ਮੋਗਾ 5 ਅਗਸਤ (ਜਗਰਾਜ ਲੋਹਾਰਾ): ਅਵਾਰਾ ਪਸ਼ੂਆਂ ਕਾਰਨ ਨਿੱਤ ਦਿਨ ਪੰਜਾਬ ‘ਚ ਹੋ ਰਹੇ ਹਾਦਸਿਆਂ ਕਾਰਨ ਕਈ ਕੀਮਤੀ ਜਾਨਾਂ ਅਜਾਈ ਜਾ ਰਹੀਆਂ ਹਨ ਅਤੇ ਕਈਆਂ ਘਰਾਂ ਦੇ ਚਿਰਾਗ ਬੁਝ ਚੁੱਕੇ ਹਨ। ਅਜਿਹੀੀੀ ਹੀ ਇੱਕ ਘਟਨਾ ਧਰਮਕੋਟ ਸ਼ਹਿਰ ‘ਚ ਵੱਖਰੀ ਜਿਥੇ ਅੱਜ ਸਵੇਰੇ ਅਵਾਰਾ ਪਸ਼ੂਆਂ ਕਾਰਨ ਹੋਏ ਹਾਦਸੇ ਕਾਰਨ ਸ਼ਹਿਰ ਦੇ ਇੱਕ ਨੌਜਵਾਨ ਦੀ ਜਾਨ ਚਲੀ ਗਈ।
ਪ੍ਰਾਪਤ ਸੂਚਨਾ ਮੁਤਾਬਕ ਧਰਮਕੋਟ ਦਾ ਨੌਜਵਾਨ ਬਲਤੇਜ ਸਿੰਘ ਪੁੱਤਰ ਕੁਲਵੰਤ ਸਿੰਘ ਜੋ ਕਿ ਆਪਣੇ ਦੋਸਤ ਨਾਲ ਧਰਮਕੋਟ ਤੋਂ ਸਕੂਟਰ ਤੇ ਮੋਗਾ ਜਾ ਰਿਹਾ ਸੀ ਤਾਂ ਮਖੀਜਾ ਗੇਟ ਕੋਲ ਆਵਾਰਾ ਪਸ਼ੂਆਂ ਕਾਰਨ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ, ਜਿਸ ਕਾਰਨ ਦੋਵੇਂ ਨੌਜਵਾਨ ਜ਼ਖਮੀ ਹੋ ਗਏ ਜਦ ਕਿ ਮੋਗਾ ਲਿਜਾਂਦੇ ਹੋਏ ਇਕ ਨੌਜਵਾਨ ਬਲਤੇਜ ਸਿੰਘ ਨੇ ਰਸਤੇ ਵਿੱਚ ਦਮ ਤੋੜ ਗਿਆ। ਅਵਾਰਾ ਪਸ਼ੂਆਂ ਦੇ ਕਾਰਨ ਅਨੇਕਾਂਂ ਹੀ ਲੋਕਾਂਂ ਦੀ ਜਾਨ ਜਾ ਚੁਕੀ ਹੈ। ਪਰ ਪ੍ਰਸ਼ਾਸ਼ਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ । ਬਿਜਲੀ ਦੇ ਬਿੱਲਾਂ ਦੇ ਵਿਚ ਗਊ ਸੈੱਸ ਲਗਾ ਕੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ । ਜੇਕਰ ਸਰਕਾਰ ਗਊ ਸੈੱਸ ਲੈਣਾ ਜਾਂਣਦੀ ਹੈ ਤਾਂ ਫਿਰ ਹੋ ਰਹੇ ਅਜਿਹੇ ਹਾਦਸੇ ਦੀ ਜ਼ਿੰਮੇਵਾਰ ਵੀ ਸਰਕਾਰ ਹੀ ਹੈ।