• Thu. Sep 19th, 2024

ਧਰਮਕੋਟ ਦੇ ਵਿਚ ਕੱਲ੍ਹ ਹੋਵੇਗਾ 1 ਹੋਰ ਵੱਡਾ ਧਮਾਕਾ /ਪ੍ਰਧਾਨ ਇੰਦਰਪ੍ਰੀਤ ਬੰਟੀ

ByJagraj Gill

Aug 21, 2020

 

ਧਰਮਕੋਟ

(ਜਗਰਾਜ ਸਿੰਘ ਗਿੱਲ, ਰਿੱਕੀ ਕੈਲਵੀ) ਅੱਜ ਧਰਮਕੋਟ ਵਿਖੇ ਨਗਰ ਕੌਾਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਤਿਕਾਰਯੋਗ ਸ਼ਹਿਰ ਨਿਵਾਸੀਓ ਮੈਂ ਤੇ ਮੇਰੇ ਸਾਥੀ ਕੌਸਲਰ ਤੁਹਾਡੇ ਬਖ਼ਸ਼ੇ ਹੋਏ ਪਿਆਰ ਦੇ ਸਦਕਾ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀਆਂ ਆਸਾਂ ਤੇ ਉਮੀਦਾਂ ਤੇ ਪੂਰੇ ਉੱਤਰ ਸਕੀਏ ਤੁਹਾਡੇ ਦਿੱਤੇ ਹੋਏ ਬਲ ਅਤੇ ਹਿੰਮਤ ਨੇ ਸ਼ਹਿਰ ਨੂੰ ਨਵਾਂ ਰੂਪ ਦੇਣ ਦੀ ਜੋ ਭਾਵਨਾ ਸਾਡੇ ਮਨਾਂ ਵਿੱਚ ਪ੍ਰਗਟ ਕੀਤੀ ਹੈ ਉਸ ਨੂੰ ਇਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਮਿਤੀ 22.8.20 ਨੂੰ ਮਾਨਯੋਗ ਸਰਦਾਰ ਸੁਖਜੀਤ ਸਿੰਘ ਲੋਹਗੜ੍ਹ ਹਲਕਾ ਵਿਧਾਇਕ ਧਰਮਕੋਟ ਆਪਣੇ ਕਰ ਕਮਲਾ ਨਾਲ ਬੈਡਮਿੰਟਨ ਦੇ ਇੰਡੋਰ ਸਟੇਡੀਅਮ ,ਮਿਊਂਸੀਪਲ ਪਾਰਕ, ਦਾ ਨੀਂਹ ਪੱਥਰ ਰੱਖਣਗੇ

ਸਾਡੇ ਸਾਰਿਆਂ ਦੇ ਦਿਲ ਦੀ ਖਵਾਇਸ਼ ਸੀ ਕਿ ਆਪਾਂ ਸਾਰੇ ਇਸ ਖੁਸ਼ੀ ਦੇ ਮੌਕੇ ਇਕੱਠੇ ਹੋਏ ਪ੍ਰੰਤੂ ਕੁਦਰਤ ਦੀ ਚੱਲ ਰਹੀ ਕਰੋਪੀ ਕਰਨਾ ਤੇ ਭਿਆਨਕ ਬਿਮਾਰੀ ਦੇ ਕਾਰਨ ਸਾਡੇ ਮਨ ਦੀ ਇਹ ਇੱਛਾ ਸ਼ਾਇਦ ਪੂਰੀ ਨਾ ਹੋ ਸਕੇ ਇਸ ਲਈ ਅਸੀਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹੋਏ ਉਮੀਦ ਕਰਦੇ ਹਾਂ ਕੀ ਤੁਸੀਂ ਸਾਨੂੰ ਘਰਾਂ ਵਿੱਚ ਬੈਠ ਕੇ ਸਾਨੂੰ ਸਾਰਿਆਂ ਨੂੰ ਅਸੀਸਾਂ ਤੇ ਦੁਆਵਾਂ ਦਿਓਗੇ ਤੁਹਾਡੀਆਂ ਇਹ ਅਸੀਸਾਂ ਦੁਆਵਾਂ ਸਾਨੂੰ ਹੋਰ ਬਲ ਬਖਸ਼ਣਗੀਆਂ ਅਸੀਂ। ਐਮ ਐਲ ਏ ਸਰਦਾਰ ਸੁਖਜੀਤ ਸਿੰਘ ਲੋਹਗੜ੍ਹ ਦੀ ਰਹਿਨੁਮਾਈ ਹੇਠ ਸ਼ਹਿਰ ਨੂੰ ਨਵੀਂ ਦਿੱਖ ਦੇਣ ਲਈ ਹੋਰ ਉਪਰਾਲੇ ਕਰਦੇ ਹੋਏ ਅੱਗੇ ਵਧੀਏ ਅਸੀਂ ਸ਼ਹਿਰ ਨਿਵਾਸੀਆਂ ਨਾਲ ਜੋ ਵਾਅਦਾ ਕੀਤਾ ਹੈ ਸ਼ਹਿਰ ਨੂੰ ਸੁੰਦਰ ਦਿੱਖ ਦੇਣ ਲਈ ਉਹ ਅਸੀਂ ਸਰਦਾਰ ਸੁਖਜੀਤ ਸਿੰਘ ਲੋਹਗੜ੍ਹ ਜੀ ਦੇ ਅਸ਼ੀਰਵਾਦ ਨਾਲ ਤੇ ਸਾਰੇ ਕੌਸਲਰ ਸਾਹਿਬਾਨ ਦੇ ਸਹਿਯੋਗ ਨਾਲ ਰਲ ਕੇ ਪੂਰਾ ਕਰਾਂਗੇ
ਇਸ ਮੌਕੇ ਗੁਰਪਿੰਦਰ ਸਿੰਘ ਚਾਹਲ ਐਮ ਸੀ ਮਨਜੀਤ ਸਿੰਘ ਸਭਰਾ ਐਮ ਸੀ ਸਚਿਨ ਕੁਮਾਰ ਟੰਡਨ ਐਮ ਸੀ ਸੁਖਦੇਵ ਸਿੰਘ ਸ਼ੇਰਾ ਐੱਮ ਸੀ ਬਲਰਾਜ ਸਿੰਘ ਕਲਸੀ ਮੀਤ ਪ੍ਰਧਾਨ ਨਗਰ ਕੌਂਸਲ ਆਦਿ ਹੋਰ ਵੀ ਹਾਜ਼ਰ ਸਨ

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *