ਧਰਮਕੋਟ 9 ਅਪ੍ਰੈਲ
(ਜਗਰਾਜ ਲੋਹਾਰਾ.ਰਿੱਕੀ ਕੈਲਵੀ) ਆਮ ਆਦਮੀ ਪਾਰਟੀ ਹਲਕਾ ਧਰਮਕੋਟ ਦੇ ਇੰਚਾਰਜ ਸੰਜੀਵ ਕੁਮਾਰ ਕੋਛੜ ਦੀ ਅਗਵਾਈ ਵਿੱਚ 23 ਮਾਰਚ ਤੋਂ ਲਗਾਤਾਰ ਲੋੜਵੰਦ ਪਰਿਵਾਰਾਂ ਲਈ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਉਨ੍ਹਾਂ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਉਹ ਪੂਰੇ ਘਰਾਂ ਤੱਕ ਨਹੀਂ ਪਹੁੰਚ ਰਿਹਾ ਹੈ ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਪਿੰਡਾਂ ਵਿੱਚ ਲਗਾਤਾਰ ਰਾਸ਼ਨ ਭੇਜਿਆ ਜਾ ਰਿਹਾ ਹੈ ਅਤੇ 200 ਦੇ ਕਰੀਬ ਪਰਿਵਾਰ ਜੋ ਜਨਰਲ ਕੈਟਾਗਰੀ ਨਾਲ ਸਬੰਧ ਰੱਖਦੇ ਹਨ ਕਿਸੇ ਅੱਗੇ ਹੱਥ ਨਹੀਂ ਅੱਡ ਸਕਦੇ ਉਨ੍ਹਾਂ 200 ਘਰਾਂ ਵਿੱਚ ਵੀ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ 23 ਮਾਰਚ ਤੋਂ ਹੀ ਲਗਾਤਾਰ ਹੁਣ ਤੱਕ ਜਿੱਥੋਂ ਜਿੱਥੋਂ ਵੀ ਪਿੰਡਾਂ ਵਿੱਚੋਂ ਫੋਨ ਆ ਰਹੇ ਹਨ ਉਨ੍ਹਾਂ ਵੱਲੋਂ ਉੱਥੇ ਸੁੱਕਾ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਉਨ੍ਹਾਂ ਆਖਿਆ ਇਸ ਮੌਕੇ ਰਾਜਨੀਤੀ ਨੂੰ ਛੱਡ ਦੇਣਾ ਚਾਹੀਦਾ ਹੈ ਔਖੀ ਘੜੀ ਵਿੱਚ ਗਰੀਬ ਬੇਸਹਾਰਾ ਲੋਕਾਂ ਦੀ ਸਭ ਨੂੰ ਰਲ ਮਿਲ ਕੇ ਮਦਦ ਕਰਨੀ ਚਾਹੀਦੀ ਹੈ ਉਨ੍ਹਾਂ ਨੇ ਇਹ ਦੱਸਿਆ ਕਿ ਧਰਮਕੋਟ ਸ਼ਹਿਰ ਦੇ ਸਮਾਜ ਸੇਵੀ ਸ੍ਰੀ ਰੌਸ਼ਨ ਲਾਲ ਨੌਰੀਆ ਵੱਲੋਂ ਤਕਰੀਬਨ 10 ਕੁਇੰਟਲ ਆਟਾ ਤੇ ਰਾਈਸ ਮਿੱਲਰਾਂ ਵੱਲੋਂ ਚੌਲਾਂ ਦੀ ਸੇਵਾ ਉਨ੍ਹਾਂ ਨੂੰ ਗਰੀਬ ਬੇਸਹਾਰਾ ਲੋਕਾਂ ਵਿੱਚ ਵੰਡਣ ਲਈ ਦਿੱਤੀ ਗਈ ਹੈ ਉਨ੍ਹਾਂ ਨੇ ਦੱਸਿਆ ਕਿ ਹਲਕਾ ਧਰਮਕੋਟ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਸੁੱਕਾ ਰਾਸ਼ਨ ਪਿੰਡਾਂ ਵਿੱਚ ਪਹੁੰਚਾਉਣ ਦੀ ਸੇਵਾ ਨਿਭਾਈ ਜਾ ਰਹੀ ਹੈ ਤਲਵੰਡੀ ਨੌ ਬਹਾਰ ਚ 20 ਪਰਿਵਾਰ ਲੌਂਗੀਵਿੰਡ 40 ਦਾਤੇਵਾਲ 50 ਪਰਿਵਾਰਾਂ ਸਮੇਤ ਹੋਰਨਾਂ ਕਈ ਪਿੰਡਾਂ ਚ ਦਿੱਤੇ ਜਾ ਰਹੇ ਰਾਸ਼ਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਇਹ ਇਹ ਕਾਰਜ ਰਾਜਨੀਤੀ ਤੋਂ ਉੱਪਰ ਉੱਠ ਕੇ ਕਰ ਰਹੇ ਹਨ ਨਾਲ ਉਨ੍ਹਾਂ ਨੇ ਕਿਹਾ ਕਿ ਪੰਚਾਇਤਾਂ ਨੂੰ ਜੋ ਪੰਚਾਇਤੀ ਫੰਡਾਂ ਵਿੱਚੋਂ 50 ਹਜ਼ਾਰ ਤੱਕ ਲੋੜਵੰਦਾਂ ਲਈ ਰਾਸ਼ਨ ਵਾਸਤੇ ਕਿਹਾ ਗਿਆ ਹੈ ਸੱਤਾ ਧਿਰ ਨਾਲ ਸਬੰਧਿਤ ਪੰਚਾਇਤਾਂ ਪੂਰੀਆਂ ਨਹੀਂ ਉਤਰ ਰਹੀਆਂ ਉਨ੍ਹਾਂ ਕਿਹਾ ਕਿ ਧਰਮਕੋਟ ਦੇ ਨਾਲ ਨਾਲ ਧਰਮਕੋਟ ਹਲਕੇ ਦੇ 150 ਪਿੰਡਾਂ ਤੱਕ ਰਾਸ਼ਨ ਪਹੁੰਚਾਉਣਾ ਵੀ ਬਹੁਤ ਜ਼ਰੂਰੀ ਹੈ ਇਸ ਲਈ ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਕਿ ਰਲ ਮਿਲ ਕੇ ਇਕੱਠੇ ਹੋ ਕੇ ਚੱਲੀਏ ਤਾਂ ਜੋ ਕੋਈ ਵੀ ਗਰੀਬ ਪਰਿਵਾਰ ਭੁੱਖਾ ਨਾ ਰਵੇ ਕਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਵਿੱਚ ਸਾਰੀਆਂ ਹੀ ਪਾਰਟੀਆਂ ਨੂੰ ਬਿਨਾਂ ਸਵਾਰਥ ਬਿਨਾਂ ਰਾਜਨੀਤੀ ਇੱਕ ਮੁੱਠ ਹੋ ਕੇ ਚੱਲਣ ਦੀ ਲੋੜ ਹੈ
ਆਮ ਆਦਮੀ ਪਾਰਟੀ ਵੱਲੋਂ ਜੋ ਵੀ ਸਮਾਜ ਸੇਵੀਆਂ ਵੱਲੋਂ ਸਾਥ ਦਿੱਤਾ ਗਿਆ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡਾਂ ਵਿੱਚ ਵੀ ਸਹਾਇਤਾ ਦੀ ਲੋੜ ਹੈ ਉਨ੍ਹਾਂ ਦਾ ਸਾਥ ਦਿੱਤਾ ਜਾਵੇ ਸੰਜੀਵ ਕੋਛੜ ਨੇ ਕਿਹਾ ਕਿ ਧਰਮਕੋਟ ਹਲਕੇ ਚ ਗ਼ਰੀਬਾਂ ਲੋੜਵੰਦਾਂ ਬੇਸਹਾਰਾ ਦੀ ਸਹਾਇਤਾ ਲਗਾਤਾਰ ਚੱਲਦੀ ਰਹੇਗੀ ਜਿਸ ਪਰਿਵਾਰ ਨੂੰ ਵੀ ਰਾਸ਼ਨ ਦੀ ਲੋੜ ਹੋਵੇਗੀ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਵੇ ਉਸ ਦੇ ਘਰ ਤੱਕ ਰਾਸ਼ਨ ਪਹੁੰਚਾਇਆ ਜਾਵੇਗਾ