ਧਰਮਕੋਟ (ਜਗਰਾਜ ਸਿੰਘ ਗਿੱਲ, ਰਿੱਕੀ ਕੈਲਵੀ)
ਸ਼ਹਿਰ ਧਰਮਕੋਟ ਵਿਖੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲ ਰਹੇ ਵਿਕਾਸ ਦੀ ਲੜੀ ਤਹਿਤ ਧਰਮਕੋਟ ਵਿਖੇ ਨਗਰ ਕੌਂਸਲ ਦੀ ਮਹਿੰਗੇ ਭਾਅ ਦੀ ਪਈ ਜ਼ਮੀਨ ਜਿਸ ਵਿੱਚ ਸੀਲਿੰਗ ਦਾ ਪਾਣੀ ਪੈ ਰਿਹਾ ਸੀ ਤੇ ਜੋ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਸੀ ਉਸ ਨੂੰ ਨਗਰ ਕੌਾਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਦੇ ਯਤਨਾਂ ਸਦਕਾ ਸਾਫ਼ ਕਰਵਾਇਆ ਗਿਆ ਜਿਸ ਦਾ ਕੰਮ ਲਗਭਗ 15 ਦਿਨ ਤੋਂ ਇੱਥੇ ਚੱਲ ਰਿਹਾ ਹੈ ਪਹਿਲਾਂ ਇਸ ਵਿੱਚੋਂ ਪਾਣੀ ਨੂੰ ਮੋਟਰਾਂ ਰਾਹੀਂ ਕੱਢਿਆ ਗਿਆ ਅਤੇ ਹੁਣ ਇਸ ਵਿੱਚੋਂ ਗੱਬ ਤੇ ਕੂੜਾ ਕੱਢਿਆ ਜਾ ਰਿਹਾ ਹੈ ਇਸ ਮੌਕੇ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਦੱਸਿਆ ਕਿ ਸ਼ਹਿਰ ਧਰਮਕੋਟ ਨੂੰ ਸੁੰਦਰ ਦਿੱਖ ਦੇਣ ਲਈ ਜੋ ਵੀ ਉਪਰਾਲੇ ਕਰਨੇ ਪੈਣਗੇ ਅਸੀਂ ਕਰਾਂਗੇ ਉਨ੍ਹਾਂ ਦੱਸਿਆ ਕਿ ਇਹ ਕੰਮ ਮੁਕੰਮਲ ਹੋਣ ਤੋਂ ਬਾਅਦ ਇੱਥੇ ਜਿਸ ਵਿੱਚ ਫੁੱਟਬਾਲ ,ਕ੍ਰਿਕਟ , ਬਾਸਕਟ ਬਾਲ ਇੱਕੋ ਜਗ੍ਹਾ ਸਾਰੀ ਸਪੋਰਟਸ ਹੱਬ ਬਣਾਈ ਜਾਵੇਗੀ ਇਹ ਸਪੋਰਟਸ ਹੱਬ ਜਿੱਥੇ ਵਿਦਿਆਰਥੀਆਂ ਨੂੰ ਖੇਡ ਲਈ ਪ੍ਰੇਰਿਤ ਕਰੇਗੀ ਉੱਥੇ ਸ਼ਹਿਰ ਦੀ ਸੁੰਦਰਤਾ ਵਿੱਚ ਵੀ ਵਿੱਚ ਵੀ ਵਾਧਾ ਕਰੇਗੀ ਧਰਮਕੋਟ ਢੋਲੇਵਾਲ ਰੋਡ ਤੇ ਸਥਿਤ ਇਹ ਸਪੋਰਟਸ ਹੱਬ ਬਣਨ ਦੇ ਨਾਲ ਨਾਲ ਹੀ ਪਾਰਕ ਦਾ ਨਿਰਮਾਣ ਵੀ ਚੱਲ ਰਿਹਾ ਹੈ ਇਸ ਮੌਕੇ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਦੇ ਨਾਲ ਹਰਪ੍ਰੀਤ ਸਿੰਘ ਸ਼ੇਰੇਵਾਲਾ ਸਰਪੰਚ ਵੀ ਹਾਜ਼ਰ ਸਨ