ਧਰਮਕੋਟ 4 ਅਪ੍ਰੈਲ(ਜਗਰਾਜ ਲੋਹਾਰਾ,ਰਿੱਕੀ ਕੈਲਵੀ)
ਲੰਘੇ ਵੀਰਵਾਰ ਦੀ ਰਾਤ ਧਰਮਕੋਟ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਸੀ ਔਰਤ ਵੱਲੋਂ ਹਸਪਤਾਲਾਂ ਦੇ ਬੂਹੇ ਨਾ ਖੋਲ੍ਹਣ ਤੇ ਸਰਕਾਰੀ ਹਸਪਤਾਲ ਨੂੰ ਵੀ ਕੁੰਡੇ ਲੱਗੇ ਹੋਣ ਕਰਕੇ ਫੱਟੇ ਉੱਪਰ ਬੱਚੇ ਨੂੰ ਜਨਮ ਦਿੱਤਾ ਗਿਆ ਸੀ ਨਗਰ ਕੌਾਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਲੋਕਾਂ ਦੀ ਸਹੂਲਤ ਲਈ ਨਗਰ ਕੌਂਸਲ ਵਿੱਚ ਪ੍ਰਾਈਵੇਟ ਡਾਕਟਰ ਤਾਇਨਾਤ ਕਰ ਦਿੱਤਾ ਗਿਆ ਹੈ ਨਾਲ ਹੀ ਇੰਦਰਪ੍ਰੀਤ ਸਿੰਘ ਬੰਟੀ ਨੇ ਦੱਸਿਆ ਕਿ ਲੋਕਾਂ ਦੀ ਜ਼ੋਰ ਸ਼ੋਰ ਨਾਲ ਮੰਗ ਕਰਕੇ ਐਮ ਐਲ ਏ ਸਾਹਿਬ ਨਾਲ ਗੱਲ ਕਰ ਲਈ ਗਈ ਹੈ ਅਤੇ ਐੱਮ ਐੱਲ ਏ ਸਾਹਿਬ ਨੇ ਸੀ ਐੱਮ ਆਫਿਸ ਵੀ ਗੱਲ ਕਰ ਲਈ ਹੈ ਬਹੁਤ ਜਲਦ ਸਰਕਾਰੀ ਹਸਪਤਾਲ ਵਿੱਚ ਡਾਕਟਰ ਤਾਇਨਾਤ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਡਾਕਟਰ ਸੁਖਦੇਵ ਸਿੰਘ ਜੋ ਕਿ 10ਵਜੇ ਤੋਂ ਸ਼ਾਮ 5 ਵਜੇ ਤੱਕ ਨਗਰ ਕੌਂਸਲ ਧਰਮਕੋਟ ਵਿਖੇ ਬੈਠਿਆ ਕਰਨਗੇ ਤੇ ਇਸ ਸਮੇਂ ਲੋਕਾਂ ਨੂੰ ਫਰੀ ਦਵਾਈ ਦਿੱਤੀ ਜਾਇਆ ਕਰੇਗੀ ਦਵਾਈਆਂ ਨਗਰ ਕੌਂਸਲ ਅਤੇ ਉੱਦਮੀ ਸੰਸਥਾਵਾਂ ਜੋ ਅੱਗੇ ਵੀ ਮੁਸੀਬਤ ਦੀ ਘੜੀ ਵਿੱਚ ਸਹਾਇਤਾ ਕਰ ਰਹੀਆਂ ਹਨ ਉਨ੍ਹਾਂ ਦੇ ਸਹਿਯੋਗ ਨਾਲ ਦਿੱਤੀਆਂ ਜਾਇਆ ਕਰਨਗੀਆਂ ਨਾਲ ਹੀ ਇੰਦਰਪ੍ਰੀਤ ਸਿੰਘ ਬੰਟੀ ਨੇ ਕਿਹਾ ਕਿ ਕਿਸੇ ਨੂੰ ਰਾਤ ਨੂੰ ਵੀ
ਐਮਰਜੈਂਸੀ ਲੋੜ ਪੈਂਦੀ ਹੈ ਤਾਂ ਉਹ ਤੇਰਾ ਦੇ ਤੇਰਾ ਐਮ ਸੀ ਵਿੱਚੋਂ ਕਿਸੇ ਨੂੰ ਵੀ ਫੋਨ ਕਰ ਸਕਦੇ ਹਨ 10 ਤੋਂ 15 ਮਿੰਟ ਦੇ ਵਿੱਚ ਉਸਦੀ ਹੈਲਪ ਲਈ ਹਾਜ਼ਰ ਹੋਣ ਦਾ ਵਾਅਦਾ ਕੀਤਾ ਅਸੀਂ ਆਪਣੀਆਂ ਗੱਡੀਆਂ ਤੇ ਲੈ ਕੇ ਜਾਵਾਂਗੇ ਡਾਕਟਰ ਨੂੰ ਉਠਾਵਾਂਗੇ ਅਸੀਂ ਸੇਵਾ ਵਿੱਚ ਹਾਜ਼ਰ ਰਹਾਂਗੇ ਨਾਲ ਹੀ ਉਨ੍ਹਾਂ ਨੇ ਕਿਹਾ ਕਿਸੇ ਨੂੰ ਕੋਈ ਵੀ ਪ੍ਰਾਬਲਮ ਆਉਂਦੀ ਹੈ ਤਾਂ ਉਹ ਨਗਰ ਕੌਂਸਲ ਦੇ ਸਟਾਫ ਨੂੰ ਕਿਸੇ ਨੂੰ ਵੀ ਫੋਨ ਕਰ ਸਕਦੇ ਹਨ ਇਸ ਮੌਕੇ ਉਨ੍ਹਾਂ ਦੇ ਨਾਲ ਸੁਖਦੇਵ ਸਿੰਘ ਸ਼ੇਰਾ ਐੱਮ ਸੀ ਪਿੰਦਰ ਚਾਹਲ ਐਮ ਸੀ ਰਾਜਵਿੰਦਰ ਸਿੰਘ ਮੁਖਤਿਆਰ ਸਿੰਘ ਆਦਿ ਦੀ ਹਾਜ਼ਰ ਸਨ ।