ਧਰਮਕੋਟ 4 ਅਪ੍ਰੈਲ (ਜਗਰਾਜ ਲੋਹਾਰਾ ਰਿੱਕੀ ਕੈਲਵੀ)
ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਵਾਇਰਸ ਨੂੰ ਲੈ ਕੇ ਲਾਏ ਗਏ ਕਰਫ਼ਿਊ ਕਾਰਨ ਰੋਜ਼ੀ ਰੋਟੀ ਕਮਾ ਕੇ ਖਾਣ ਵਾਲੇ ਅਤੇ ਮੱਧ ਵਰਗੀ ਲੋਕਾਂ ਨੂੰ ਦੋ ਵਕਤ ਦੀ ਰੋਟੀ ਤੋਂ ਵੀ ਮੁਹਤਾਜ ਹੋਣਾ ਪੈ ਰਿਹਾ ਹੈ | ਇਸ ਸੰਕਟ ਦੀ ਘੜੀ ਵਿਚ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੀ ਪੇ੍ਰਰਨਾ ਸਦਕਾ ਨਗਰ ਕੌਾਸਲ ਧਰਮਕੋਟ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਅਤੇ ਸਮੂਹ ਕੌਾਸਲਰਾਂ, ਮੁਲਾਜ਼ਮਾਂ ਵਲੋਂ ਧਰਮਕੋਟ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲੋਕਾਂ ਦੇ ਦੁੱਖ ਤਕਲੀਫ਼ ਨੂੰ ਸਮਝਦਿਆਂ ਰੋਜ਼ਾਨਾ ਸੈਂਕੜੇ ਲੋਕਾਂ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਗੁਰਦੁਆਰਾ ਸਿੰਘ ਸਭਾ ਸਾਹਿਬ, ਗੁਰਦੁਆਰਾ ਸੰਤ ਬਾਬਾ ਪੂਰਨ ਸਿੰਘ ਜੀ ਵਿਖੇ ਲੰਗਰ ਤਿਆਰ ਕਰਕੇ ਘਰ-ਘਰ ਪਹੁੰਚਾਇਆ ਜਾ ਰਿਹਾ ਹੈ ਅਤੇ ਕੁਝ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੀ ਵੰਡਿਆਂ ਗਿਆ | ਇਸ ਸੰਬੰਧੀ ਉੱਘੇ ਸਮਾਜ ਸੇਵੀ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਧੀਰ ਕੁਮਾਰ ਗੋਇਲ ਨੇ ਕਿਹਾ ਕਿ ਲੰਗਰ ਤਿਆਰ ਕਰ ਕੇ ਘਰ-ਘਰ ਪਹੁੰਚਾਉਣ ਨਾਲ ਲੋਕਾਂ ਨੂੰ ਭਾਰੀ ਰਾਹਤ ਮਿਲ ਰਹੀ ਹੈ | ਨਗਰ ਕੌਂਸਲ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਕਿਹਾ ਕਿ ਜਿਨ੍ਹਾਂ ਚਿਰ ਸਰਕਾਰੀ ਤੌਰ ‘ਤੇ ਕੋਰੋਨਾ ਦੇ ਬਚਾਅ ਲਈ ਕਰਫ਼ਿਊ ਲਾਇਆ ਗਿਆ ਹੈ | ਨਗਰ ਕੌਂਸਲ ਦੇ ਸਮੂਹ ਮੈਂਬਰ ਇਹ ਲੰਗਰ ਬਣਾ ਕੇ ਲੋੜਵੰਦ ਲੋਕਾਂ ਤੱਕ ਪਹੁੰਚਾਉਂਦੇ ਰਹਿਣਗੇ | ਸਰਕਾਰ ਵਲੋਂ ਲੋੜਵੰਦਾਂ ਲਈ ਭੇਜਿਆ ਗਿਆ ਸੁੱਕਾ ਰਾਸ਼ਨ ਵੀ ਇਕ ਦੋ ਦਿਨਾਂ ਅੰਦਰ ਵੰਡ ਦਿੱਤਾ ਜਾਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਘਰਾਂ ਵਿਚ ਹੀ ਰਹਿਣ ਅਤੇ ਸਰਕਾਰ ਵਲੋਂ ਲਾਏ ਗਏ ਕਰਫ਼ਿਊ ਵਿਚ ਸਰਕਾਰ ਦਾ ਸਹਿਯੋਗ ਦੇਣ ਤਾਂ ਜੋ ਅਸੀਂ ਕੋਰੋਨਾ ਵਾਇਰਸ ਨੂੰ ਮਾਤ ਦੇ ਸਕੀਏ |
ਹਰ ਰੋਜ਼ ਤਾਜਾ ਖਬਰਾਂ ਵੇਖਣ ਲਈ ਚੈਨਲ ਨੂੰ Subscribe ਜਰੂਰ ਕਰੋ ਜੀ ਧੰਨਵਾਦ