ਧਰਮਕੋਟ /ਜਗਰਾਜ ਗਿੱਲ,ਰਿੱਕੀ ਕੈਲਵੀ/
ਅੱਜ ਧਰਮਕੋਟ ਵਿਖੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਕਿਹਾ ਕਿਸਾਨੀ ਤੇ ਕਿਸਾਨ ਸਮਾਜ ਦਾ ਧੁਰਾ ਹਨ ਕਿਸਾਨੀ ਨੂੰ ਬਚਾਉਣਾ ਸਾਡਾ ਮੁੱਢਲਾ ਫਰਜ਼ ਹੈ ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੱਲ੍ਹ ਧਰਮਕੋਟ ਨੂੰ ਸੰਪੂਰਨ ਬੰਦ ਰੱਖਿਆ ਜਾਵੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਪਾਸ ਕੀਤੇ ਆਰਡੀਨੈਸ ਤੁਰੰਤ ਵਾਪਸ ਲਵੇ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਅਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਵੱਡੀ ਪੱਧਰ ਤੇ ਰੋਸ ਪ੍ਰਦਰਸ਼ਨ ਅਤੇ ਧਰਨੇ ਦੇਣ ਦੇ ਬਾਵਜੂਦ ਵੀ ਮੋਦੀ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕੀ ਉਨ੍ਹਾਂ ਨੇ ਲੋਕਾਂ ਨੂੰ ਇਕਜੁੱਟ ਹੋ ਕੇ ਇਸ ਆਰਡੀਨੈਂਸ ਦਾ ਵਿਰੋਧ ਕਰਨ ਦੀ ਲੋੜ ਹੈ ਅਤੇ ਹਰ ਵਰਗ ਨੂੰ ਚਾਹੇ ਉਹ ਕਿਸਾਨ ਮਜ਼ਦੂਰ ਵਪਾਰੀ ਕੋਈ ਵੀ ਹੋਵੇ ਸਾਥ ਦੇਣ ਦੀ ਗੱਲ ਆਖੀ ਏਕੇ ਵਿੱਚ ਬਹੁਤ ਤਾਕਤ ਹੁੰਦੀ ਹੈ ਕੇਂਦਰ ਸਰਕਾਰ ਨੂੰ ਸੜਕਾਂ ਤੇ ਇਸ ਆਰਡੀਨੈੱਸ ਵਿਰੁੱਧ ਉੱਤਰੇ ਲੋਕਾਂ ਨੂੰ ਦੇਖ ਕੇ ਆਪਣੇ ਆਰਡੀਨੈਂਸ ਵਾਪਸ ਲੈਣੇ ਹੀ ਪੈਣਗੇ ਕਿਸਾਨ ਤਾਂ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ਤੁਰਿਆ ਹੋਇਆ ਹੈ ਕਿਸਾਨੀ ਤੇ ਹੀ ਸਾਰਾ ਵਪਾਰ ਨਿਰਭਰ ਕਰਦਾ ਹੈ ਧਰਮਕੋਟ ਵਪਾਰੀ ਪੂਰਨ ਤੌਰ ਤੇ ਕਿਸਾਨਾਂ ਦਾ ਸਮਰਥਨ ਕਰਨ ਅਗਰ ਇਹ ਆਰਡੀਨੈਂਸ ਲਾਗੂ ਹੁੰਦਾ ਹੈ ਤਾਂ ਸਮਝੋ ਕਿ ਦੇਸ਼ ਦਾ ਢਾਂਚਾ ਖਤਮ ਹੋ ਜਾਵੇਗਾ ਇਸ ਢਾਂਚੇ ਨੂੰ ਬਚਾਉਣ ਲਈ ਹੁਣ ਕਿਸਾਨ ਇਕੱਲੇ ਨਹੀਂ ਹਨ ਸਮੁੱਚੀ ਪੰਜਾਬੀਅਤ ਕਿਸਾਨਾਂ ਦੇ ਨਾਲ ਖੜ੍ਹੀ ਹੈ