ਧਰਮਕੋਟ 17 ਅਪ੍ਰੈਲ
( ਜਗਰਾਜ ਲੋਹਾਰਾ.ਰਿੱਕੀ ਕੈਲਵੀ )ਕੱਲ੍ਹ ਦਾਣਾ ਮੰਡੀ ਧਰਮਕੋਟ ਵਿਖੇ ਆੜ੍ਹਤੀਆ ਯੂਨੀਅਨ ਦੀ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਜਿਸ ਦੀ ਪ੍ਰਧਾਨਗੀ ਗੁਰਮੀਤ ਮੁਖੀਜਾ ਐੱਮ ਸੀ ਨੂੰ ਸੌਂਪੀ ਗਈ ਇਹ ਪੰਜ ਮੈਂਬਰੀ ਆੜ੍ਹਤੀਆ ਯੂਨੀਅਨ ਦੀ ਕਮੇਟੀ ਸਰਬਸੰਮਤੀ ਨਾਲ ਆੜ੍ਹਤੀਆਂ ਯੂਨੀਅਨ ਵੱਲੋਂ ਚੁਣੀ ਗਈ ਇਹ ਪੰਜ ਮੈਂਬਰੀ ਕਮੇਟੀ ਹੀ ਦਾਣਾ ਮੰਡੀ ਦੀਆਂ ਸਾਰੀਆਂ ਗਤੀਵਿਧੀਆਂ ਦੇਖੇਗੀ ਜੇ ਮੰਡੀ ਵਿੱਚ ਕਿਸੇ ਨੂੰ ਵੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਇਹ ਮਾਰਕੀਟ ਕਮੇਟੀ ਚੇਅਰਮੈਨ ਸੁਧੀਰ ਕੁਮਾਰ ਗੋਇਲ ਜੀ ਦੇ ਨੋਟਿਸ ਵਿੱਚ ਕਰਨਗੇ ਤਾਂ ਦੀ ਮੁਸ਼ਕਿਲ ਦਾ ਤੁਰੰਤ ਹੱਲ ਹੋ ਸਕੇ ।
ਇਸ ਮੌਕੇ ਗੁਰਮੀਤ ਮੁਖੀਜਾ ਜੀ ਨੇ ਵੀ ਪੂਰਨ ਵਿਸ਼ਵਾਸ਼ ਦੁਆਇਆ ਕੀ ਮੰਡੀ ਵਿੱਚ ਜੇ ਕਿਸੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਨ੍ਹਾਂ ਦੀ ਪੰਜ ਮੈਂਬਰੀ ਕਮੇਟੀ ਉਸ ਮੁਸ਼ਕਿਲ ਦਾ ਤੁਰੰਤ ਹੱਲ ਕਰਨਗੇ ਮੰਡੀਆਂ ਵਿੱਚ ਹੋ ਰਹੇ ਸਾਰੇ ਕਾਰਜਾਂ ਦਾ ਧਿਆਨ ਰੱਖਿਆ ਜਾਵੇਗਾ ਚੋਣ ਕਮੇਟੀ ਦੇ ਮੈਂਬਰ ਸੁਰੇਸ਼ ਰਾਜਾ ਬੱਤਰਾ , ਗੋਪਾਲ ਕ੍ਰਿਸ਼ਨ ,ਸੁਰਜੀਤ ਕੌੜਾ, ਅਸ਼ੋਕ ਕੁਮਾਰ ਖੁੱਲਰ ਇਨ੍ਹਾਂ ਨੂੰ ਆੜ੍ਹਤੀ ਯੂਨੀਅਨ ਵੱਲੋਂ ਸਰਬਸੰਮਤੀ ਨਾਲ ਪੰਜ ਮੈਂਬਰੀ ਕਮੇਟੀ ਲਈ ਗਠਿਤ ਕੀਤਾ ਗਿਆ ਪੰਜ ਮੈਂਬਰੀ ਕਮੇਟੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣਾ ਕਾਰਜ ਤਨਦੇਹੀ ਨਾਲ ਨਿਭਾਉਣਗੇ ਕਿਸਾਨਾਂ ਨੂੰ ਮੰਡੀਆਂ ਵਿੱਚ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਮੰਡੀਆਂ ਵਿੱਚ ਪੂਰਨ ਪ੍ਰਬੰਧ ਹੋ ਚੁੱਕੇ ਹਨ ਫਸਲ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਇਨ੍ਹਾਂ ਸਾਰੇ ਕਾਰਜਾਂ ਨੂੰ ਕਮੇਟੀ ਧਿਆਨ ਵਿੱਚ ਰੱਖਦੇ ਹੋਏ ਨਪੇਰੇ ਚਾੜ੍ਹੇਗੀ ਇਸ ਵਾਰ ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੇ ਚੱਲਦੇ ਹੋਏ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਰਲ ਮਿਲ ਕੇ ਹੀ ਕੰਮ ਕਰਨਾ ਹੋਵੇਗਾ ਮੰਡੀਆਂ ਵਿੱਚ ਕਿਸੇ ਵੀ ਤਰਾਂ ਦੀ ਮੁਸ਼ਕਿਲ ਦਾ ਹੱਲ ਕਰਵਾਉਣ ਲਈ ਇਹ ਪੰਜ ਮੈਂਬਰੀ ਕਮੇਟੀ ਵਚਨਬੱਧ ਰਹੇਗੀ
ਇਸ ਮੌਕੇ ਸੁਧੀਰ ਕੁਮਾਰ ਗੋਇਲ ਮਾਰਕੀਟ ਕਮੇਟੀ ਚੇਅਰਮੈਨ ,ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਚੰਦਨ ਗੋਇਲ ,ਅਮਨਦੀਪ ਸੈਕਟਰੀ ਅਤੇ ਸਮੁੱਚੀ ਆੜ੍ਹਤੀਆ ਯੂਨੀਅਨ ਹਾਜ਼ਰ ਸਨ ।