਦਾ ਸੀ ਉਹ 3086 ਲੋਕਾਂ ਨੂੰ 2 ਮਹੀਨੇ ਲਈ ਪ੍ਰਾਪਰਟੀ ਟੈਕਸ ਮਾਫ ਕਰ ਦਿੱਤਾ ਗਿਆ ਹੈ ਵਾਟਰ ਸਪਲਾਈ ਸੀਵਰੇਜ 1100 ਯੂਨਿਟ ਵਿੱਚ ਮਾਫ਼ ਕਰ ਦਿੱਤਾ ਗਿਆ ਹੈ ਸਟਰੀਟ ਵੈਂਡਿੰਗ ਠੇਕਾ ਵਾਹੀਯੋਗ ਜ਼ਮੀਨ ਜਿੰਨੀ ਨਗਰ ਕੌਂਸਲ ਦੀ ਹੈ ਉਸ ਨੂੰ ਵੀ 2 ਮਹੀਨੇ ਲਈ ਮੁਆਫ ਕਰ ਦਿੱਤਾ ਗਿਆ ਹੈ ਇਹ ਮਤਾ ਸਾਰਿਆਂ ਐਮ ਸੀ ਸਾਹਿਬਾਨ ਦੀ ਸਹਿਮਤੀ ਨਾਲ ਪਾਸ ਕਰਕੇ ਸਟੇਟ ਗੌਰਮੈਂਟ ਨੂੰ ਭੇਜ ਦਿੱਤਾ ਗਿਆ ਹੈ ਨਗਰ ਕੌਂਸਲ ਧਰਮਕੋਟ ਵੱਲੋਂ ਇਹ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ ਸ਼ਹਿਰ ਨਿਵਾਸੀ ਨਗਰ ਕੌਂਸਲ ਦੇ ਇਸ ਫੈਸਲੇ ਤੋਂ ਬਹੁਤ ਹੀ ਖੁਸ਼ ਹਨ ਸਾਰੀਆਂ ਨਗਰ ਕੌਂਸਲਾਂ ਵਿੱਚੋਂ ਸਭ ਤੋਂ ਪਹਿਲਾ ਨਗਰ ਕੌਂਸਲ ਧਰਮਕੋਟ ਨੇ ਇਸ ਚੰਗੇ ਕੰਮ ਲਈ ਪਹਿਲ ਕੀਤੀ ਹੈ ਨਗਰ ਕੌਂਸਲ ਵੱਲੋਂ ਜੋ ਵੀ ਉਪਰਾਲਾ ਕੀਤਾ ਜਾ ਸਕਦਾ ਸੀ ਉਨ੍ਹਾਂ ਨੇ ਕੀਤਾ ਲੋਕਾਂ ਨੂੰ ਕੁਝ ਰਾਹਤ ਮਿਲੇਗੀ
ਇਸ ਮੌਕੇ ਜਸਵੀਰ ਕੌਰ ਐੱਮ ਸੀ ਸਚਿਨ ਕੁਮਾਰ ਟੰਡਨ ਐਮ ਸੀ ਗੁਰਮੇਲ ਕੌਰ ਐਮ ਸੀ ਕ੍ਰਿਸ਼ਨ ਹਾਂਸ ਐੱਮ ਸੀ ਜਸਬੀਰ ਕੌਰ ਐਮ ਸੀ ਅਮਰਜੀਤ ਸਿੰਘ ਬੀਰਾ ਐਮ ਸੀ ਮਨਜੀਤ ਕੌਰ ਐਮ ਸੀ ਮਨਜੀਤ ਸਿੰਘ ਸਭਰਾ ਐੱਮਸੀ ਹਰਜੀਤ ਕੌਰ ਐੱਮ ਸੀ ਗੁਰਮੀਤ ਮਖੀਜਾ ਐੱਮ ਸੀ ਦਲੀਪ ਕੌਰ ਮੀਤ ਪ੍ਰਧਾਨ ਨਗਰ ਕੌਂਸਲ ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ ਗੁਰਪਿੰਦਰ ਚਾਹਲ ਐਮ ਸੀ ਇਸ ਮੌਕੇ ਇਨ੍ਹਾਂ ਸਾਰੇ ਐਮ ਸੀ ਵੱਲੋਂ ਵੀਡੀਓ ਕਾਨਫਰੰਸ ਵਿੱਚ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨਗਰ ਕੌਂਸਲ ਨਾਲ ਵੀਡੀਓ ਕਾਨਫਰੰਸ ਵਿੱਚ ਹਿੱਸਾ ਲਿਆ ਗਿਆ ਅਤੇ ਮਤੇ ਨੂੰ ਸਾਰਿਆਂ ਵੱਲੋਂ ਸਹਿਮਤੀ ਦਿੰਦੇ ਹੋਏ ਮਤਾ ਪਾਸ ਕਰ ਦਿੱਤਾ ਗਿਆ