ਧਰਮਕੋਟ /ਜਗਰਾਜ ਗਿੱਲ, ਰਿੱਕੀ ਕੈਲਵੀ/ਧਰਮਕੋਟ ਸ਼ਹਿਰ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਦਾ ਇੱਕ ਅਧਿਕਾਰੀ ਕਰੋਨਾ ਪੋਸਟਿਵ ਆਉਣ ਕਰਕੇ ਸਥਾਨਕ ਬ੍ਰਾਂਚ ਨੂੰ ਬੰਦ ਕਰਨਾ ਪਿਆ ਬੈਂਕ ਵਿੱਚ ਕੰਮ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੂਤਰਾਂ ਮੁਤਾਬਕ ਸ਼ਹਿਰ ਦੇ ਮੋਗਾ ਰੋਡ ਤੇ ਸਥਿੱਤ ਪੀ ਐੱਨ ਬੀ ਬਰਾਂਚ ਦੇ ਇੱਕ ਅਧਿਕਾਰੀ ਕਰੋਨਾ ਪੋਸਟਿਵ ਆਉਣ ਕਰਕੇ ਬੈਂਕ ਨੂੰ ਬੰਦ ਕਰ ਦਿੱਤਾ ਗਿਆ ਬੈਂਕ ਦੀ ਸਮੁੱਚੀ ਇਮਾਰਤ ਨੂੰ ਨਗਰ ਕੌਂਸਲ ਧਰਮਕੋਟ ਵੱਲੋਂ ਸੈਨੀਟਾਈਜ਼ਰ ਕੀਤਾ ਗਿਆ । ਬੈਂਕ ਵਿਚ ਇਕ ਅਧਿਕਾਰੀ ਦੇ ਪੋਸਟਿਵ ਆਉਣ ਨਾਲ ਦੂਸਰੇ ਅਧਿਕਾਰੀਆਂ ਵਿੱਚ ਵੀ ਸਹਿਮ ਦਾ ਮਾਹੌਲ ਪੈਦਾ ਹੋਇਆ ।