ਧਰਮਕੋਟ ਵਿਚ ਚੱਲ ਰਹੇ ਨਜਾਇਜ ਆਈਲੈਟਸ ਅਤੇ ਇੰਮੀਗ੍ਰੇਸ਼ਨ ਸੈਂਟਰਾਂ ਫਿਲਾਫ ਆਈ ਐਸੋਸੀਏਸ਼ਨ ਸਖਤ ਕਾਰਵਾਈ ਦੀ ਕੀਤੀ ਮੰਗ

 

ਧਰਮਕੋਟ- (ਰਿੱਕੀ ਕੈਲਵੀ)
ਸ਼ਹਿਰ ਵਿਚ ਅਨੇਕਾ ਬਿਨਾਂ ਰਜਿਸਟ੍ਰੇਸ਼ਨ ਆਈਲੈਟਸ ਅਤੇ ਇੰਮੀਗ੍ਰੇਸ਼ਨ ਸੈਂਟਰਾਂ ਜੋਰਾਂ ਤੇ ਚੱਲ ਰਹੇ ਹਨ, ਜਿਸ ਕਾਰਨ ਜਿਥੇ ਵਿਦਿਆਰਥੀਆਂ ਤੋਂ ਭਾਰੀ ਨਜਾਇਜ ਫੀਸਾਂ ਵਸੂਲ ਕੀਤੀਆਂ ਜਾ ਰਹੀਆਂ ਹਨ, ਉਥੇ ਵਿਦਿਆਰਥੀਆਂ ਨੂੰ ਵੀ ਗੁਮਰਾਹ ਕੀਤਾ ਜਾ ਰਿਹਾ ਹੈ | ਚੱਲ ਰਹੇ ਇਹਨਾ ਨਜਾਇਜ ਸੈਂਟਰਾਂ ਦੀ ਲਿਸਟ ਅੱਜ ਧਰਮਕੋਟ ਆਈਲੈਟਸ ਅਤੇ ਇੰਮੀਗ੍ਰੇਸ਼ਨ ਐਸੋਸੀਏਸ਼ਨ ਵੱਲੋਂ ਜਾਰੀ ਕਰਦਿਆਂ ਸਰਕਾਰ ਅਤੇ ਪ੍ਰਸਾਸ਼ਨ ਤੋਂ ਇਹਨਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ | ਲਿਸਟ ਜਾਰੀ ਕਰਨ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਸਿਮਰਨਜੀਤ ਸਿੰਘ ਗਿੱਲ, ਬਲਜੀਤ ਸਿੰਘ, ਰਾਮ ਤੀਰਥ, ਲਵਿਸ਼, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ ਨੇ ਕਿਹਾ ਕਿ ਸਥਾਨਕ ਸ਼ਹਿਰ ਵਿਚ 9 ਤੋਂ 10 ਨਜਾਇਜ ਤਰੀਕੇ ਨਾਲ ਘਰਾਂ ਵਿਚ ਆਈਲੈਟਸ ਅਤੇ ਇੰਮੀਗ੍ਰੇਸ਼ਨ ਸੈਂਟਰ ਚੱਲ ਰਹੇ ਹਨ, ਜੋ ਵਿਦਿਆਰਥੀਆਂ ਨੂੰ ਗਲਤ ਤਰੀਕੇ ਨਾਲ ਗਾਇਡ ਕਰਕੇ ਜਿਥੇ ਭਾਰੀ ਫੀਸ਼ਾਂ ਦੇ ਰੂਪ ਵਿਚ ਪੈਸੇ ਵਸੂਲ ਰਹੇ ਹਨ, ਉਥੇ ਹੀ ਵਿਦਿਆਰਥੀਆਂ ਅਤੇ ਉਹਨਾ ਦੇ ਮਾਪਿਆਂ ਨੂੰ ਗੁਮਰਾਹ ਕਰਕੇ ਲੱਖਾਂ ਰੁਪਏ ਲੁੱਟੇ ਜਾ ਰਹੇ ਹਨ, ਜਿਸ ਦਾ ਬੁਰਾ ਪ੍ਰਭਾਵ ਰਜਿਸਟਰਡ ਸੈਂਟਰਾਂ ਉਪਰ ਪੈ ਰਿਹਾ ਹੈ | ਉਹਨਾ ਕਿਹਾ ਕਿ ਸਥਾਨਕ ਸ਼ਹਿਰ ਵਿਚ ਚੱਲ ਰਹੇ ਇਹਨਾ ਨਜਾਇਜ ਸੈਂਟਰਾਂ ਦੀ ਲਿਸਟ ਪ੍ਰਸ਼ਾਸ਼ਨ ਨੂੰ ਭੇਜੀ ਗਈ ਹੈ ਅਤੇ ਨਾਲ ਹੀ ਐਸੋਸੀਏਸ਼ਨ ਵੱਲੋਂ ਮੰਗ ਕੀਤੀ ਗਈ ਹੈ ਇਹਨਾ ਸੈਂਟਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ |

Leave a Reply

Your email address will not be published. Required fields are marked *