ਧਰਮਕੋਟ 10 ਅਕਤੂਬਰ ( ਰਿੱਕੀ ਕੈਲਵੀ )
ਆਦਰਸ਼ ਦੁਸਹਿਰਾ ਕਮੇਟੀ ਅਤੇ ਰਾਮਾਨੰਦ ਰਾਮਲੀਲਾ ਕਮੇਟੀ ਵੱਲੋਂ ਧਰਮਕੋਟ ਵਿਚ ਆਯੋਜਿਤ ਕੀਤੀ ਜਾ ਰਹੀ ਰਾਮਲੀਲਾ ਦੇ ਅੱਜ ਪਹਿਲੇ ਦਿਨ ਦਾ ਉਦਘਾਟਨ ਸਵਿੰਦਰ ਸਿੰਘ ਸਿਵਾ ਮਾਸਟਰ ਪਰਮਿੰਦਰ ਸਿੰਘ ਖੈਹਿਰਾ ਧਰਮਕੋਟ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਨੂੰ ਭਗਵਾਨ ਰਾਮ ਦੇ ਆਦਰਸ਼ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਭਗਵਾਨ ਰਾਮ ਵੱਲੋਂ ਆਪਣੇ ਪਿਤਾ ਦੀ ਆਗਿਆ ਦਾ ਪਾਲਣ ਕਰਦੇ ਹੋਏ 14 ਸਾਲ ਦਾ ਬਨਵਾਸ ਭੋਗਿਆ।
ਉਨ੍ਹਾਂ ਰਾਮ ਲੀਲਾ ਦੇ ਪ੍ਰਬੰਧਕਾਂ ਵੱਲੋਂ ਹਰ ਸਾਲ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ
ਹਰ ਸਾਲ ਇਹ ਉਪਰਾਲਾ ਕਰ ਕੇ ਲੋਕਾਂ ਨੂੰ ਆਪਣੇ ਧਾਰਮਿਕ ਵਿਰਸੇ ਨਾਲ ਜੋੜਿਆ ਜਾ ਰਿਹਾ ਹੈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮਾਗਮ ਦੌਰਾਨ ਉਗਰਸੈਨ ਨੌਹਰੀਆ ਪ੍ਰਧਾਨ ਦੁਸਹਿਰਾ ਕਮੇਟੀ, ਗੌਰਵ ਸ਼ਰਮਾ ਪ੍ਰਧਾਨ ਰਾਮ ਲੀਲਾ ਕਮੇਟੀ, ਅਤੁੱਲ ਕੁਮਾਰ ਨੌਹਰੀਆ, ਕਰਮ ਚੰਦ ਅਗਰਵਾਲ, ਆਪ ਆਗੂ ਸੰਜੀਵ ਕੁਮਾਰ ਕੋਛੜ, ਮਦਨ ਲਾਲ ਤਲਵਾੜ, , ਹਰਦੀਪ ਸਿੰਘ ਫੌਜੀ, ਅਸ਼ੋਕ ਕੁਮਾਰ ਬਜਾਜ, ਬੋਵੀ ਕਟਾਰੀਆ, ਡਾਕਟਰ ਅਸ਼ੋਕ ਸਰਮਾ ਸਨਿਲ ਗਰੋਵਰ ਸਾਜਨ ਛਾਬੜਾ ਰਾਮਾਨੰਦ ਸ਼ਰਮਾ, ਜਸਵਿੰਦਰ ਸਿੰਘ ਰੱਖਰਾ ਨਰਿੰਦਰ ਗਰੋਵਰ ਸਾਜਨ ਛਾਬੜਾ ਗੋਰਵ ਦਬੜਾ ਪ੍ਰੇਮ ਨਰੂਲਾ ਯੰਸ ਨੌਹਰੀਆ ਸੋਨੂੰ ਕਪੂਰ ਸਿੰਦਰਪਾਲ ਟੰਡਨ ਤੋ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।