ਕੋਟਕਪੂਰਾ 19 ਜਨਵਰੀ (ਗੁਰਪ੍ਰੀਤ ਗਹਿਲੀ) ਬੀਤੇ ਦਿਨੀਂ ਪਿੰਡ ਮੱਤਾ ਨੇੜੇ ਜੈਤੋ (ਕੋਟਕਪੂਰਾ) ਵਿਖੇ ਸਰਬ ਸਾਂਝਾ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਸਮੁੰਹ ਨਗਰ ਪੰਚਾਇਤ ਵੱਲੋ ਲੋਹੜੀ ਧੀਆਂ ਦੀ ਮੇਲਾ ਕਰਵਾਇਆ ਗਿਆ ਜਿਸ ਵਿੱਚ (37) ਬੱਚੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਅਤੇ ਸੱਤ ਕੁੜੀਆਂ ਦੇ ਵਿਆਹ ਕੀਤੇ ਗਏ ਪ੍ਰਬੰਧਕ ਕਮਲਜੀਤ ਕੋਰ ਦੇ ਦੱਸਣ ਮੁਤਾਬਿਕ ਧੀਆਂ ਦੀ ਲੋਹੜੀ ਮਨਾਉਣ ਦੀ ਸੁਰੂਆਤ ਸਰਕਾਰਾਂ ਤੋ ਵੀ ਪਹਿਲਾਂ ਪਿੰਡ ਮੱਤਾ ਤੋ ਹੋਈ ਜੋ ਕੇ ਪਿਛਲੇ ਇਕੀ ਸਾਲਾਂ ਤੋਂ ਲਗਾਤਾਰ ਜਾਰੀ ਹੈ ਅਤੇ ਹਰ ਸਾਲ ਇਹ ਮੇਲਾ ਕਰਵਾਇਆ ਜਾਂਦਾ ਹੈ ਇਸ ਮੇਲੇ ਵਿੱਚ ਜਿੱਥੇ ਹਰ ਕਿਸੇ ਨੇ ਆਪਣਾ ਬਣਦਾ ਯੋਗਦਾਨ ਪਾਇਆ ਉਥੇ ਕਨੇਡਾ ਤੋ ਪਹੁੰਚੇ ਪਿੰਡ ਚੱਕਰ ਦੇ ਕਬੱਡੀ ਖਿਡਾਰੀ ਤਾਰਾ ਸਿੰਘ ਨੇ 37 ਲੜਕੀਆਂ ਨੂੰ ਗਿਆਰਾਂ ਗਿਆਰਾਂ ਸੋ ਰੁਪਏ ਸਗਨ ਅਤੇ ਸੱਤ ਸਿਲਾਈ ਮਸੀਨਾ ਵਿਆਹ ਵਾਲੀਆ ਲੜਕੀਆਂ ਨੂੰ ਦਿੱਤੀਆਂ
ਇਸ ਮੇਲੇ ਵਿੱਚ ਬਹੁਤ ਹੀ ਇਕੱਠ ਵੇਖਣ ਨੂੰ ਮਿਲਿਆ ਅਤੇ ਲੱਚਰਤਾ ਤੋ ਦੂਰ ਨਿਰੋਲ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਸਬੰਧਤ ਰਚਨਾਵਾਂ ਗੀਤ ਕੋਰੀਓਗ੍ਰਾਫੀ ਹੋਈਆ ਇਸ ਮੋਕੇ ਬਹੁਤ ਸਾਰੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ । ਵਿਸੇਸ਼ ਤੋਰ ਤੇ ਪਹੁੰਚੇ ਬੂਟਾ ਗੁਲਾਮੀ ਵਾਲਾ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਮੇਲੇ ਦੀ ਖਾਸੀਅਤ ਇਹ ਰਹੀ ਕੇ ਇਹ ਮੇਲਾ ਧੀਆਂ ਦੀ ਲੋਹੜੀ ਦਾ ਅਸਲੀ ਮੇਲਾ ਹੋਇਆ ਜੋ ਧੀਆਂ ਨੂੰ ਸਮਰਪਿਤ ਸੀ ਸਟੇਜ ਸਕੱਤਰ ਦੀ ਧੜੱਲੇ ਦਾਰ ਭੂਮਿਕਾ ਮੇਲੇ ਦੇ ਮੁੱਖ ਪ੍ਰਬੰਧਕ ਜਸਵੰਤ ਸਿੰਘ ਸੰਤ ਵੱਲੋ ਬਹੁਤ ਬਖੂਬੀ ਨਿਭਾਈ ਗਈ ।
ਮੇਲੇ ਵਿੱਚ ਮੱਖਣ ਬਰਾੜ ਬਲਵੀਰ ਚੋਟੀਆਂ ਪ੍ਰੋਫੈਸਰ ਪਵਨਦੀਪ ਕੌਰ, ਪ੍ਰੋਫੈਸਰ ਵੀਰਪਾਲ ਕੌਰ, ਅਲਬੇਲਾ ਜਿਉਣ ਵਾਲਾ,ਕੰਦੀ ਡੇਲਿਆ ਵਾਲਾ ਬੂਟਾ ਗੁਲਾਮੀ ਵਾਲਾ ਕਮਲਜੀਤ ਕੌਰ ਅਤੇ ਹੋਰ ਬਹੁਤ ਸਾਰੀਆਂ ਸਖਸ਼ੀਅਤਾਂ ਹਾਜਰ ਸਨ ।