ਧਰਮਕੋਟ ‘ਚ ਹੋਣ ਵਾਲੇ ਯੂਥ ਮਿਲਣੀ ਪ੍ਰੋਗਰਾਮ ‘ਚ ਵੱਡੀ ਗਿਣਤੀ ‘ਚ ਨੌਜਵਾਨ ਕਰਨਗੇ ਸ਼ਿਰਕਤ – ਇਕਬਾਲਦੀਪ ਹੈਰੀ

ਮੋਗਾ 14 ਸਤੰਬਰ (ਜਗਰਾਜ ਸਿੰਘ ਗਿੱਲ)

 

ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਦੇ ਨਵ-ਨਿਯੁਕਤ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋੰ ਨੌਜਵਾਨਾਂ ਨਾਲ ਰਾਬਤਾ ਕਰਨ ਲਈ ਸ਼ੁਰੂ ਕੀਤੇ ਯੂਥ ਮਿਲਣੀ ਪ੍ਰੋਗਰਾਮ ਦੇ ਤਹਿਤ 18 ਸਤੰਬਰ ਨੂੰ ਹਲਕਾ ਧਰਮਕੋਟ ਦੇ ਨੌਜਵਾਨਾਂ ਨਾਲ ਮੁਲਾਕਾਤ ਕਰਨ ਲਈ ਵਾਲੀਆ ਪੈਲੇਸ ਕੋਟ ਈਸੇ ਖਾਂ ਵਿਖੇ ਸਵੇਰੇ 11 ਵਜੇ ਪਹੁੰਚ ਰਹੇ ਹਨ॥ਇਸ ਮੌਕੇ ਇਕਬਾਲਦੀਪ ਸਿੰਘ ਹੈਰੀ ਨੇ ਦੱਸਿਆ ਕਿ ਹਲਕਾ ਧਰਮਕੋਟ ਦੇ ਨੌਜਵਾਨ ਵੱਡੀ ਗਿਣਤੀ ‘ਚ  ਪ੍ਰਧਾਨ ਝਿੰਜਰ ਦਾ ਸੁਆਗਤ ਕਰਨਗੇ॥ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ‘ਚ ਹੋਣ ਵਾਲੇ ਇਸ ਪ੍ਰੋਗਰਾਮ ‘ਚ ਪ੍ਰਧਾਨ ਸਰਬਜੀਤ ਸਿੰਘ ਦੇ ਵਿਚਾਰ ਸੁਣਨ ਲਈ ਵੱਡੀ ਵੀ ਸ਼ਮੂਲ਼ੀਅਤ ਕਰਨਗੇ।ਹੈਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ-ਇੱਕ ਇੱਕ ਸਿਆਸੀ ਪਾਰਟੀ ਹੈ ਜਿਸਨੇ ਨੌਜਵਾਨਾਂ ਨੂੰ ਉੱਚੇ ਅਹੁਦੇ ਅਤੇ ਮਾਨ ਸਨਮਾਨ ਦਿੱਤਾ ਬਲਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਾਸਤੇ ਵਰਲਡ ਕਬੱਡੀ ਕੱਪ ਕਰਵਾਏ ਗਏ।ਨੌਜਵਾਨਾਂ ਨੂੰ ਸਭ ਤੋ ਵੱਧ ਨੌਕਰੀਆਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਹੀ ਮਿਲੀਆਂ।ਇਸ ਮੌਕੇ ਹੈਰੀ ਨੇ ਦੱਸਿਆ ਕਿ ਪ੍ਰੋਗਰਾਮ ਸੰਬੰਧੀ ਨੌਜਵਾਨਾਂ ਨੂੰ ਲਾਮ-ਬੰਦ ਕਰਨ ਲਈ ਨਿਸ਼ਾਨ ਸਿੰਘ ਮੂਸੇਵਾਲਾ,ਬਲਤੇਜ ਸਿੰਘ ਮਹਿਰੋਂ ਅਤੇ ਸਾਰੇ ਯੂਥ ਆਗੂ ਨੌਜਵਾਨਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ।

Leave a Reply

Your email address will not be published. Required fields are marked *