ਧਰਮਕੋਟ ਵਿਖੇ ਬੈਡਮਿੰਟਨ ਦੇ ਇੰਡੋਰ ਸਟੇਡੀਅਮ ਤੇ ਮਿਊਂਸੀਪਲ ਪਾਰਕ ਦੇ ਰੱਖੇ ਗਏ ਨੀਂਹ ਪੱਥਰ

 

ਧਰਮਕੋਟ (ਜਗਰਾਜ ਸਿੰਘ ਗਿੱਲ,  ਰਿੱਕੀ ਕੈਲਵੀ) ਅੱਜ ਧਰਮਕੋਟ ਨਗਰ ਕੌਂਸਲ ਵਿਖੇ ਸਰਦਾਰ ਸੁਖਜੀਤ ਸਿੰਘ ਲੋਹਗੜ੍ਹ ਹਲਕਾ ਵਿਧਾਇਕ ਧਰਮਕੋਟ ਵੱਲੋਂ ਨੀਂਹ ਪੱਥਰ ਰੱਖੇ ਗਏ ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਜੋ ਉਨ੍ਹਾਂ ਨੇ ਵਾਅਦਾ ਕੀਤਾ ਸੀ ਉਹ ਪੂਰਾ ਕਰਨਗੇ ਇਸ ਮੌਕੇ ਉਨ੍ਹਾਂ ਨੇ ਨਗਰ ਕੌਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਅਤੇ ਸਮੂਹ ਨਗਰ ਕੌਸਲਰ ਸਾਹਿਬਾਨ ਦੇ ਉੱਦਮ ਅਤੇ ਅਗਾਂਹ ਵਧੂ ਸੋਚ ਨਾਲ ਸ਼ਹਿਰ ਨੂੰ ਇੱਕ ਚੰਗੀ ਦਿੱਖ ਅਤੇ ਸੁੰਦਰ ਬਣਾਉਣ ਲਈ ਕੀਤੇ ਜਾ ਰਹੇ ਕਾਰਜਾਂ ਵਜੋਂ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਕਿਹਾ ਕਿ ਧਰਮਕੋਟ ਸ਼ਹਿਰ ਨੂੰ ਪਾਰਕਾਂ ਦੀ ਬਹੁਤ ਜ਼ਰੂਰਤ ਹੈ ਹਰ ਬੰਦਾ ਚਾਹੁੰਦਾ ਹੈ ਕਿ ਕੁਝ ਫੁਰਸਤ ਦੇ ਪਲ ਫਰੀ ਸਮੇਂ ਵਿੱਚ ਪਾਰਕ ਵਿੱਚ ਬਤੀਤ ਸਕੇ ਇਸੇ ਤਰ੍ਹਾਂ ਇੰਡੋਰ ਬੈਡਮਿੰਟਨ ਦੇ ਨੀਂਹ ਪੱਥਰ ਵੀ ਰੱਖੇ ਗਏ ਤਾਂ ਕਿ ਨੌਜਵਾਨ ਖੇਡਾਂ ਲਈ ਪ੍ਰੇਰਿਤ ਹੋਣ
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਸਮੁੱਚੇ ਸ਼ਹਿਰ ਅਤੇ ਨਗਰ ਕੌਂਸਲ ਵੱਲੋਂ ਸਰਦਾਰ ਸੁਖਜੀਤ ਸਿੰਘ ਲੋਹਗੜ੍ਹ ਹਲਕਾ ਵਿਧਾਇਕ ਧਰਮਕੋਟ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਸਭ ਕੁਝ ਉਨ੍ਹਾਂ ਦੇ ਅਸ਼ੀਰਵਾਦ ਨਾਲ ਹੀ ਸੰਭਵ ਹੋ ਸਕਿਆ ਹੈ
ਇਸ ਮੌਕੇ ਉਨ੍ਹਾਂ ਨੇ ਸਮੁੱਚੇ ਸਟਾਫ਼ ਅਤੇ ਦਵਿੰਦਰ ਸਿੰਘ ਤੂਰ ਦੀ ਰਹਿਨੁਮਈ ਹੇਠ ਸਭ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕੌਂਸਲਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸ਼ਹਿਰ ਨੂੰ ਨਵਾਂ ਰੂਪ ਦੇਣ ਲਈ ਦਿਨ ਰਾਤ ਇਕ ਕਰ ਰਹੇ ਹਨ ਉਨ੍ਹਾਂ ਦਾ ਧੰਨਵਾਦ ਕੀਤਾ

ਇਸ ਮੌਕੇ ਦਵਿੰਦਰ ਸਿੰਘ ਤੂਰ ਕਾਰਜ ਸਾਧਕ ਅਫ਼ਸਰ ,ਬਲਰਾਜ ਸਿੰਘ ਕਲਸੀ ਮੀਤ ਪ੍ਰਧਾਨ ਨਗਰ ਕੌਸਲ ,ਮਨਜੀਤ ਸਿੰਘ ਸਭਰਾ ਐੱਮ ਸੀ ,ਸੁਖਦੇਵ ਸਿੰਘ ਸ਼ੇਰਾ ਐੱਮ ਸੀ, ਸਚਿਨ ਟੰਡਨ ਐਮ ਸੀ, ਗੁਰਪਿੰਦਰ ਸਿੰਘ ਚਾਹਲ ਐੱਮ ਸੀ ਚਮਕੌਰ ਸਿੰਘ ਕੋਰਾ ਐਮ ਸੀ ਗੁਰਬੀਰ ਸਿੰਘ ਗੋਗਾ ਅਵਤਾਰ ਸਿੰਘ ਪੀਏ ਮੇਹਰ ਸਿੰਘ ਰਾਏ , ਰਾਜੀਵ ਬਜਾਜ ਆਦਿ ਹੋਰ ਵੀ ਹਾਜ਼ਰ ਸਨ

Leave a Reply

Your email address will not be published. Required fields are marked *