• Fri. Sep 20th, 2024

ਧਰਮਕੋਟ ਵਿਖੇ ਟਿੱਕ ਟਾਕ ਸਟਾਰ ਨੂਰ ਦੀ ਟੀਮ ਨੂੰ ਕੀਤਾ ਗਿਆ ਸਨਮਾਨਿਤ

ByJagraj Gill

May 8, 2020

 

ਧਰਮਕੋਟ 8 ਮਈ  ( ਜਗਰਾਜ ਗਿੱਲ, ਰਿੱਕੀ ਕੈਲਵੀ)
ਅੱਜ ਧਰਮਕੋਟ ਨਗਰ ਕੌਾਸਲ ਵਿਖੇ ਨਗਰ ਕੌਾਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਅਤੇ ਸਮੁੱਚੀ ਨਗਰ ਕੌਂਸਲ ਵੱਲੋਂ ਨੂਰ ਦੀ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ ਗਿਆ
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਸਮੁੱਚੇ ਸ਼ਹਿਰ ਧਰਮਕੋਟ ਵੱਲੋਂ ਉਨ੍ਹਾਂ ਦੇ ਧਰਮਕੋਟ ਨਗਰ ਕੌਂਸਲ ਪਹੁੰਚਣ ਤੇ ਜੀ ਆਇਆਂ ਨੂੰ ਕਿਹਾ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਤੇ ਨਾਲ ਹੀ ਉਨ੍ਹਾਂ ਨੂੰ ਸ਼ੁੱਭ ਇਛਾਵਾਂ ਦਿੱਤੀਆਂ ਕਿ ਤੁਸੀਂ ਹਮੇਸ਼ਾ ਹੀ ਏਦਾਂ ਦੀਆਂ ਟਿੱਕ ਟਾਕ ਬਣਾਉਂਦੇ ਰਹੋ ਹਾਸੇ ਵਾਲੀਆਂ ਵੀਡੀਓ ਦੇ ਨਾਲ ਨਾਲ ਇੱਦਾਂ ਦੀਆਂ ਵੀਡੀਓ ਵੀ ਬਣਾਓ ਜਿਸ ਨਾਲ ਸਮਾਜ ਨੂੰ ਸਹੀ ਸੇਧ ਮਿਲਦੀ ਰਹੇ

ਇਸ ਮੌਕੇ ਟਿੱਕ ਟਾਕ ਸਟਾਰ ਸੰਦੀਪ ਤੂਰ ਨੇ ਸਮੁੱਚੀ ਨਗਰ ਕੌਂਸਲ ਦਾ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕਰਨ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਸਭ ਤੋਂ ਪਹਿਲਾਂ ਸਨਮਾਨ ਵੀ ਉਨ੍ਹਾਂ ਨੂੰ ਨਗਰ ਕੌਂਸਲ ਧਰਮਕੋਟ ਵੱਲੋਂ ਹੀ ਪਿੰਡ ਜਾ ਕੇ ਕੀਤਾ ਗਿਆ ਸੀ
ਇਸ ਮੌਕੇ ਟਿੱਕ ਟਾਕ ਸਟਾਰ ਵਰੁਣ ਭਿੰਡਰ ਨੇ ਇੰਦਰਪ੍ਰੀਤ ਸਿੰਘ ਬੰਟੀ ਅਤੇ ਸਾਰੀ ਨਗਰ ਕੌਂਸਲ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਇਨ੍ਹਾਂ ਨੇ ਬਹੁਤ ਮਾਣ ਸਨਮਾਨ ਬਖਸ਼ਿਆ ਹੈ ਸਾਡਾ ਸਭ ਤੋਂ ਪਹਿਲਾ ਸਨਮਾਨ ਵੀ ਨਗਰ ਕੌਂਸਲ ਧਰਮਕੋਟ ਵੱਲੋਂ ਹੀ ਪਿੰਡ ਜਾ ਕੇ ਕੀਤਾ ਗਿਆ ਸੀ
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ,ਸੁਖਦੇਵ ਸਿੰਘ ਸ਼ੇਰਾ ਐੱਮ ਸੀ, ਸਚਿਨ ਟੰਡਨ ਐਮ ਸੀ, ਮਨਜੀਤ ਸਿੰਘ ਸਭਰਾ ਐੱਮ ਸੀ, ਪਿੰਦਰ ਚਾਹਲ ਐਮ ਸੀ, ਨਿਰਮਲ ਸਿੰਘ ਐੱਮ ਸੀ, ਸੁਖਦੇਵ ਸਿੰਘ, ਗੁਰਮਿਲਪ ਸਿੰਘ , ਟਿੱਕ ਸਟਾਰ ਸੰਦੀਪ ਤੂਰ, ਵਰੁਣ ਭਿੰਡਰ , ਕੇਵਲ ਸਿੰਘ ਗਿੱਲ, ਸੰਦੀਪ ਨਾਗੀ,ਨੂਰਪ੍ਰੀਤ , ਜਸ਼ਨਪ੍ਰੀਤ ,ਸੰਪੂਰਨ ਸਿੰਘ ਕੈਮਰਾ ਮੈਨ ਆਦਿ ਹੋਰ ਵੀ ਹਾਜ਼ਰ ਸਨ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *