ਆਪ ਨੂੰ ਛੱਡ ਕੇ ਕਾਂਗਰਸ ਸ਼ਾਮਿਲ ਕਰਦੇ ਹੋਏ ਆਗੂ ਅਤੇ ਵਰਕਰਾਂ ਨੂੰ ਵਿਧਾਇਕ ਲੋਹਗੜ੍ਹ
ਮੋਗਾ (ਜਗਰਾਜ ਸਿੰਘ ਗਿੱਲ,ਗੁਰਪ੍ਰਸਾਦ ਸਿੱਧੂ)
ਹਲਕਾ ਧਰਮਕੋਟ ਦੇ ਪਿੰਡ ਢੋਲੇਵਾਲ ਵਿਖੇ ਆਮ ਆਦਮੀ ਪਾਰਟੀ ਸੀਨੀਅਰ ਆਗੂ ਗੁਰਚਰਨ ਸਿੰਘ ਬੱਬਾ ਫੋਜੀ, ਮੋਹਨ ਸਿੰਘ ਤਲਾਈਆਂ ਢੋਲੇਵਾਲ, ਸਾਬਕਾ ਸਰਪੰਚ ਸੁਖਚੈਨ ਸਿੰਘ ਸੁੱਖਾ, ਜਗਤਾਰ ਸਿੰਘ,ਸੂਬਾ ਸਿੰਘ ਤਲਾਈਆਂ, ਸ਼ਿੰਗਾਰ ਸਿੰਘ ਮੈਂਬਰ, ਜੋਗਿੰਦਰ ਸਿੰਘ ਜੱਲੇ ਕਾ , ਅਜੀਤ ਸਿੰਘ ਫੋਜੀ, ਬਲਦੇਵ ਸਿੰਘ ਫ਼ੌਜੀ ,ਹੀਰਾ ਸਿੰਘ, ਬਲਵੀਰ ਸਿੰਘ, ਦਲਬੀਰ ਸਿੰਘ ਬਿੱਟੂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸਾਬਕਾ ਵਿਧਾਇਕ ਸ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਅਤੇ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇੱਥੇ ਹੀ ਉਹਨਾਂ ਕਿਹਾ ਕਿ ਇਸ ਨਾਲ ਕਾਂਗਰਸ ਪਾਰਟੀ ਜ਼ਮੀਨੀ ਪੱਧਰ ਤੇ ਮਜ਼ਬੂਤ ਹੋਈ । ਇਸ ਮੌਕੇ ਸੋਹਣ ਸਿੰਘ ਖੇਲਾ ਪੀਏ ਸਾਬਕਾ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਦਿਨੋ ਦਿਨ ਆਪ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਤੋਂ ਪਹਿਲਾਂ ਲੋਕਾਂ ਨਾਲ ਅਨੇਕਾਂ ਵਾਅਦੇ ਕੀਤੇ ਸਨ ਅਤੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਕੇ ਵੋਟਾਂ ਪਾਈਆਂ ਸਨ ਪਰ ਪਾਰਟੀ ਨੇ ਆਪਣੇ ਹੀ ਪੁਰਾਣੇ ਆਗੂ ਅਤੇ ਵਲੰਟੀਅਰਾਂ ਨੂੰ ਅੱਖੋਂ ਪਰੋਖੇ ਕੀਤਾ ਹੈ ਅਤੇ ਕੀਤੇ ਗਏ ਵਾਅਦਿਆਂ ਤੋਂ ਝੂਠੇ ਪਏ ਹਨ ਇਸ ਕਰਕੇ ਹੁਣ ਲੋਕ ਆਮ ਆਦਮੀ ਪਾਰਟੀ ਤੋਂ ਅੱਕ ਚੁੱਕੇ ਹਨ ਅਤੇ ਲੋਕਾਂ ਨੇ ਇਹ ਵੀ ਮਨ ਬਣਾ ਲਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਹੁਣ ਤੋਂ ਹੀ ਉਤਾਵਲੇ ਹਨ।
ਇਸ ਮੌਕੇ ਹਰਪ੍ਰੀਤ ਸਿੰਘ ਸ਼ੇਰੇਵਾਲਾ, ਕਾਰਜ ਸਿੰਘ ਸਾਬਕਾ ਸਰਪੰਚ, ਜਗਸੀਰ ਸਿੰਘ, ਰੇਸ਼ਮ ਸਿੰਘ ਖਹਿਰਾ, ਗੁਰਪ੍ਰੀਤ ਸਿੰਘ ਸੰਧੂ, ਅਮਰਦੀਪ ਸਿੰਘ ਢਿੱਲੋਂ ਗੁਰਨਾਮ ਸਿੰਘ ਸਿੱਧੂ, ਜੱਸ ਕੰਗ ਰਾਊਵਾਲ, ਸੁਖਦੇਵ ਸਿੰਘ ਨੰਬਰਦਾਰ, ਏਕਮ ਸੰਧੂ ਅਤੇ ਮਨਜੀਤ ਸਿੰਘ ਸੰਧੂ ਹਰਕੀਰਤ ਸੰਧੂ ਗੁਰਸੇਵਕ ਸਿੰਘ ਸਮੇਤ ਨਗਰ ਨਿਵਾਸੀ ਹਾਜ਼ਰ ਸਨ ।